ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਭਾਜਪਾ ਸਰਕਾਰ ਦੇ ਪੁਤਲੇ ਫੂਕੇ।

ਮਹਿਤਪੁਰ (ਸਮਾਜ ਵੀਕਲੀ) ( ਹਰਜਿੰਦਰ ਸਿੰਘ ਚੰਦੀ ): ਅੱਜ ਇੱਥੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਯੂ,ਪੀ ਦੇ ਸ਼ਹਿਰ ਲਖੀਮਪੁਰ ਖੀਰੀ ਦੇ ਤਿਕੋਨੀਆ ਇਲਾਕੇ ਵਿੱਚ ਸ਼ਹੀਦ ਕੀਤੇ ਕਿਸਾਨਾਂ ਦੇ ਵਿਰੋਧ ਵਿੱਚ ,ਦੋਸ਼ੀ ਮੰਤਰੀ ਨੂੰ ਅਹੁਦੇ ਤੋਂ ਹਟਾਉਣ ਅਤੇ ਗਿਰਫਤਾਰ ਨਾ ਕਰਨ ਖਿਲਾਫ ਪੂਰੇ ਦੇਸ਼ ਅੰਦਰ ਮਿਤੀ 16/10 ਦਿਨ ਸ਼ਨੀਵਾਰ ਨੂੰ ਮੋਦੀ ,ਯੋਗੀ ,ਖੱਟੜ ਅਤੇ ਅਮਿੱਤ ਸਾ਼ਹ ਦੇ ਪੁਤਲੇ ਸਾੜਨ ਦੇ ਫੈਸਲੇ ਦੀ ਕੜੀ ਵਜੋਂ ਅੱਜ ਮਹਿਤਪੁਰ ਵਿੱਚ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਜਿਲ੍ਹਾ ਪ੍ਰਧਾਨ ਸੰਦੀਪ ਅਰੋੜਾ ਜਿਲਾ ਸਕੱਤਰ ਦਿਲਬਾਗ ਸਿੰਘ ਚੰਦੀ, ਦੋਆਬਾ ਕਿਸਾਨ ਯੂਨੀਅਨ ਦੇ ਆਗੂ ਸਿਮਰਨਜੀਤ ਸਿੰਘ ਲਾਲੀ, ਕਸ਼ਮੀਰ ਸਿੰਘ ਪੰਨੂੰ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂ ਸਿਮਰਨਪਾਲ ਸਿੰਘ ਤੇ ਬਾਬਾ ਪਲਵਿੰਦਰ ਸਿੰਘ ਦੀ ਅਗਵਾਈ ਹੇਠ ਬੱਸ ਅੱਡਾ ਮਹਿਤਪੁਰ ਵਿਖੇ ਪੁਤਲੇ ਫੂਕੇ ਗਏ।

ਇਸ ਇਕੱਠ ਨੂੰ ਸੰਬੋਧਨ ਕਰਦਿਆਂ ਕੁੱਲ ਹਿੰਦ ਕਿਸਾਨ ਸਭਾ ਦੇ ਜਿਲ੍ਹਾ ਪ੍ਰਧਾਨ ਸੰਦੀਪ ਅਰੋੜਾ ਨੇ ਕਿਹਾ ਕਿ ਫੋਰੀ ਤੋਰ ਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਨੂੰ ਬਰਖਾਸਤ ਕਰਕੇ ਗ੍ਰਿਫਤਾਰ ਕੀਤਾ ਜਾਵੇ। ਤੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਤੇ ਕਾਲੇ ਕਾਨੂੰਨ ਰੱਦ ਕੀਤੇ ਜਾਣ। ਨਹੀਂ ਤਾਂ 18 ਅਕਤੂਬਰ ਨੂੰ ਦੇਸ਼ ਭਰ ਚੋਂ ਰੇਲਾ ਦਾ ਚੱਕਾ ਜਾਮ ਕਰਕੇ ਰੇਲਵੇ ਟਰੈਕਾ ਤੇ ਧਰਨੇ ਦਿੱਤੇ ਜਾਣਗੇ। ਇਸ ਮੌਕੇ ਸਤਨਾਮ ਸਿੰਘ ਬਿੱਲੇ, ਜਸਵੀਰ ਸਿੰਘ ਮੱਟੂ, ਬਲਵੀਰ ਸਿੰਘ, ਤਰਲੋਕ ਸਿੰਘ, ਤਜਿੰਦਰ ਸਿੰਘ ਰਾਮਪੁਰ ਲਖਵਿੰਦਰ ਸਿੰਘ, ਤੇ ਗੁਰਨਾਮ ਸਿੰਘ ਮਹਿਸਮਪੁਰ ਆਦਿ ਹਾਜਰ ਸਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੰਡੀ ਆਏ ਕਿਸਾਨ ਕੋਲੋਂ ਮੋਬਾਈਲ ਤੇ ਨਗਦੀ ਲੁੱਟੀ
Next articleਸ਼ਹਿਦੋ ਮਿੱਠੀ ਮਾਂ ਬੋਲੀ…