ਮਾਂ-ਬੋਲੀ ਤੋਂ ਬਲਿਹਾਰ

ਜਸਵੀਰ ਸਿੰਘ ਪਾਬਲਾ

(ਸਮਾਜ ਵੀਕਲੀ)

ਮਾਂ-ਬੋਲੀ ਪੰਜਾਬੀ ਸਾਡੀ,
ਮੈਂ ਇਸ ਤੋਂ ਬਲਿਹਾਰ।
ਇਸ ਦੇ ਪਿਆਰੇ ਬੋਲਾਂ ਤੋਂ ਮੈਂ,
ਦੇਵਾਂ ਸਭ ਕੁਝ ਵਾਰ।

ਉੱਤਰ,ਦੱਖਣ, ਪੂਰਬ, ਪੱਛਮ;
ਪਈਆਂ ਇਸ ਦੀਆਂ ਧੁੰਮਾਂ।.
ਵਿੱਚ ਇੰਗਲੈਂਡ, ਕਨੇਡਾ ਛਾ ਗਈ,
ਬਾਲੀਵੁੱਡ ਦੀਆਂ ਫ਼ਿਲਮਾਂ।
ਹਰ ਪਾਸੇ ਤੋਂ ਮਿਲ਼ਿਆ ਇਸ ਨੂੰ,
ਰੱਜਵਾਂ, ਨਿੱਘਾ ਪਿਆਰ।
ਮਾਂ-ਬੋਲੀ ਪੰਜਾਬੀ….

ਇਸ ਦੇ ਇੱਕ-ਇੱਕ ਬੋਲ ‘ਚ ਜਾਪੇ,
ਜਿਉਂ ਮਿਸ਼ਰੀ ਹੈ ਘੋਲੀ।
ਸੰਤਾਂ, ਭਗਤਾਂ ਤੇ ਗੁਰੂਆਂ ਦੀ,
ਇਹ ਵਰੋਸਾਈ ਬੋਲੀ।
ਗੁਰੂ ਅੰਗਦ ਨੇ ਲਿਪੀ ਇਸ ਦੀ,
ਦਿੱਤੀ ਮਾਂਜ-ਸੁਆਰ।
ਮਾਂ-ਬੋਲੀ ਪੰਜਾਬੀ…..

ਸਾਰੇ ਕਰ ਲਓ, ਪ੍ਰਣ ਪੰਜਾਬੀਓ,
ਇਸ ਨੂੰ ਹੈ ਅਪਣਾਉਣਾ।
“ਬੋਲੋ, ਪੜ੍ਹੋ ਤੇ ਲਿਖੋ ਪੰਜਾਬੀ”,
ਦਾ ਨਾਹਰਾ ਹੈ ਲਾਉਣਾ।
ਹਰ ਪੰਜਾਬੀ ਦੇਵੇ ਇਸ ਨੂੰ,
ਦਿਲੋਂ ਮਾਣ-ਸਤਿਕਾਰ।
ਮਾਂ-ਬੋਲੀ ਪੰਜਾਬੀ….

ਜਸਵੀਰ ਸਿੰਘ ਪਾਬਲਾ,
ਲੰਗੜੋਆ, ਨਵਾਂਸ਼ਹਿਰ।
ਫੋਨ ਨੰ. 9888403052.

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੁਨੀਆ
Next articleਕਿਸਾਨੀ ਸੰਘਰਸ਼ ਦੀ ਜਿੱਤ ਅਤੇ ਚੋਣਾਂ