ਬਜਟ ਵਿੱਚ ਦੂਰਅੰਦੇਸ਼ੀ ਦੀ ਘਾਟ ਕਾਰਨ ਨਿਰਾਸ਼ਾ ਪੱਲੇ ਪਈ: ਗੋਇਲ

ਮੁੰਬਈ: ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਕੌਂਸਲ ਦੀ ਮੈਂਬਰ ਅਤੇ ਪ੍ਰਸਿੱਧ ਆਰਥਿਕ ਮਾਹਿਰ ਅਸ਼ਿਮਾ ਗੋਇਲ ਨੇ ਕਿਹਾ ਹੈ ਕਿ ਕੇਂਦਰੀ ਬਜਟ ਵਿੱਚ ਦੂਰਅੰਦੇਸ਼ੀ ਦੀ ਘਾਟ ਹੋਣ ਕਾਰਨ ਇਹ ਨਿਰਾਸ਼ ਕਰਨ ਵਾਲਾ ਸੀ ਪਰ ਵਿਤੀ ਘਾਟੇ ਨੂੰ ਕਾਬੂ ਕਰਨ ਲਈ ਚੁੱਕੇ ਕਦਮਾਂ ਅਤੇ ਆਮਦਨ ਕਰ ਪ੍ਰਣਾਲੀ ਨੂੰ ਸਰਲ ਕਰਨਾ ਸਵਾਗਤਯੋਗ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਨੂੰ ਲੈ ਕੇ ਹੈਰਾਨੀ ਹੋਈ ਹੈ ਕਿ ਵਿੱਤ ਮੰਤਰੀ ਦੇ ਕਰੀਬ ਤਿੰਨ ਘੰਟੇ ਲੰਬੇ ਭਾਸ਼ਣ ਵਿੱਚ ਬਜਟ ਦੀ ਮੱਠੀ ਰਫ਼ਤਾਰ ਬਾਰੇ ਇੱਕ ਵੀ ਸ਼ਬਦ ਨਹੀਂ ਬੋਲਿਆ ਗਿਆ। ਉਨ੍ਹਾਂ ਇੱਥੇ ਇੰਦਰਾ ਗਾਂਧੀ ਇੰਸਟੀਚਿਊਟ ਫਾਰ ਡਿਵੈਲਮੈਂਟ ਰਿਸਰਚ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਬਜਟ ਦਸਤਾਵੇਜ ਵਿਤੀ ਤੌਰ ਉੱਤੇ ਵਿਕਾਸ ਨੂੰ ਹੁਲਾਰਾ ਦੇਣ ਅਤੇ ਖਰਚਿਆਂ ਉੱਤੇ ਜ਼ਿੰਮੇਵਾਰੀ ਦੀ ਭਾਵਨਾ ਦੇ ਪ੍ਰਗਟਾਵੇ ਵਾਲਾ ਹੁੰਦਾ ਹੈ। ਕੁੱਲ ਮਿਲਾ ਕੇ ਬਜਟ ਨਿਰਾਸ਼ ਕਰਨ ਵਾਲਾ ਸੀ ਕਿਉਂਕਿ ਇਸ ਦੇ ਵਿੱਚੋਂ ਇਹ ਕਿਤੇ ਵੀ ਨਹੀਂ ਝਲਕਿਆ ਕਿ ਇਹ ਨਵੀਂ ਸਰਕਾਰ ਦਾ ਪਹਿਲਾ ਬਜਟ ਹੈ।

Previous articleਬਜਟ ਪੇਸ਼ ਕਰਦਿਆਂ ਕਾਨੂੰਨ ’ਚ ਸੰਨ੍ਹ ਨਹੀਂ ਲਾਈ: ਸੀਤਾਰਾਮਨ
Next articleਧਾਰਾ 370 ਤੇ ਸੀਏਏ ਬਾਰੇ ਮੁੜ ਵਿਚਾਰ ਦਾ ਕੋਈ ਸਵਾਲ ਨਹੀਂ: ਮੋਦੀ