ਅਕਾਲੀ ਦਲ ਦੇ ਉਮੀਦਵਾਰ ਵਜੋਂ ਸ਼ੁਕਰਾਨੇ ਦੇ ਤੌਰ ਤੇ ਗੁਰਦੁਆਰਾ ਬੇਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ

ਕੈਪਸ਼ਨ- ਸ੍ਰੀ ਆਖੰਡ ਪਾਠ ਸਾਹਿਬ ਦੀ ਆਰੰਭਤਾ ਕਰਵਾਉਣ ਉਪਰੰਤ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਕੈਪਟਨ ਹਰਮਿੰਦਰ ਸਿੰਘ ਆਪਣੇ ਸਮੂਹ ਸਾਥੀ ਅਕਾਲੀ ਵਰਕਰਾਂ ਨਾਲ

ਅਕਾਲੀ ਵਰਕਰਾਂ ਪੂਰੇ ਜੋਸ਼ ਨਾਲ ਕੀਤੀ ਵੱਡੀ ਗਿਣਤੀ ‘ਚ ਸ਼ਮੂਲੀਅਤ

ਕਪੂਰਥਲਾ (ਸਮਾਜ ਵੀਕਲੀ) (ਕੌੜਾ ) ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਲਾਨ ਕੀਤੇ ਜਾਣ ਤੋਂ ਬਾਅਦ ਕੈਪਟਨ ਹਰਮਿੰਦਰ ਸਿੰਘ ਵੱਲੋਂ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨ ਤੇ ਓਟ ਆਸਾਰਾ ਲੈਣ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਾਵਨ ਅਸਥਾਨ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਬੜੀ ਸ਼ਰਧਾ ਭਾਵ ਨਾਲ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ । ਇਸ ਸਮੇਂ ਉਹ ਗ੍ਰੰਥੀ ਸਾਹਿਬਾਨ ਦੇ ਨਾਲ ਸੁੱਖ ਆਸਣ ਸਾਹਿਬ ਤੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਆਪਣੇ ਸੀਸ ਤੇ ਲੈ ਕੇ ਆਏ ਤੇ ਨਾਮ ਸਿਮਰਨ ਕਰਦੀਆਂ ਵੱਡੀ ਗਿਣਤੀ ‘ਚ ਸੰਗਤਾਂ ਤੇ ਇਲਾਕੇ ਦੇ ਭਾਰੀ ਗਿਣਤੀ ‘ਚ ਅਕਾਲੀ ਵਰਕਰ ਨਾਲ ਸ਼ਾਮਲ ਹੋਏ ।

ਇਸ ਸਮੇਂ ਗਿਆਨੀ ਸੁਰਜੀਤ ਸਿੰਘ ਸਭਰਾ ਹੈੱਡ ਗ੍ਰੰਥੀ ਨੇ ਸ੍ਰੀ ਆਖੰਡ ਪਾਠ ਸਾਹਿਬ ਦੀ ਆਰੰਭਤਾ ਦੀ ਤੇ ਸਤਿਗੁਰੂ ਜੀ ਦੇ ਸ਼ੁਕਰਾਨੇ ਦੀ ਅਰਦਾਸ ਕੀਤੀ ਤੇ ਉਪਰੰਤ ਭਾਈ ਸਤਨਾਮ ਸਿੰਘ ਗ੍ਰੰਥੀ ਨੇ ਹੁਕਮਨਾਮਾ ਸਰਵਣ ਕਰਵਾਇਆ । ਸ੍ਰੀ ਆਖੰਡ ਪਾਠ ਸਾਹਿਬ ਦੀ ਆਰੰਭਤਾ ਤੋਂ ਬਾਅਦ ਕੈਪਟਨ ਹਰਮਿੰਦਰ ਸਿੰਘ ਨੇ ਸਮੂਹ ਅਕਾਲੀ ਵਰਕਰਾਂ ਤੇ ਹੋਰ ਸੰਗਤਾਂ ਦਾ ਧੰਨਵਾਦ ਕਰਦੇ ਕਿਹਾ ਦੱਸਿਆ ਕਿ 9 ਅਕਤੂਬਰ ਦਿਨ ਐਤਵਾਰ ਨੂੰ ਸਵੇਰੇ 9 ਵਜੇ ਕਮਰਾ ਨੰਬਰ 21 ਵਿਖੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਤੇ ਗੁਰਬਾਣੀ ਦਾ ਕੀਰਤਨ ਹੋਵੇਗਾ ਅਤੇ ਉਪਰੰਤ ਸਤਿਗੁਰੂ ਜੀ ਦੇ ਸ਼ੁਕਰਾਨੇ ਦੀ ਅਰਦਾਸ ਹੋਵੇਗੀ ਅਤੇ ਕੈਪਟਨ ਹਰਮਿੰਦਰ ਸਿੰਘ ਵੱਲੋਂ ਗੁਰੂ ਕੇ ਲੰਗਰ ਲਗਾਏ ਜਾਣਗੇ । ਉਨ੍ਹਾਂ ਹਲਕੇ ਦੇ ਸਮੂਹ ਅਕਾਲੀ ਵਰਕਰਾਂ ਤੇ ਆਗੂਆਂ ਨੂੰ ਭੋਗ ਸਮੇਂ ਆਯੋਜਿਤ ਸਮਾਗਮ ‘ਚ ਪੁੱਜਣ ਦੀ ਅਪੀਲ ਕੀਤੀ।

ਇਸ ਸਮੇਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਮਹਿੰਦਰ ਸਿੰਘ ਆਹਲੀ, ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਭਾਈ ਗੁਰਪ੍ਰੀਤ ਸਿੰਘ ਰੋਡੇ , ਗੁਰਦੁਆਰਾ ਇੰਸਪੈਕਟਰ ਭਾਈ ਜਰਨੈਲ ਸਿੰਘ ਬੂਲੇ , ਚੇਅਰਮੈਨ ਬਲਦੇਵ ਸਿੰਘ ਪਰਮਜੀਤਪੁਰ , ਚੇਅਰਮੈਨ ਗੁਰਜੰਟ ਸਿੰਘ ਸੰਧੂ , ਸੈਕਟਰੀ ਜਸਵੰਤ ਸਿੰਘ ਪ੍ਰਧਾਨ , ਨਿਰਮਲ ਸਿੰਘ ਮੱਲ , ਅਮਰਜੀਤ ਸਿੰਘ ਖਿੰਡਾ ਲੋਧੀਵਾਲ, ਬਲਵਿੰਦਰ ਸਿੰਘ ਤੁੜ , ਨੰਬਰਦਾਰ ਜੋਗਾ ਸਿੰਘ ਕਾਲੇਵਾਲ , ਪੁਸ਼ਪਿੰਦਰ ਸਿੰਘ ਗੋਲਡੀ ਨਸੀਰਪੁਰ, ਚੇਅਰਮੈਨ ਸੁਰਜੀਤ ਸਿੰਘ ਢਿੱਲੋਂ , ਜਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਬੂਲੇ, ਜਥੇ ਸੁੱਚਾ ਸਿੰਘ ਸ਼ਿਕਾਰਪੁਰ , ਜਥੇ ਦਿਲਬਾਗ ਸਿੰਘ ਗਿੱਲ ਐਮ.ਡੀ., ਜਥੇ ਦਰਬਾਰਾ ਸਿੰਘ ਵਿਰਦੀ ਜਿਲ੍ਹਾ ਪ੍ਰਧਾਨ , ਜਥੇ ਜਗਰਾਜ ਸਿੰਘ ਮੋਮੀ ਸੀਨੀਅਰ ਆਗੂ, ਜਥੇ ਅਵਤਾਰ ਸਿੰਘ ਮੀਰੇ ਸਾਬਕਾ ਚੇਅਰਮੈਨ , ਸੁਖਪਾਲਬੀਰ ਸਿੰਘ ਸੋਨੂੰ , ਰਾਕੇਸ਼ ਨੀਟੂ ਪ੍ਰਧਾਨ ਸ਼ਿਵ ਮੰਦਰ , ਰਾਜੀਵ ਧੀਰ ਸ਼ਹਿਰੀ ਪ੍ਰਧਾਨ , ਗੁਰਸਾਹਿਬ ਸਿੰਘ ਖਾਲਸਾ , ਗੁਰਦੀਪ ਸਿੰਘ ਖੁਰਾਨਾ , ਜਸਵਿੰਦਰ ਸਿੰਘ ਮੰਗੂਪੁਰ, ‍ਅਮਰੀਕ ਸਿੰਘ ਅਮਾਨੀਪੁਰ , ਸ਼ਮਸ਼ੇਰ ਸਿੰਘ ਭਰੋਆਣਾ, ਸਰੂਪ ਸਿੰਘ ਸਾਬਕਾ ਸਰਪੰਚ ਭਰੋਆਣਾ , ਸਤਪਾਲ ਮਦਾਨ , ਰਾਜਿੰਦਰ ਸਿੰਘ ਕੌਸਲਰ, ਗੁਰਚਰਨ ਸਿੰਘ ਟਿੱਬੀ,ਭਜਨ ਸਿੰਘ ਲੋਧੀਵਾਲ , ਅਮਨਦੀਪ ਸਿੰਘ ਭਵਾਨੀਪੁਰ , ਅਮਰੀਕ ਸਿੰਘ ਅਮਾਨੀਪੁਰ , ਸੋਨੂੰ ਸਿੰਘ ਨੇ ਵੀ ਸ਼ਿਰਕਤ ਕੀਤੀ ਤੇ ਕੈਪਟਨ ਹਰਮਿੰਦਰ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਦਿੱਤੇ ਜਾਣ ਦਾ ਸਵਾਗਤ ਕਰਦਿਆਂ ਭਰੋਸਾ ਦਿਵਾਇਆ ਕਿ ਸਾਰੇ ਵਰਕਰ ਉਨ੍ਹਾਂ ਦੀ ਜਿੱਤ ਲਈ ਦਿਨ ਰਾਤ ਇੱਕ ਕਰਨਗੇ ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲਖਮੀਰ ਪੁਰ ਘਟਨਾ ਰਾਜਨੀਤਕ ਪਾਰਟੀਆਂ ਲਈ ਕਿਸਾਨੀ ਮੁੱਦੇ ਜਾਂ ਸ਼ਕਤੀ ਪ੍ਰਦਰਸ਼ਨ
Next articleਪੁਸਤਕ ” ਭਵਿੱਖ ਤੇ ਚੁਣੌਤੀਆਂ” ਲੋਕ ਅਰਪਣ