ਔਜਲਾ ਢੱਕ ਵਿਖੇ ਐਨ. ਜੀ. ਓ. ਵਲੋਂ ਵਿਦਿਆਰਥੀਆਂ ਨੂੰ ਕੋਟੀਆਂ, ਬੂट ਜੁਰਾਬਾਂ ਤੇ ਟੋਪੀਆਂ ਵੰਡੀਆਂ ਗਈਆਂ

Aujala Dhak

ਅੱਪਰਾ, ਸਮਾਜ ਵੀਕਲੀ-ਕਰੀਬੀ ਪਿੰਡ ਔਜਲਾ ਢੱਕ ਵਿਖੇ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਦੇ ਸਮੂਹ ਵਿਦਿਆਰਥੀਆਂ ਨੂੰ ਐਨ. ਜੀ. ਓ. ਵਲੋਂ ਕੋਟੀਆਂ , ਬੂट , ਜੁਰਾਬਾਂ ਤੇ ਟੋਪੀਆਂ ਵੰਡੀਆਂ ਗਈਆਂ। ਇਸ ਮੌਕੇ ਬੋਲਦਿਆਂ ਐਨ. ਜੀ. ਓ ਦੇ ਪ੍ਰਧਾਨ ਬਰਿੰਦਰ ਕੁਮਾਰ ਨੇ ਕਿਹਾ ਕਿ ਉਨਾਂ ਦੀ ਸੰਸਥਾ ਦਾ ਮੁੱਖ ਮਕਸਦ ਲੋੜਵੰਦਾਂ ਤੇ ਜਰੂਰਤਮੰਦਾਂ ਦੀ ਮੱਦਦ ਕਰਨਾ ਹੈ। ਉਨਾਂ ਕਿਹਾ ਕਿ ਐਨ. ਜੀ. ਓ ਬਣਾ ਕੇ ਉਹ ਇਸ ਸੰਸਥਾ ਦੇ ਜ਼ਰੀਏ ਭਵਿੱਖ ’ਚ ਵੀ ਲੋੜਵੰਦਾਂ ਦੀ ਮੱਦਦ ਕਰਦੇ ਰਹਿਣਗੇ। ਇਸ ਮੌਕੇ ਬਰਿੰਦਰ ਕੁਮਾਰ ਪ੍ਰਧਾਨ ਐਨ. ਜੀ. ਓ, ਹਰਦੀਪ ਸਿੰਘ ਖਜ਼ਾਨਚੀ, ਅਵਤਾਰ ਸਿੰਘ ਸੱਕਤਰ, ਸ਼ਿੰਦਰਪਾਲ ਸਿੰਘ ਮੈਂਬਰ, ਸੀਸ ਕੁਮਾਰ ਮੈਂਬਰ, ਨਰੇਸ਼ ਕੁਮਾਰ ਮੈਂਬਰ, ਰੇਸ਼ਮ ਕੌਰ ਪੰਚਾਇਤ ਮੈਂਬਰ,ਸਵਿਗਿਆ ਦਾਦਰਾ ਤੇ ਸਕੂਲ ਦੇ ਸਮੂਹ ਮੈਂਬਰ ਅਧਿਆਪਕ ਸਾਹਿਬਾਨ ਹਾਜ਼ਰ ਸਨ।

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ https://play.google.com/store/apps/details?id=in.yourhost.samajweekly

 

Previous articleਛੋਕਰਾਂ ਦਾ 9ਵਾਂ ਸ਼ਾਨਦਾਰ ਕਾਸਕੋ ਕਿ੍ਰਕਟ ਟੂਰਨਾਮੈਂਟ ਸ਼ਿਖਰਾਂ ’ਤੇ
Next articleਦੋਸਤ