ਕਵਿਤਾ

(ਸਮਾਜ ਵੀਕਲੀ)

ਮਾਣਯੋਗ ਸ਼ਖ਼ਸੀਅਤਾਂ ਤੋਂ ਵੀ ,
ਮਾਣ ਦਵਾਇਆ ਕਲਮ ਨੇ |

ਘੱਟ ਪੜ੍ਹੇ ਨੂੰ ਪੜ੍ਹਿਆਂ ਲਿਖਿਆਂ ,
ਵਿੱਚ ਬਿਠਾਇਆ ਕਲਮ ਨੇ |

ਲੜ ਕਿਤਾਬਾਂ ਦੇ ਲਾ ਮੇਰਾ ,
ਗਿਆਨ ਵਧਾਇਆ ਕਲਮ ਨੇ |

ਕਲਮ ਮੇਰੀ ਵਰਦਾਨ ਖ਼ੁਦਾਏ ,
ਬੋਧ ਜਗਾਇਆ ਕਲਮ ਨੇ |

ਮਨ ਦੇ ਮਾਰੂਥਲ ‘ਤੇ ਮੋਹ ਦਾ ,
ਮੀਂਹ ‘ਵਰਸਾਇਆ ਕਲਮ ਨੇ |

ਮੈਂ ਕਿਰਾਏ ‘ਤੇ ਸੀ ਰਹਿੰਦਾ ,
ਘਰ ਬਣਵਾਇਆ ਕਲਮ’ ਨੇ |

ਕੀ ਦੱਸਾਂ ਮੈਂ ਕਿੰਨਾ ਮੇਰਾ ,
ਦਰਦ ਵੰਡਇਆ ਕਲਮ ਨੇ |

ਮਰ ਚੱਲਿਆ ਸੀ ਜਿੰਮੀ ਯਾਰੋ ,
ਆਣ ਬਚਾਇਆ’ ਕਲਮ ਨੇ |

ਕਰਾਂ ਕਲਮ ਨੂੰ ਸੌ – ਸੌ ਸਿਜ਼ਦੇ ,
ਪਾਰ ਲੰਘਾਇਆ ਕਲਮ ਨੇ |

ਬੜਾ ਜ਼ਮਾਨੇ ਤੋਂ ਸੀ ਪਿੱਛੇ ,
ਨਾਲ ਰਲ਼ਾਇਆ ਕਲਮ ਨੇ |

8195907681
ਜਿੰਮੀ ਅਹਿਮਦਗੜ੍ਹ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleJaishankar briefs Parliament about latest developments in foreign policy
Next articleਨਾਨਕ ਦੇ ਬੱਚੇ ਹੋ ਕੇ….