HOME ਭਰਮ-ਭੁਲੇਖੇ

ਭਰਮ-ਭੁਲੇਖੇ

ਖੁਸ਼ੀ ਦੂਹੜਿਆਂ ਵਾਲਾ
  (ਸਮਾਜ ਵੀਕਲੀ) 
ਐਵੇਂ ਈਂ ਭਰਮ ਭੁਲੇਖੇ ਪਾਲ਼ੀ ਫਿਰਦਾ ਏਂ
ਜਿਉਂ ਤੂੰ ਹੀ ਹਰ ਚੀਜ਼ ਸੰਭਾਲੀ ਫਿਰਦਾ ਏਂ
ਲੱਖਾਂ ਈ ਜੱਗ ਤੋਂ ਤੁਰ ਗਏ ਕੋਈ ਮੁੜਿਆ ਨਹੀਂ
ਕੰਮ ਕਿਸੇ ਦਾ ਕਿਸੇ ਦੇ ਬਾਝੋਂ ਥੁੜਿਆ ਨਹੀਂ
ਜਾ ਕੇ ਵੀ ਕਿਤੇ ਪਿਛਲ ਖਿਆਲੀਂ ਫਿਰਦਾ ਏਂ
ਐਵੇਂ ਈਂ ਭਰਮ ਭੁਲੇਖੇ ਪਾਲ਼ੀ ਫਿਰਦਾ ਏਂ……
ਕਿਹੜੀ ਗੱਲ ਨੂੰ ਹਰਦਮ ਟੁੱਟ ਟੁੱਟ ਮਰਦਾ ਏਂ
ਜਦ ਕੋਈ ਤੇਰੀ ਭੋਰਾ ਕਦਰ ਨਾ ਕਰਦਾ ਏ
ਕਿਸ ਫੋਕੀ ਵਾਹ ਵਾਹ ਨੂੰ ਭਾਲ਼ੀ ਫਿਰਦਾ ਏਂ
ਐਵੇਂ ਈਂ ਭਰਮ ਭੁਲੇਖੇ ਪਾਲ਼ੀ ਫਿਰਦਾ ਏਂ ……
ਪੈਣਾ ਜਦ ਸਿਰ ਬੋਝ ਇਹ ਜਿੰਮੇਵਾਰੀ ਦਾ
ਲੱਗ ਜਾਣਾ ਫਿਰ ਪਤਾ ਕੀ ਦੁਨੀਆਂਦਾਰੀ ਦਾ
ਤੂੰ ਕਿਉਂ ਆਪਣੀ ਜ਼ਿੰਦਗੀ ਗਾਲ਼ੀ ਫਿਰਦਾ ਏਂ
ਐਵੇਂ ਈਂ ਭਰਮ ਭੁਲੇਖੇ ਪਾਲ਼ੀ ਫਿਰਦਾ ਏਂ……
ਚਲਦੀ ਚਲਦੀ ਨਬਜ਼ ਤੇਰੀ ਨੇ ਰੁਕ ਜਾਣਾ
ਕੰਮ ਨਹੀਂ ਮੁੱਕਣੇ ਪਰ ਤੂੰ ਇੱਕ ਦਿਨ ਮੁੱਕ ਜਾਣਾ
ਕੰਮ ਖਾਤਿਰ ਹਰ ਖੁਸ਼ੀ ਨੂੰ ਟਾਲ਼ੀ ਫਿਰਦਾ ਏਂ
ਐਵੇਂ ਈਂ ਭਰਮ ਭੁਲੇਖੇ ਪਾਲ਼ੀ ਫਿਰਦਾ ਏਂ…..
ਛੱਡ ਕੇ ਚਿੰਤਾ ਜ਼ਿੰਦਗੀ ਆਪਣੀ ਜੀ ਸੱਜਣਾ
ਜੋ ਦਿਲ ਕਰਦਾ ਕਰ, ਵਧੀਆ ਖਾ ਪੀ ਸੱਜਣਾ
“ਖੁਸ਼ੀ ਮੁਹੰਮਦਾ” ਕਿਉਂ ਤੰਗਹਾਲੀ ਫਿਰਦਾ ਏਂ
ਐਵੇਂ ਈਂ ਭਰਮ ਭੁਲੇਖੇ ਪਾਲ਼ੀ ਫਿਰਦਾ ਏਂ……
ਖੁਸ਼ੀ ਦੂਹੜਿਆਂ ਵਾਲਾ
Previous articleਯੂਪੀ ਪੁਲਿਸ ਵੱਲੋਂ ਵੱਡੀ ਕਾਰਵਾਈ: 1 ਲੱਖ ਰੁਪਏ ਦਾ ਇਨਾਮੀ ਫੈਸਲ ਮਾਰਿਆ ਗਿਆ। ਉਹ ਸੰਜੀਵ ਜੀਵਾ ਗੈਂਗ ਦਾ ਸ਼ਾਰਪਸ਼ੂਟਰ ਸੀ।
Next articleਨੌਜਵਾਨਾਂ ਨੂੰ ਨੌਕਰੀਆਂ ਮੰਗਣ ਦੀ ਬਜਾਏ ਨੌਕਰੀਆਂ ਦੇਣ ਦੇ ਸਮਰੱਥ ਬਣਾਵਾਂਗੇ-ਮੁੱਖ ਮੰਤਰੀ