(Samajweekly) ਐੱਸ ਐਮ ਆਰ ਫਿਲਮ ਪ੍ਰੋਡਕਸ਼ਨ ਹਾਊਸ ਵਿਚ ਹੱਕ ਰਿਕਾਰਡਜ ਕੰਪਨੀ ਤੋਂ 21 ਅਕਤੂਬਰ ਨੂੰ “ਰੂਪ ਤੇਰਾ” ਗੀਤ ਰਲੀਜ ਕੀਤਾ ਗਿਆ।ਇਸ ਗੀਤ ਦੇ ਸਿੰਗਰ ਪ੍ਰਦੀਪ ਭੱਟੀ ਹਨ ਜਿਨਾਂ ਨੇ ਇਸ ਗੀਤ ਰਾਹੀ ਸੰਗੀਤ ਦੇ ਖੇਤਰ ਚ ਅਗਾਜ ਕੀਤਾ ਹੈ।ਗਾਇਕ ਪ੍ਰਦੀਪ ਭੱਟੀ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਦੱਸਿਆ ਕੀ ਇਸ ਗੀਤ ਦਾ ਮਿਊਜ਼ਿਕ ਬਾਲੀਵੁੱਡ ਮਿਊਜ਼ਿਕ ਡਾਇਰੈਕਟਰ ਸਾਬ ਸਿੰਘ ਨੇ ਕੀਤਾ ਹੈ ਤੇ ਜਿਸ ਨੂੰ ਕਲਮਬੱਧ ਕੀਤਾ ਹੈ ਮਸ਼ਹੂਰ ਗੀਤਕਾਰ ਹੈਪੀ ਡੱਲੀ ਨੇ।ਜਿਸ ਦਾ ਵੀਡੀਓ ਬਲੈਕਰੋਟ ਨੇ ਤਿਆਰ ਕੀਤਾ ਹੈ ਤੇ ਜਿਸ ਦੇ ਪ੍ਰੋਡਿਊਸਰ ਨੀਲਮ ਰਾਣੀ ਹਨ। ਉਨਾਂ ਦੱਸਿਆ ਗੀਤ ਰਲੀਜ ਹੁੰਦੇ ਹੀ ਸ਼ੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਹਰੇਕ ਦੀ ਜੁਬਾਨ ਤੇ ਰੂਪ ਤੇਰਾ ਹੋਣ ਲੱਗ ਪਈ ਹੈ।ਇਸ ਗੀਤ ਨੂੰ ਨਿਊ ਜੈਨਰੇਸ਼ਨ ਬਹੁਤ ਪਸੰਦ ਕਰ ਰਹੀ ਹੈ।ਇਹ ਗੀਤ ਨੋਜਵਾਨ ਦਿਲਾਂ ਦੀ ਧੜਕਣ ਬਣਿਆ ਹੋਇਆ ਹੈ।
ਗੀਤ / ਗ਼ਜ਼ਲਾਂ / ਕਵਿਤਾਵਾਂ ਰੂਪ ਤੇਰਾ ਗੀਤ ਬਣਿਆ ਨੋਜਵਾਨ ਦਿਲਾਂ ਦੀ ਧੜਕਣ