ਸੇਲਕੀਆਣਾ ਵਾਸੀਆਂ ਨੇ ਰੇਤੇ ਦੇ ਟਿੱਪਰ ਧੱਕੇ ਨਾਲ ਲੰਘਾਉਣ ਨੂੰ ਲੈ ਕੇ ਤੇ ਪੁਲਿਸ ਪ੍ਰਸ਼ਾਸ਼ਨ ਦੀ ਧੱਕੇਸ਼ਾਹੀ ਖਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਲਗਾਇਆ ਧਰਨਾ

*ਪੁਲਿਸ ਨੇ ਕਈ ਪ੍ਰਦਰਸ਼ਨ ਕਰਦੇ ਪਿੰਡ ਵਾਸੀਆਂ ਦੇ ਘਰਾਂ ’ਚ ਕੀਤੀ ਨਜ਼ਾਇਜ਼ ਛਾਪੇਮਾਰੀ*ਡੀ. ਐਸ. ਪੀ ਫਿਲੌਰ ਹਰਲੀਨ ਸਿੰਘ ਦੇ ਭਰੋਸਾ ਦੇਣ ਉਪਰੰਤ ਸ਼ਾਂਤ ਹੋਏ ਪਿੰਡ ਵਾਸੀ*
ਅੱਪਰਾ (ਸਮਾਜ ਵੀਕਲੀ) ਕਰੀਬੀ ਪਿੰਡ ਸੇਲਕੀਆਣਾ ਵਿਖੇ ਧੱਕੇ ਨਾਲ ਸਤਲੁਜ ਦਰਿਆ ਤੋਂ ਚਲਦੇ ਟੱਕ ਤੋਂ ਰੇਤੇ ਦੇ ਭਰੇ ਟਿੰਪਰ ਪਿੰਡ ’ਚ ਲੰਘਾਉਣ ਨੂੰ ਲੈ ਕੇ ਕੇ ਪਿੰਡ ਵਾਸੀਆਂ ਨੇ ਜੰਮ ਕੇ ਰੋਸ ਪ੍ਰਦਰਸ਼ਨ ਤੇ ਨਾਅਰੇਬਾਜ਼ੀ ਕੀਤੀ। ਸਵੇਰੇ ਤੜਕੇ ਹੀ ਰੋਸ ਪ੍ਰਦਰਸ਼ਨ ਕਰਦੇ ਨੌਜਵਾਨਾਂ ਦੇ ਘਰਾਂ ’ਚ ਉਨਾਂ ਨੂੰ ਕਾਬੂ ਕਰਨ ਲਈ ਪੁਲਿਸ ਨੇ ਧੱਕੇ ਨਾਲ ਉਕਤ ਦੋ ਪਿੰਡ ਵਾਸੀਆਂ ਦੇ ਘਰਾਂ ਦੀ ਜਬਰੀ ਤਲਾਸ਼ੀ ਲਈ, ਜਿਸ ਕਾਰਣ ਪਿੰਡ ਵਾਸੀ ਹੋਰ ਭੜਕ ਗਏ ਤੇ ਉਨਾਂ ਨੇ ਰੋਸ ਪ੍ਰਦਰਸ਼ਨ ਤੇ ਨਾਅਰੇਬਾਜ਼ੀ ਕਰਦੇ ਹੋਏ ਉਕਤ ਰਸਤੇ ਨੂੰ ਬੰਦ ਕਰ ਕਰਕੇ ਧਰਨਾ ਲਗਾ ਦਿੱਤਾ। ਇਸ ਮੌਕੇ ਇਕੱਤਰ ਪਿੰਡ ਵਾਸੀਆਂ ਅਮਰੀਕ ਸਿੰਘ ਸਾਬਕਾ ਪੰਚ, ਬਲਵੀਰ ਬੀਰਾ ਪੁਆਰੀ, ਜੀਤ ਰਾਮ ਪੰਚ, ਸੁਖਜਿੰਦਰ ਕੌਰ ਪੰਚ, ਦਰਸੋ ਪੰਚ, ਬਖਸੀਸ਼ ਰਾਮ ਸਾਬਕਾ ਸਰਪੰਚ, ਦਾਰਾ ਸਿੰਘ ਪੰਚ, ਬਲਦੇਵ ਸਿੰਘ ਸਾਬਕਾ ਪੰਚ, ਮਨਜੀਤ ਪੁਆਰੀ,ਕਾਕਾ ਨੰਬਰਦਾਰ, ਹਰਜਿੰਦਰ ਸਿੰਘ ਪੰਚ, ਹਰਬੰਸ ਸਿੰਘ, ਬਲਦੇਵ ਰਾਮ ਸਾਬਕਾ ਪੰਚ, ਜੋਗਿੰਦਰ ਪਾਲ ਨੰਬਰਦਾਰ, ਉਤਮ ਸਿੰਘ, ਸੁਖਦੇਵ ਸਿੰਘ, ਸੁਖਵਿੰਦਰ ਸਿੰਘ, ਅਵਤਾਰ ਸਿੰਘ, ਬਲਵੀਰ ਰਾਮ ਪੰਚ, ਮੱਖਣ ਰਾਮ, ਕਸ਼ਮੀਰ ਲਾਲ, ਹੈਪੀ, ਕਸ਼ਮੀਰ ਲਾਲ, ਹਰਮਿੰਦਰ ਸਿੰਘ, ਬੌਬੀ ਸਿੰਘ, ਹਰਨੇਕ ਕੁਮਾਰ, ਹਰਜਦੀਤ ਸਿੰਘ ਅਵਤਾਰ ਸਿੰਘ, ਗੁਰਪਾਲ, ਹਰਦਿੰਰ, ਜਿੰਦਰ ਤੇ ਸਮੂਹ ਪਿੰਡ ਵਾਸੀਆਂ ਨੇ ਦੱਸਿਆ ਕਿ ਸਤੁਲਜ ਦਰਿਆ ’ਤੇ ਚੱਲ ਰਹੇ ਰੇਤੇ ਦੇ ਟੱਕ ਦੇ ਠੇਕੇਦਾਰ ਧੱਕੇ ਨਾਲ ਪਿੰਡ ’ਚ ਰੇਤੇ ਨਾਲ ਭਰੇ ਹੋਏ ਟਿੱਪਰ ਲੰਘਾ ਰਹੇ ਹਨ, ਜਦਕਿ ਰੇਤੇ ਦਾ ਟੱਕ ਲਸਾੜਾ ਤੇ ਪੁਆਰੀ ਦੀ ਜ਼ਮੀਨ ’ਚ ਸਥਿਤ ਹੈ। ਉਨਾਂ ਅੱਗੇ ਕਿਹਾ ਕਿ ਰੇਤੇ ਦੇ ਭਰੇ ਟਿੱਪਰਾਂ ਦੇ ਕਾਰਣ ਪਿੰਡ ਦੀਆਂ ਗਲੀਆਂ ਨਾਲੀਆਂ ਧੱਸ ਚੁੱਕੀਆਂ ਹਨ, ਜਿਸ ਕਾਰਣ ਰੇਤੇ ਦੇ ਠੇਕੇਦਾਰਾਂ ਨੇ ਪਿੰਡ ਦੇ ਸ਼ਮਸ਼ਾਨਘਾਟ ’ਚ ਰਸਤਾ ਬਣਾ ਕੇ ਰੇਤੇ ਦੇ ਭਰੇ ਟਿੱਪਰਾਂ ਨੂੰ ਲੰਘਾਉਣਾ ਸ਼ੁਰੂ ਕਰ ਦਿੱਤਾ, ਜਦਕਿ ਉਕਤ ਜਗਾਂ ਦੇ ਬੱਚਿਆਂ ਦੀਆਂ ਕਬਰਾਂ ਵੀ ਹਨ।

ਉਨਾਂ ਅੱਗੇ ਕਿਹਾ ਕਿ ਜਦੋਂ ਪਿੰਡ ਵਾਸੀਆਂ ਨੇ ਇਕੱਤਰ ਹੋ ਕੇ ਇਸਦਾ ਵਿਰੋਧ ਕੀਤਾ ਤਾਂ ਰੇਤੇ ਦੇ ਠੇਕੇਦਾਰਾਂ ਦੀ ਸ਼ਹਿ ’ਤੇ ਲਸਾੜਾ ਪੁਲਿਸ ਨੇ ਧੱਕੇ ਨਾਲ ਰੋਸ ਜਾਹਰ ਕਰ ਰਹੇ ਦੋ ਨੌਜਵਾਨਾਂ ਦੇ ਘਰਾਂ ’ਚ ਦਾਖਲ ਹੋ ਕੇ ਜਬਰੀ ਧੱਕੇਸ਼ਾਹੀ ਕੀਤੀ। ਜਿਸ ਕਾਰਣ ਅੱਜ ਸਾਰੇ ਪਿੰਡ ਵਾਸੀਆਂ ਤੇ ਵੱਡੀ ਗਿਣਤੀ ’ਚ ਇਕੱਤਰ ਔਰਤਾਂ ਨੇ ਰੇਤੇ ਦੇ ਠੇਕੇਦਾਰਾਂ ਦੇ ਪੁਲਿਸ ਪ੍ਰਸ਼ਾਸ਼ਨ ਦੇ ਖਿਲਾਫ਼ ਜੰਮ ਕੇ ਰੋਸ ਪ੍ਰਦ੍ਰਸਨ ਕਰਦੇ ਹੋਏ ਧਰਨਾ ਲਗਾ ਦਿੱਤਾ। ਇਸ ਮੌਕੇ ਅੰਮਿ੍ਰਤਪਾਲ ਸਿੰਘ ਭੌਂਸਲੇ ਸੀਨੀਅਰ ਆਗੂ ਫਿਲੌਰ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ, ਜਦਕਿ ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ. ਐਸ. ਪੀ. ਫਿਲੌਰ ਹਰਲੀਨ ਸਿੰਘ, ਐਸ. ਐੱਚ. ਓ. ਗੋਰਾਇਆ ਪਰਮੰਦਿਰ ਸਿੰਘ, ਸੁਖਵਿੰਦਰ ਪਾਲ ਸਿੰਘ ਸੋਢੀ ਚੌਂਕੀ ਇੰਚਾਰਜ ਅੱਪਰਾ ਤੇ ਪੁਲਿਸ ਚੌਂਕੀ ਲਸਾੜਾ ਤੋਂ ਵੱਡੀ ਗਿਣਤੀ ’ਚ ਪੁਲਿਸ ਮੁਲਾਜ਼ਮ ਘਟਨਾ ਸਥਾਨ ’ਤੇ ਪਹੰੁਚ ਗਏ। ਇਸ ਮੌਕੇ ਰੋਸ ਪ੍ਰਦਰਸ਼ਨ ਕਰ ਰਹੇ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਉਦਿਆਂ ਡੀ. ਐਸ. ਪੀ. ਫਿਲੌਰ ਹਰਲੀਨ ਸਿੰਘ ਨੇ ਕਿਹਾ ਕਿ ਪਿੰਡ ਵਾਸੀਆਂ ਦੇ ਨਾਲ ਕੋਈ ਵੀ ਜ਼ਿਆਦਤੀ ਨਹੀਂ ਹੋਣ ਦਿੱਤੀ ਜਾਵੇਗੀ ਤੇ ਉਨਾਂ ਦੀ ਗੱਲ ਮੁੱਖ ਰੂਪ ਤੇ ਵਿਸ਼ੇਸ਼ ਤੌਰ ’ਤੇ ਸੁਣੀ ਜਾਵੇਗੀ। ਉਨਾਂ ਅੱਗੇ ਕਿਹਾ ਕਿ ਸਾਰੇ ਮਾਮਲੇ ਦਾ ਜਲਦ ਹੀ ਹਲ ਕਰ ਲਿਆ ਜਾਵੇਗਾ।

ਸਮਾਜ ਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭੁਲੇਖੇ
Next articleਐਸ ਐਮ ੳ ਮਹਿਤਪੁਰ ਵਲੋਂ ਗੈਰ ਸੰਚਾਰੀ ਬਿਮਾਰੀਆਂ ਤੋਂ ਬਚਾਅ ਲਈ ਜਨ-ਜਾਗਰੂਕਤਾ ਵੈਨ ਨੂੰ ਕੀਤਾ ਰਵਾਨਾ