ਤਾਜ ਐਕਸਪ੍ਰੈੱਸ ਦੇ ਏਸੀ ਡੱਬੇ ’ਚ ਅੱਗ ਲੱਗੀ, ਸਾਰੇ ਯਾਤਰੀ ਸੁਰੱਖਿਅਤ

ਨਵੀਂ ਦਿੱਲੀ (ਸਮਾਜ ਵੀਕਲੀ):  ਨਵੀਂ ਦਿੱਲੀ-ਝਾਂਸੀ ਤਾਜ ਐਕਸਪ੍ਰੈਸ ਦੇ ਏਅਰ ਕੰਡੀਸ਼ਨਡ ਕੋਚ ਵਿੱਚ ਅੱਜ ਸਵੇਰੇ ਅੱਗ ਲੱਗ ਗਈ। ਉੱਤਰੀ ਰੇਲਵੇ ਨੇ ਦੱਸਿਆ ਕਿ ਸਵੇਰੇ 7.40 ਵਜੇ ਧੂੰਆਂ ਉੱਠਣ ਦੀ ਸੂਚਨਾ ਮਿਲਣ ‘ਤੇ ਰੇਲ ਗੱਡੀ ਨੂੰ ਤਕਨੀਕੀ ਜਾਂਚ ਲਈ ਨਿਜ਼ਾਮੂਦੀਨ ਅਤੇ ਪਲਵਲ ਸੈਕਸ਼ਨ ਦੇ ਵਿਚਕਾਰ ਪੈਂਦੇ ਹਰਿਆਣਾ ਦੇ ਅਸਾਓਤੀ ਸਟੇਸ਼ਨ ‘ਤੇ ਰੋਕਿਆ ਗਿਆ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਅੱਗ ਬਰੇਕ ਜਾਮ ਕਾਰਨ ਲੱਗੀ ਹੈ। ਉੱਤਰੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ (ਸੀਪੀਆਰਓ) ਦੀਪਕ ਕੁਮਾਰ ਨੇ ਕਿਹਾ, ‘ਅੱਗ ’ਤੇ ਕਾਬੂ ਪਾ ਲਿਆ ਗਿਆ ਹੈ, ਸਾਰੇ ਯਾਤਰੀ ਸੁਰੱਖਿਅਤ ਹਨ।’

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇੰਟਰ ਸਕੂਲ ਕਵਿਤਾ ਮੁਕਾਬਲੇ ‘ਚ ਗੁਰੂ ਹਰਕ੍ਰਿਸ਼ਨ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ
Next articleਦੇਸ਼ ’ਚ ਕਰੋਨਾ ਦੇ 11850 ਨਵੇਂ ਮਰੀਜ਼ ਤੇ 555 ਮੌਤਾਂ