ਦੋ ਲੱਖ ਤੋਂ ਵੱਧ ਪੰਜਾਬੀਆਂ ਨੂੰ ਰੋਜ਼ਗਾਰ ਮਿਲ ਸਕਦਾ ਹੈ – ਮਿੱਤਰ ਸੈਨ ਮੀਤ

(ਸਮਾਜ ਵੀਕਲੀ)-ਧੂਰੀ (ਰਮੇਸ਼ਵਰ ਸਿੰਘ)ਨਾਮਵਰ ਸਾਹਿਤਕਾਰ ਮਿੱਤਰ ਸੈਨ ਮੀਤ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਬੇ-ਰੁਜ਼ਗਾਰੀ ਘੱਟ ਕਰਨ ਅਤੇ ਮਾਂ ਬੋਲੀ ਪੰਜਾਬੀ ਦੇ ਵਿਕਾਸ ਲਈ ਪੰਜਾਬ ਸਰਕਾਰ ਜੇਕਰ ਅਦਾਲਤਾਂ ਵਿੱਚ ਪੰਜਾਬੀ ਭਾਸ਼ਾ ਨੂੰ ਲਾਗੂ ਕਰਨ ਦਾ ਯਤਨ ਕਰੇ ਤਾਂ ਇਹ ਅਗਾਂਹ ਵਧੂ ਕਦਮ ਹੋਵੇਗਾ .

ਉਹਨਾਂ ਨੇ ਇਹ ਸ਼ਬਦ ਭਾਸ਼ਾ ਵਿਭਾਗ ਪੰਜਾਬ ਦੇ ਸਹਿਯੋਗ ਨਾਲ਼ ਪੰਜਾਬੀ ਸਾਹਿਤ ਸਭਾ (ਰਜਿ 🙂 ਧੂਰੀ ਵੱਲੋਂ ਸਥਾਨਕ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਵਿਖੇ ਕਰਵਾਏ ਸਾਲਾਨਾ ਸਮਾਗਮ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਕਹੇ .
ਉਹਨਾਂ ਨੇ ਕਿਹਾ ਕਿ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਪਿਛਲੇ ਬਾਰਾਂ ਸਾਲਾਂ ਤੋਂ ਪੰਜਾਬ ਸਰਕਾਰ ਨੂੰ ਅਦਾਲਤਾਂ ਵਿੱਚ ਪੰਜਾਬੀ ਲਾਗੂ ਕਰਨ ਵਾਸਤੇ ਹਰ ਅਦਾਲਤ ਲਈ ਤਿੰਨ ਤਿੰਨ ਪੰਜਾਬੀ ਮਾਹਿਰ ਦੇਣ ਲਈ ਲਿਖਤੀ ਰੂਪ ਵਿੱਚ ਕਹਿੰਦੀ ਆ ਰਹੀ ਹੈ ਜੋ ਪਿਛਲੀ ਅਤੇ ਮੌਜੂਦਾ ਸਰਕਾਰ ਨੇ ਪੂਰਾ ਨਹੀਂ ਕੀਤਾ . ਜੇਕਰ ਸਰਕਾਰ ਇਸ ਪਾਸੇ ਧਿਆਨ ਦੇਵੇ ਤਾਂ ਵੀਹ ਹਜ਼ਾਰ ਪੰਜਾਬੀ ਮਾਹਿਰ ਅਦਾਲਤਾਂ ਵਿੱਚ ਰੁਜ਼ਗਾਰ ਹਾਸਲ ਕਰ ਸਕਣਗੇ . ਜੇ ਇਸ ਹੁੰਦਾ ਹੈ ਤਾਂ ਵਕੀਲਾਂ ਨੂੰ ਵੀ ਪੰਜਾਬੀ ਮਾਹਿਰਾਂ ਦੀ ਲੋੜ ਪਵੇਗੀ ਅਤੇ ਅਦਾਲਤਾਂ ਦੇ ਬਾਹਰ ਬੈਠੇ ਪਾ੍ਈਵੇਟ ਟਾਈਪਿਸਟਾਂ ਦੀ ਮੰਗ ਵੀ ਵਧੇਗੀ , ਇਸ ਤਰਾਂ ਘੱਟੋ ਘੱਟ ਦੋ ਲੱਖ ਵਿਅੱਕਤੀ ਸਿੱਧੇ ਅਤੇ ਅਸਿੱਧੇ ਢੰਗ ਨਾਲ਼ ਰੋਜ਼ਗਾਰ ਦੇ ਕਾਬਿਲ ਹੋ ਸਕਣਗੇ .

ਸਮਾਗਮ ਦੇ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਰੋਜ਼ਾਨਾ ਅਜੀਤ ਦੇ ਜਿਲਾ੍ ਇੰਚਾਰਜ ਸੁਖਵਿੰਦਰ ਸਿੰਘ ਫੁੱਲ ਨੇ ਕਿਹਾ ਕਿ ਬਹੁਤੇ ਲੋਕ ਅਜੇ ਵੀ ਪੰਜਾਬੀ ਨੂੰ ਸਿੱਖਾਂ ਦੀ ਬੋਲੀ ਮੰਨ ਕੇ ਇਸ ਤੋਂ ਦੂਰ ਰਹਿ ਰਹੇ ਹਨ ਜਦੋਂ ਕਿ ਹਕੀਕਤ ਇਹ ਹੈ ਕਿ ਇਹ ਸਮੁੱਚੇ ਪੰਜਾਬੀਆਂ ਦੀ ਮਾਂ ਬੋਲੀ ਹੈ .

ਸਭਾ ਦੇ ਸਰਪ੍ਸਤ ਬਲਵੀਰ ਸਿੰਘ ਸੋਹੀ ਦੀ ਪ੍ਧਾਨਗੀ ਹੇਠ ਹੋਏ ਇਸ ਸਮਾਗਮ ਵਿੱਚ ਲੋਕ ਸਾਹਿਤ ਮੰਚ ਲੁਧਿਆਣਾ ਵੱਲੋਂ “ਰਾਮ ਲਾਲ ਪੇ੍ਮੀ ਯਾਦਗਾਰੀ ਐਵਾਰਡ” ਲੋਕ ਕਵੀ ਮੂਲ ਚੰਦ ਸ਼ਰਮਾ ਨੂੰ , ਰਣਧੀਰ ਸਿੰਘ ਪ੍ਦੇਸੀ ਪਰਿਵਾਰ ਵੱਲੋਂ “ਅਜੀਤ ਸਿੰਘ ਪ੍ਦੇਸੀ ਯਾਦਗਾਰੀ ਐਵਾਰਡ ਗੀਤਕਾਰ ਤੇ ਗਾਇਕ ਜਗਸ਼ੀਰ ਜੀਦਾ ਨੂੰ ਅਤੇ ਪਿੰਸੀਪਲ ਕਿਰਪਾਲ ਸਿੰਘ ਜਵੰਧਾ ਪਰਿਵਾਰ ਵੱਲੋਂ “ਹਰ ਮਿੰਦਰ ਕੌਰ ਜਵੰਧਾ ਯਾਦਗਾਰੀ ਐਵਾਰਡ” ਕਵਿੱਤਰੀ ਅਤੇ ਸਮਾਜ ਸੇਵਿਕਾ ਸੁਮਨ ਰਾਣੀ ਕਾਤਰੋਂ ਨੂੰ ਪ੍ਦਾਨ ਕਰਕੇ ਸਨਮਾਨਿਤ ਵੀ ਕੀਤਾ ਗਿਆ .
ਦੂਸਰੇ ਸ਼ੈਸ਼ਨ ਵਿੱਚ ਹੋਏ ਵਿਸ਼ਾਲ ਕਵੀ ਦਰਬਾਰ ਵਿੱਚ ਮੋਹਨ ਸ਼ਰਮਾ , ਕਰਮ ਸਿੰਘ ਜ਼ਖ਼ਮੀ , ਰਣਜੀਤ ਸਿੰਘ , ਮੈਡਮ ਬਲਜੀਤ ਸ਼ਰਮਾ , ਰਮਨੀਤ ਚਾਨੀ , ਰੁਵੈਦਾ ਖਾਨ , ਰਜਿੰਦਰ ਰਾਜਨ , ਰਣਜੀਤ ਆਜ਼ਾਦ , ਚਰਨਜੀਤ ਮੀਮਸਾ , ਜਗਦੇਵ ਸ਼ਰਮਾ , ਪਰਮਜੀਤ ਦਰਦੀ , ਗੁਰਮੀਤ ਸੋਹੀ , ਅਸ਼ੋਕ ਭੰਡਾਰੀ , ਸੰਜੇ ਲਹਿਰੀ , ਗੁਰਜੰਟ ਮੀਮਸਾ , ਗੁਰਤੇਜ ਮੱਲੂਮਾਜਰਾ , ਪਿੰ . ਕਮਲਜੀਤ ਟਿੱਬਾ , ਸੁਰਜੀਤ ਰਾਜੋਮਾਜਰਾ , ਪਿ੍ਆ ਗਰਗ , ਵੀਤ ਬਾਦਸ਼ਾਹਪੁਰੀ ਅਤੇ ਪਰਮਜੀਤ ਕੌਰ ਚੱਕ ਸ਼ੇਖੂਪੁਰਾ ਨੇ ਆਪੋ ਆਪਣੀਆਂ ਸੱਜਰੀਆਂ ਅਤੇ ਚੋਣਵੀਆਂ ਕਵਿਤਾਵਾਂ, ਗੀਤ ਤੇ ਗ਼ਜ਼ਲਾਂ ਸੁਣਾ ਕੇ ਖੂਬ ਰੰਗ ਬੰਨਿ੍ਆਂ .

ਸ਼ਾਨਦਾਰ ਸਮਾਗਮ ਦੀ ਸ਼ੋਭਾ ਵਧਾਉਂਣ ਵਾਲ਼ੇ ਸਰੋਤਿਆਂ ਅਤੇ ਦਰਸ਼ਕਾਂ ਵਿੱਚ ਹੋਰਨਾਂ ਤੋਂ ਇਲਾਵਾ ਈਸ਼ਵਰ ਸ਼ਰਮਾ , ਅਮਨ ਜੱਖਲਾਂ , ਰਣਧੀਰ ਸਿੰਘ ਪ੍ਦੇਸੀ , ਜਤਿੰਦਰ ਕੁਮਾਰ ਧੂਰਾ , ਮਹਿੰਦਰ ਸਿੰਘ ਸੇਖੋਂ , ਅਾਰ ਪੀ ਸਿੰਘ , ਅਤੇ ਮੀਤ ਖਟੜਾ ਸ਼ਾਮਲ ਸਨ . ਲੋਕ ਗਾਇਕ ਗੁਰਦਿਆਲ ਨਿਰਮਾਣ ਧੂਰੀ ਨੇ ਸਟੇਜ ਸੰਚਾਲਨ ਦੇ ਨਾਲ਼ ਨਾਲ਼ ਆਪਣੀ ਸੁਰੀਲੀ ਆਵਾਜ਼ ਦਾ ਜਾਦੂ ਵੀ ਵਿਖੇਰਿਆ . ਕੁੱਲ ਮਿਲਾ ਕੇ ਸਮਾਗਮ ਪੂਰੀ ਤਰਾਂ ਸਫ਼ਲ ਰਿਹਾ .

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਮ ਪਰਖ਼ੀਂ ਨਾ ਸਰਕਾਰੇ
Next article*नए पाकिस्तान का नक्शा…*