ਮਹਿਤਪੁਰ/ਹਰਜਿੰਦਰ ਸਿੰਘ ਚੰਦੀ (ਸਮਾਜ ਵੀਕਲੀ): ਮਹਿਤਪੁਰ ਦੀ ਦਾਣਾ ਮੰਡੀ ਵਿੱਚ ਆਏ ਕਿਸਾਨ ਸੁੱਚਾ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 15/10/2021ਦੀ ਰਾਤ ਕਰੀਬ ਅੱਠ ਵਜੇ ਜਦੋਂ ਮੈਂ ਝੁੱਗੀਆਂ ਵਾਲੇ ਮੋੜ ਤੇ ਮੋਟਰਸਾਈਕਲ ਤੇ ਆ ਰਿਹਾ ਸੀ ਤਾਂ ਮੇਰੇ ਬਰਾਬਰ ਇਕ ਮੋਟਰਸਾਈਕਲ ਰੁਕਿਆ ਜਿਸ ਤੇ ਦੋ ਅਣਪਛਾਤੇ ਜਿਨ੍ਹਾਂ ਨੇ ਮੂੰਹ ਕਪੜੇ ਨਾਲ ਢਕੇ ਹੋਏ ਸਨ ਆਣ ਕੇ ਕਿਹਾ ਬਾਬਾ ਜੀ ਕਿਥੇ ਜਾਣਾ ਹੈ ਮੈਂ ਕਿਹਾ ਮੰਡੀ ਇਨ੍ਹਾਂ ਕੋਲ ਇਕ ਕਿਰਪਾਨ ਤੇ ਇਕ ਦਾਤਰ ਸੀ ਇਨ੍ਹਾਂ ਮੇਰੇ ਮੋਟਰਸਾਈਕਲ ਦੀ ਚਾਬੀ ਕੱਢ ਲਈ ਤੇ ਮੇਰੇ ਨਾਲ ਧੱਕਾ ਮੁਖੀ ਕੀਤੀ ਤੇ ਮੇਰੀ ਜੇਬ ਵਿਚੋਂ ਸੈਮਸੋਗ ਦਾ ਮੋਬਾਇਲ ਤੇ ਇਕ ਹਜ਼ਾਰ ਰੁਪਏ ਕਢ ਕੇ ਫ਼ਰਾਰ ਹੋ ਗਏ ਇਲਾਕੇ ਵਿੱਚ ਸਹਿਮ ਦਾ ਮਾਹੌਲ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly