ਦਿੱਲੀ ਪੁਲੀਸ ਨੇ ਕਿਸਾਨ ਅੰਦੋਲਨ ਦੀ ਸੁਰੱਖਿਆ ’ਤੇ 7.38 ਕਰੋੜ ਖਰਚੇ

ਨਵੀਂ ਦਿੱਲੀ  (ਸਮਾਜ ਵੀਕਲੀ): ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਬੁੱਧਵਾਰ ਨੂੰ ਇਕ ਸਵਾਲ ਦੇ ਜਵਾਬ ਕਿਹਾ ਕਿ ਦਿੱਲੀ ਪੁਲੀਸ ਨੇ ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨਾਂ ਵੱਲੋਂ ਵੱਖ ਵੱਖ ਥਾਈਂ ਮੋਰਚਿਆਂ ਦੀ ਸੁਰੱਖਿਆ ਲਈ 7.38 ਕਰੋੜ ਰੁਪਏ ਖਰਚ ਕੀਤੇ ਹਨ। ਸੰਸਦ ਮੈਂਬਰ ਐੱਮ. ਮੁਹੰਮਦ ਅਬਦੁੱਲਾ ਨੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ’ਤੇ ਸੁਰੱਖਿਆ ਦੇਣ ਲਈ ਅਗਸਤ 2020 ਤੋਂ ਹੁਣ ਤੱਕ ਦਿੱਲੀ ਪੁਲੀਸ ਵੱਲੋਂ ਖਰਚੀ ਗਈ ਰਕਮ ਬਾਰੇ ਸਵਾਲ ਪੁੱਛੇ ਸਨ। ਸ਼ਹੀਦ ਕਿਸਾਨਾਂ ਲਈ ਕੋਈ ਮੁਆਵਜ਼ਾ ਨਾ ਐਲਾਨੇ ਜਾਣ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਰਾਏ ਨੇ ਕਿਹਾ ਕਿ ‘ਪੁਲੀਸ’ ਅਤੇ ‘ਅਮਨ ਤੇ ਕਾਨੂੰਨ ਦੀ ਸਥਿਤੀ’ ਭਾਰਤ ਦੇ ਸੰਵਿਧਾਨ ਦੀ ਸੱਤਵੀਂ ਅਨੁਸੂਚੀ ਅਨੁਸਾਰ ਰਾਜ ਦੇ ਵਿਸ਼ੇ ਹਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਿਸਾਨ ਆਗੂ ਸਰਕਾਰ ਦੀ ਨਵੀਂ ਤਜਵੀਜ਼ ਨਾਲ ਸਹਿਮਤ
Next articleਉੱਤਰਾਖੰਡ ਦੇ ਪੌੜੀ ’ਚ ਪੈਂਦੇ ਪਿੰਡ ਨਾਲ ਸੀ ਖਾਸ ਲਗਾਅ