ਮਰਹੂਮ ਮੋਹਨ ਲਾਲ ਕਰੀਮਪੁਰੀ ਨੂੰ ਵੱਖ ਵੱਖ ਵਰਗਾਂ ਵੱਲੋਂ ਸ਼ਰਧਾਂਜਲੀਆਂ ਭੇਂਟ

ਸਮਾਜ ਦੇ ਸ਼ਾਇਰ ਗੀਤਕਾਰ ਸਦਾ ਅਮਰ ਹੀ ਰਹਿੰਦੇ ਹਨ – ਡਾ. ਨਛੱਤਰ ਪਾਲ, ਪ੍ਰਵੀਨ ਬੰਗਾ

ਨਵਾਂਸ਼ਹਿਰ/ ਜਲੰਧਰ (ਕੁਲਦੀਪ ਚੁੰਬਰ) (ਸਮਾਜ ਵੀਕਲੀ)- ਮਿਸ਼ਨਰੀ ਗੀਤਕਾਰ, ਬੁੱਧੀਜੀਵੀ , ਬੁਲਾਰਾ, ਸਾਹਿਤਕਾਰ, ਸਮਾਜ ਚਿੰਤਕ ਸ਼ਾਇਰ , ਸ਼ਬਦਾਂ ਦਾ ਜਾਦੂਗਰ, ਸੈਂਕੜੇ ਮਿਸ਼ਨਰੀ ਗੀਤਾਂ ਦਾ ਰਚੇਤਾ, ਅਨੇਕਾਂ ਕੌਮੀ ਅਤੇ ਮਿਸ਼ਨਰੀ ਕਿਤਾਬਾਂ ਦਾ ਰਚਣਹਾਰਾ, ਕੌਮ- ਏ – ਆਵਾਜ਼ , ਨਿਧੜਕ ਆਗੂ ਮਰਹੂਮ ਮੋਹਨ ਲਾਲ ਕਰੀਮਪੁਰੀ ਜੀ ਜੋ ਕਿ ਬੀਤੇ ਦਿਨੀਂ ਕੈਨੇਡਾ ਵੈਨਕੂਵਰ ਦੀ ਧਰਤੀ ਤੇ ਸਮਾਜ ਅਤੇ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ, ਉਨ੍ਹਾਂ ਨਮਿੱਤ ਅੱਜ ਉਨ੍ਹਾਂ ਦੇ ਜੱਦੀ ਪਿੰਡ ਕਰੀਮਪੁਰ ਜ਼ਿਲ੍ਹਾ ਨਵਾਂਸ਼ਹਿਰ ਵਿਖੇ ਉਨ੍ਹਾਂ ਨੂੰ ਵੱਖ ਵੱਖ ਵਰਗਾਂ ਵੱਲੋਂ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਗਏ । ਇਸ ਸ਼ਰਧਾਂਜਲੀ ਸਮਾਗਮ ਵਿੱਚ ਜਿੱਥੇ ਵੱਖ ਵੱਖ ਮਿਸ਼ਨਰੀ ਗਾਇਕਾਂ, ਬੁਲਾਰਿਆਂ, ਬੁੱਧੀਜੀਵੀਆਂ, ਪੱਤਰਕਾਰਾਂ ਅਤੇ ਹੋਰ ਵਰਗਾਂ ਦੇ ਲੋਕਾਂ ਨੇ ਸ਼ਰਧਾਂਜਲੀਆਂ ਭੇਂਟ ਕੀਤੀਆਂ, ਉੱਥੇ ਹੀ ਕਰੀਮਪੁਰੀ ਜੀ ਦੀਆਂ ਦਿੱਤੀਆਂ ਗਈਆਂ ਸਮਾਜ ਨੂੰ ਵੱਖ ਵੱਖ ਸੇਵਾਵਾਂ ਦਾ ਜ਼ਿਕਰ ਕੀਤਾ ਗਿਆ ।

ਇਸ ਮੌਕੇ ਡਾ . ਨਛੱਤਰ ਪਾਲ ਰਾਹੋ ਜਰਨਲ ਸਕੱਤਰ ਬਹੁਜਨ ਸਮਾਜ ਪਾਰਟੀ ਪੰਜਾਬ, ਸ੍ਰੀ ਪਰਵੀਨ ਬੰਗਾ ਜੀ ਸਕੱਤਰ ਬਸਪਾ ਪੰਜਾਬ ਬਸਪਾ ਆਗੂ ਨੇ ਕਿਹਾ ਕਿ ਸਾਹਿਤਕਾਰ ਕਵੀ ਸ਼ਾਇਰ ਗੀਤਕਾਰ ਸਮਾਜ ਲਈ ਉਹ ਕੰਮ ਕਰ ਜਾਂਦੇ ਹਨ ਜੋ ਕੋਈ ਵੱਡੇ ਤੋਂ ਵੱਡਾ ਵਿਅਕਤੀ ਵੀ ਨਹੀਂ ਕਰ ਸਕਦਾ ਉਨ੍ਹਾਂ ਵੱਲੋਂ ਲਿਖੀਆਂ ਗਈਆਂ ਸਮਾਜਿਕ ਚਿੰਤਨ ਕਰਦੀਆਂ ਰਚਨਾਵਾਂ ਸਮਾਜ ਨੂੰ ਸਹੀ ਮਾਰਗ ਅਤੇ ਦਿਸ਼ਾ ਦਿੰਦੀਆਂ ਰਹਿੰਦੀਆਂ ਹਨ। ਮੋਹਨ ਲਾਲ ਕਰੀਮਪੁਰੀ ਜੀ ਵੀ ਇੱਕ ਅਜਿਹੇ ਹੀ ਸ਼ਾਇਰ ਗੀਤਕਾਰ ਸਨ, ਜੋ ਹਮੇਸ਼ਾਂ ਸਮਾਜ ਦੇ ਹੱਕਾਂ ਅਤੇ ਹਿੱਤਾਂ ਦੀ ਗੱਲ ਆਪਣੀਆਂ ਰਚਨਾਵਾਂ ਵਿੱਚ ਕਰਦੇ ਸਨ । ਇਸ ਮੌਕੇ ਹੋਰਨਾਂ ਤੋਂ ਇਲਾਵਾ ਮੇਹਰ ਚੰਦ ਕੈਲੇ , ਗਾਇਕ ਐਸ.ਐਸ.ਅਜਾਦ, ਮਿਸ਼ਨਰੀ ਗਾਇਕ ਰਾਜ ਦਦਰਾਲ, ਗਾਇਕ ਕੁਲਦੀਪ ਚੁੰਬਰ, ਜਗਦੀਸ਼ ਜਾਡਲਾ, ਮੱਖਣ ਲਾਲ ਚੌਹਾਨ, ਸਤੀਸ਼ ਕੁਮਾਰ , ਸੋਹਣ ਲਾਲ ਦਿਵਾਨਾ, ਦਿਨੇਸ਼ ਦੀਪ ਸ਼ਾਮ ਚੁਰਾਸੀ, ਦਿਲਬਾਗ ਸਿੰਘ ਡੀ ਈ ਓ ਸਮੇਤ ਕਈ ਹੋਰ ਵੱਡੀ ਗਿਣਤੀ ਵਿਚ ਸ਼ਰਧਾਂਜਲੀ ਸਮਾਗਮ ਵਿੱਚ ਹਾਜ਼ਰ ਹੋਏ । ਸਟੇਜ ਦਾ ਸੰਚਾਲਨ ਮੱਖਣ ਲਾਲ ਚੌਹਾਨ ਵੱਲੋਂ ਕੀਤਾ ਗਿਆ । ਸਮਾਗਮ ਦੇ ਅੰਤ ਵਿਚ ਕਰੀਮਪੁਰੀ ਸਾਹਿਬ ਦੇ ਦਮਾਦ ਰਣਜੀਤ ਸਿੰਘ ਅਤੇ ਉਨ੍ਹਾਂ ਦੀ ਬੇਟੀ ਨਵਜੋਤ ਕੌਰ ਕਰੀਮਪੁਰੀ ਵੱਲੋਂ ਆਏ ਸਭ ਮਿਸ਼ਨਰੀ ਸਾਥੀਆਂ ਬੁਲਾਰਿਆਂ ਬੁੱਧੀਜੀਵੀਆਂ ਸਤਿਕਾਰਯੋਗ ਪ੍ਰੱਗਿਆ ਬੋਧ ਦਰਸ਼ਨ ਦੀਪ ਭੰਤੇ ਜੀ ਅਤੇ ਤਥਾਗਤ ਭਗਵਾਨ ਬੁੱਧ ਜੀ ਦਾ ਸ਼ੁਕਰਾਨਾ ਕੀਤਾ ਗਿਆ ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਵੀਟ ਸੁਰ ਕੰਪਨੀ ਦੇ ਨਿਰਮਾਤਾ ਅਤੇ ਪ੍ਰਸਿੱਧ ਗੀਤਕਾਰ ਬਿੱਟੂ ਭਰੋਮਜਾਰਾ ਕਨੇਡਾ ਨੂੰ ਗਹਿਰਾ ਸਦਮਾ , ਮਾਤਾ ਦਾ ਦੇਹਾਂਤ
Next articleਖਤਰਨਾਕ ਸੁਪਨਾ!