ਛੋਕਰਾਂ ਦਾ 9ਵਾਂ ਸ਼ਾਨਦਾਰ ਕਾਸਕੋ ਕਿ੍ਰਕਟ ਟੂਰਨਾਮੈਂਟ ਸ਼ਿਖਰਾਂ ’ਤੇ

Tournament

(ਸਮਾਜ ਵੀਕਲੀ) – ਅੱਪਰਾ, ਸਮਾਜ ਵੀਕਲੀ-ਹਰ ਸਾਲ ਦੀ ਤਰਾਂ ਇਸ ਸਾਲ ਵੀ ਕਰੀਬੀ ਪਿੰਡ ਛੋਕਰਾਂ ਛੋਕਰਾਂ ਦਾ 9ਵਾਂ ਸ਼ਾਨਦਾਰ ਕਾਸਕੋ ਕਿ੍ਰਕਟ ਟੂਰਨਾਮੈਂਟ ਸ਼ਿਖਰਾਂ ’ਤੇਤਹਿ. ਫਿਲੌਰ ਵਿਖੇ ਸ਼ਹੀਦ ਭਗਤ ਸਿੰਘ  ਕਿ੍ਰਕਟ  ਕਲੱਬ ਵਲੋਂ ਗ੍ਰਾਮ ਪੰਚਾਇਤ, ਨਗਰ ਨਿਵਾਸੀਆਂ ਤੇ ਸਮੂਹ ਐੱਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਸਾਲਾਨਾ 9ਵਾਂ ਕਿ੍ਰਕਟ ਟੂਰਨਾਮੈਂਟ, ਜੋ ਕਿ ਅੱਜ ਮਿਤੀ 26 ਨਵੰਬਰ ਤੋਂ 02 ਦਸੰਬਰ ਤੱਕ ਕਰਵਾਇਆ ਜਾ ਰਿਹਾ ਹੈ, ਸ਼ਿਖਰਾਂ ’ਤੇ ਪਹੁੰਚ ਚੁੱਕਾ ਹੈ। ਇਸ ਟੂਰਨਾਮੈਂਟ ਦਾ ਉਦਘਾਟਨ ਬਲਵੀਰ ਕੌਰ ਛੋਕਰ (ਕੈਨੇਡਾ) ਵਾਲਿਆਂ ਨੇ ਆਪਣੇ ਕਰ-ਕਮਲਾਂ ਨਾਲ ਰੀਬਨ ਕੱਟ ਕੇ ਕੀਤਾਸੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਮੂਹ ਅਹੁਦੇਦਾਰਾਂ ਤੇ ਪ੍ਰਬੰਧਕਾਂ ਨੇ ਦੱਸਿਆ ਕਿ ਹਰ ਪਿੰਡ, ਵਾਰਡ ਤੇ ਮੁਹੱਲੇ ਦੀ ਟੀਮ ’ਚ ਇੱਕ ਖਿਡਾਰੀ ਬਾਹਰਲਾ ਖੇਡ ਸਕਦਾ ਹੈ। ਉਨਾਂ ਅੱਗੇ ਦੱਸਿਆ ਕਿ ਜੈਤੂ ਟੀਮ ਨੂੰ 51 ਹਜ਼ਾਰ ਨਕਦ, ਇੱਕ ਕੱਪ ਤੇ 11 ਸ਼ੀਲਡਾਂ, ਉੱਪ ਜੈਤੂ ਟੀਮ ਨੂੰ 31 ਹਜ਼ਾਰ ਨਕਦ, ਇੱਕ ਕੱਪ ਤੇ 11 ਸ਼ੀਲਡਾਂ, ਤੀਸਰੇ ਸਥਾਨ ਵਾਲੀ ਟੀਮ ਨੂੰ 51 ਸੌ ਨਕਦ, ਇੱਕ ਕੱਪ ਤੇ 11ਮੈਡਲ, ਚੌਥੇ ਸਥਾਨ ਵਾਲੀ ਟੀਮ ਨੂੰ 51 ਸੌ ਨਕਦ, ਇੱਕ ਕੱਪ ਤੇ 11 ਮੈਡਲ ਤੇ ਇਸੇ ਤਰਾਂ ਪੰਜਵੇ ਤੋਂ ਅੱਠਵਾਂ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ ਵੀ 21 ਸੌ ਰੁਪਏ ਨਕਦ ਇਨਾਮ ਦੇ ਤੌਰ ’ਤੇ ਦਿੱਤੇ ਜਾਣਗੇ। ਇਸ ਮੌਕੇ ਮੈਨ ਆਫ ਦਿ ਸੀਰੀਜ਼ (ਪਿੰਡ ਵਾਲਾ) ਨੂੰ 51 ਸੌ ਰੁਪਏ ਨਕਦ ਇੱਕ ਕੱਪ ਤੇ ਇੱਕ ਸ਼ਾਨਦਾਰ ਬੈਟ ਦਿੱਤਾ ਜਾਵੇਗਾ। ਇਸੇ ਤਰਾਂ ਮੈਨ ਆਫ ਦਿ ਸੀਰੀਜ਼ (ਬਾਹਰ ਵਾਲਾ) ਨੂੰ 51 ਸੌ ਰੁਪਏ ਨਕਦ, ਇੱਕ ਕੱਪ ਤੇ ਇੱਕ ਸ਼ਾਨਦਾਰ ਬੈਟ ਦਿੱਤਾ ਜਾਵੇਗਾ। ਬੈਸਟ ਬਾਲਰ ਤੇ ਬੈਸਟ ਬੈਟਸਮੈਨ ਨੂੰ ਵੀ 31-31 ਸੌ ਰੁਪਏ ਨਕਦ, ਇੱਕ ਕੱਪ ਤੇ ਬੈਟ ਦਿੱਤੇ ਜਾਣਗੇ। ਇਸ ਮੌਕੇ ਸਰਬਜੀਤ ਸਿੰਘ ਰਾਣਾ, ਬਾਵਾ ਸਿੰਘ ਪੰਚ, ਸੰਤ ਰਾਮ ਪੰਚ, ਮਨਜੀਤ ਸਿੰਘ, ਹਰਜਿੰਦਰ ਸਿੰਘ ਹਨੀ ਰਾਣਾ, ਕਾਕਾ ਛੋਕਰਾਂ, ਬਚਨਾ ਰਾਮ ਸਾਬਕਾ ਪੰਚ, ਦੀਪਾ ਛੋਕਰ, ਪਵਿੱਤਰ ਕੰਗ, ਪੰਡਿਤ ਵਿਪਨ ਸ਼ਰਮਾ, ਗੋਲਡੀ, ਡਾ. ਹਰਮੇਸ਼, ਧਰਮਿੰਦਰ ਸਿੰਘ, ਬਿੰਦਰ ਛੋਕਰਾਂ ਤੇ ਹੋਰ ਨੌਜਵਾਨਾਂ ਨੇ ਦੱਸਿਆ ਕਿ ਇਸ ਟੂਰਨਾਮੈਂਟ ਦੌਰਾਨ ਕੁੱਲ 84 ਟੀਮਾਂ ਹਿੱਸਾ ਲੈਣਗੀਆਂ ਤੇ ਹਰ ਰੋਜ਼ 14 ਟੀਮਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਉਨਾਂ ਅੱਗੇ ਦੱਸਿਆ ਕਿ ਸਾਰੇ ਹੀ ਮੁਕਾਬਲੇ ਰੋਮਾਂਚਕ ਤੇ ਦਿਲਖਿੱਚਵੇ ਹੋਣ ਕਾਰਣ ਇਹ ਟੂਰਨਾਮੈਂਟ ਸਿਖਰਾਂ ’ਤੇ ਪਹੁੰਚ ਚੁੱਕਾ ਹੈ।

 

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ https://play.google.com/store/apps/details?id=in.yourhost.samajweekly

 

 

Previous articleਆਓ ਜ਼ਿੰਦਗੀ ਦੇ ਅਸਲੀ ਮਕਸਦ ਨੂੰ ਸਮਝੀਏ:
Next articleਔਜਲਾ ਢੱਕ ਵਿਖੇ ਐਨ. ਜੀ. ਓ. ਵਲੋਂ ਵਿਦਿਆਰਥੀਆਂ ਨੂੰ ਕੋਟੀਆਂ, ਬੂट ਜੁਰਾਬਾਂ ਤੇ ਟੋਪੀਆਂ ਵੰਡੀਆਂ ਗਈਆਂ