ਪੌੜੀ (ਸਮਾਜ ਵੀਕਲੀ): ਉੱਤਰਾਖੰਡ ਦੇ ਪੌੜੀ ਇਲਾਕੇ ’ਚ ਸਥਿਤ ਆਪਣੇ ਜੱਦੀ ਪਿੰਡ ਜਨਰਲ ਬਿਪਿਨ ਰਾਵਤ 2018 ਵਿਚ ਆਏ ਸਨ। ਸੇਵਾਮੁਕਤੀ ਤੋਂ ਬਾਅਦ ਉਨ੍ਹਾਂ ਦੀ ਇੱਥੇ ਘਰ ਬਣਾਉਣ ਦੀ ਯੋਜਨਾ ਸੀ। ਜਦ ਜਨਰਲ ਰਾਵਤ ਦੀ ਮੌਤ ਹੋਈ ਤਾਂ ਉਨ੍ਹਾਂ ਦੇ ਨੇੜਲੇ ਰਿਸ਼ਤੇਦਾਰ ਭਰਤ ਸਿੰਘ ਰਾਵਤ (70) ਕਿਸੇ ਕੰਮ ਲਈ ਕੋਟਦੁਆਰ ਗਏ ਹੋਏ ਸਨ। ਘਰ ਪਰਤਣ ’ਤੇ ਉਨ੍ਹਾਂ ਨੂੰ ਜਨਰਲ ਰਾਵਤ ਦੀ ਹੈਲੀਕੌਪਟਰ ਹਾਦਸੇ ਵਿਚ ਮੌਤ ਹੋਣ ਬਾਰੇ ਪਤਾ ਲੱਗਾ।
ਸਿਰਫ਼ ਜਨਰਲ ਦਾ ਪਰਿਵਾਰ ਹੀ ਦਵਾਰੀਖਾਲ ਬਲਾਕ ਦੇ ਸੈਣਾ ਪਿੰਡ ਵਿਚ ਰਹਿੰਦਾ ਹੈ। ਜਨਰਲ ਦੇ ਰਿਸ਼ਤੇ ’ਚ ਚਾਚਾ ਲੱਗਦੇ ਭਰਤ ਸਿੰਘ ਰਾਵਤ ਨੇ ਕਿਹਾ ਕਿ ਨੇੜਲੇ ਪਿੰਡਾਂ ਤੋਂ ਕਈ ਲੋਕ ਅਫ਼ਸੋਸ ਕਰਨ ਆ ਰਹੇ ਹਨ। ਉਨ੍ਹਾਂ ਦੱਸਿਆ ਕਿ 2018 ਵਿਚ ਜਦ ਰਾਵਤ ਪਿੰਡ ਆਏ ਸੀ ਉਨ੍ਹਾਂ ਆਪਣੇ ‘ਕੁਲਦੇਵਤਾ’ ਅੱਗੇ ਮੱਥਾ ਟੇਕਿਆ ਤੇ ਪ੍ਰਾਰਥਨਾ ਕੀਤੀ ਸੀ। ਭਰਤ ਸਿੰਘ ਰਾਵਤ ਨੇ ਕਿਹਾ ਕਿ ਜਨਰਲ ਆਪਣੇ ਪਿੰਡ ਨਾਲ ਬਹੁਤ ਜੁੜਾਅ ਮਹਿਸੂਸ ਕਰਦੇ ਸਨ ਤੇ ਕਹਿੰਦੇ ਸਨ ਕਿ ਆਪਣੇ ਇਲਾਕੇ ਲਈ ਜ਼ਰੂਰ ਕੁਝ ਕਰਨਗੇ। ਉਹ ਲੋਕਾਂ ਦੇ ਇੱਥੋਂ ਪ੍ਰਵਾਸ ਤੋਂ ਦੁਖੀ ਵੀ ਸਨ। ਭਰੀਆਂ ਅੱਖਾਂ ਨਾਲ ਉਨ੍ਹਾਂ ਦੱਸਿਆ ਕਿ ਬਿਪਿਨ ਰਾਵਤ ਉਨ੍ਹਾਂ ਨੂੰ ਫੋਨ ਕਰਦੇ ਰਹਿੰਦੇ ਸਨ ਅਤੇ ਅਗਲੇ ਸਾਲ ਅਪਰੈਲ ਵਿਚ ਪਿੰਡ ਆਉਣ ਵਾਲੇ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly