ਪੰਜਾਬੀ ਸਾਹਿਤ ਦੇ ਘੜੱਮ ਚੌਧਰੀ

 ਸੁਖਦੀਪ ਕੌਰ ਮਾਂਗਟ

(ਸਮਾਜ ਵੀਕਲੀ)

ਪੰਜਾਬ ਦੇ ਵਿੱਚ ਪਾਠਕ ਵਰਗ ਤਾਂ ਐਨਾ ਵਿਸ਼ਾਲ ਹੋ ਗਿਐ ਕਿ ਆਏ ਦਿਨ ਸਾਹਿਤਕ ਸਭਾਵਾਂ ਵਿੱਚ ਕਿਤਾਬਾਂ ਲੋਕ ਅਰਪਿਤ ਕੀਤੀਆਂ ਜਾਂਦੀਆਂ ਹਨ ..

ਬੇਸ਼ਕ ਕੁਝ ਲੇਖਕ ਵੀਰ ਤੇ ਭੈਣਾਂ ਦਿਨ ਰਾਤ ਕਿਸਾਨ ਅੰਦੋਲਨ ਦੇ ਵਿਚ ਸੇਵਾ ਕਰ ਰਹੇ ਹਨ..

ਪਰ ਦੁੱਖ ਦੀ ਗੱਲ ਇਹ ਹੈ ਕਿ ਅੱਜਕੱਲ੍ਹ ਤਾਂ ਹਰ ਕੋਈ ਕਿਸਾਨ ਅੰਦੋਲਨ ਦੇ ਉੱਪਰ ਲਿਖ ਕੇ ਵਹਿੰਦੀ ਗੰਗਾ ਵਿੱਚ ਹੱਥ ਧੋਣ ਵਾਂਗਰਾਂ ਕੰਮ ਕਰ ਰਿਹਾ …

ਸਾਹਿਤ ਨੂੰ ਲਿਖਣਾ ਤੇ ਸਾਹਿਤ ਨੂੰ ਪੜ੍ਹਨਾ ਬਹੁਤ ਜ਼ਿੰਮੇਵਾਰੀ ਵਾਲਾ ਕੰਮ ਹੁੰਦਾ ਹੈ। ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਲਗਪਗ ਪੰਜ ਤੋਂ ਛੇ ਸਾਹਿਤਕ ਸਭਾਵਾਂ ਹਨ ਪੁਰਸ਼ ਲੇਖਕਾਂ ਦੀਆਂ ਅਲੱਗ ਅਤੇ ਔਰਤ ਲੇਖਕਾਂ ਦੀਆਂ ਅਲੱਗ..ਜਿਨ੍ਹਾਂ ਦੇ ਵਿੱਚ ਬਹੁਗਿਣਤੀ ਸਾਹਿਤਕ ਸਭਾਵਾਂ ਜੋ ਛੱਪੜ ਦੇ ਪਾਣੀ ਵਾਂਗਰਾਂ ਹੋ ਗਈਆਂ ..ਜ਼ਿਆਦਾਤਰ ਸਾਹਿਤਕ ਸੰਸਥਾਵਾਂ ਦੇ ਨਾਲ ਜੁੜੇ ਹੋਏ ਮੈਂਬਰ ਸਰਕਾਰੀ ਅਧਿਆਪਕ ਜਾਂ ਸਰਕਾਰੀ ਸੰਸਥਾਵਾਂ ਦੇ ਵਿੱਚ ਨੌਕਰੀ ਕਰਨ ਵਾਲੇ ਹੀ ਹੁੰਦੇ ਹਨ

ਆਪਣੇ ਕੰਮ ਵੱਲ ਘੱਟ ਧਿਆਨ ਤੇ ਸਾਹਿਤ ਕਲਾ ਨਾਲ ਵੱਧ ਪ੍ਰੇਮ ਵਿਖਾਇਆ ਜਾਂਦਾ ਹੈ,ਜਦੋਂ ਕਿ ਪੰਜਾਬ ਸਰਕਾਰ ਦੇ ਕਾਨੂੰਨ ਅਨੁਸਾਰ ਕੋਈ ਵੀ ਸਰਕਾਰੀ ਕਰਮਚਾਰੀ ਜਾਂ ਅਧਿਕਾਰੀ ਨੂੰ ਰਚਨਾਵਾਂ ਛਪਵਾਉਣ ਜਾਂ ਕਿਤੇ ਬੋਲਣ ਲਈ ਸਰਕਾਰ ਤੋਂ ਇਜਾਜ਼ਤ ਲੈਣੀ ਜ਼ਰੂਰੀ ਹੈ,ਸਾਹਿਤ ਦੀ ਸੇਵਾ ਵਿਖਾਵਾ ਤੇ ਸਰਕਾਰੀ ਕਾਨੂੰਨ ਦੀ ਉਲੰਘਣਾ .. ਕੁਝ ਲੇਖਕ ਸੰਸਥਾਵਾਂ ਤਾਂ ਜਾਤੀ ਅਤੇ ਧਰਮ ਦੇ ਆਧਾਰ ਤੇ ਵੀ ਚੱਲਦੀਆਂ ਹਨ, ਜੋ ਸਿਰਫ ਆਪਣੀ ਹੀ ਜਾਤੀ ਜਾਂ ਧਰਮ ਦੇ ਲੇਖਕਾਂ ਨੂੰ ਪ੍ਰਮੋਟ ਕਰਦੀਆਂ ਨੇ … ਮੇਰਾ ਲੇਖ “ਅਣਗੌਲੇ ਲੋਕ” ਇਕ ਅਖਬਾਰ ਵਿੱਚ ਆਇਆ ਤੇ ਉਸ ਤੋਂ ਬਾਅਦ ਮੈਨੂੰ ਇੱਕ ਸਾਹਿਤਕ ਸੰਸਥਾ ਦੇ ਪ੍ਰਧਾਨ ਦਾ ਫ਼ੋਨ ਆਇਆ ਉਨ੍ਹਾਂ ਕਿਹਾ ਬੀਬਾ ਜੀ ਮੈਂ ਤੁਹਾਡੀ ਫੇਸਬੁੱਕ ਪ੍ਰੋਫਾਇਲ ਚੈੱਕ ਕੀਤੀ ਹੈ

ਨਾਮ ਤੋਂ ਤਾਂ ਤੁਸੀਂ ਸਿੱਖ ਲੱਗਦੈ ਹੋ ਪਰ ਤੁਹਾਡੀਆਂ ਰਚਨਾਵਾਂ ਦੇ ਵਿੱਚ ਜ਼ਿਆਦਾਤਰ “ਮੌਲਾ” ਸ਼ਬਦ ਜਾਂ ਇਸਲਾਮਿਕ ਪੀਰ ਪੈਗੰਬਰਾਂ ਦੇ ਨਾਮ ਦੀ ਦੀ ਵਰਤੋਂ ਕਰਦੇ ਹੋ ਕੀ ਤੁਸੀਂ ਇਸਲਾਮ ਨੂੰ ਮੰਨਦੇ ਹੋ ਜਾਂ ਧਰਮ ਪਰਿਵਰਤਨ ਕੀਤਾ ਹੈ ।ਮੇਰਾ ਜੁਆਬ ਸੀ ਕਿ ਰੱਬ ਤਾਂ ਇੱਕ ਹੈ ਭਾਵੇਂ ਮੌਲਾ ਕਹਿ ਲਓ ਭਾਵੇਂ ਵਾਹਿਗੁਰੂ ਕਹਿ ਲਓ ….ਮੈਂ ਉਨ੍ਹਾਂ ਨੂੰ ਕਿਹਾ ਕਿ ਮੈਨੂੰ ਇਸਲਾਮ ਪਿਆਰਾ ਹੈ .. ਪ੍ਰਧਾਨ ਜੀ ਨੇ ਕਿਹਾ ਕਿ ਅਸੀਂ ਤੁਹਾਨੂੰ ਆਪਣੀ ਸੰਸਥਾ ਦੇ ਨਾਲ ਜੋੜਨਾ ਚਾਹੁੰਦੇ ਸੀ ਪਰ ਅਸੀਂ ਤਾਂ ਆਪਣੇ ਧਰਮ ਦੇ ਲੋਕਾਂ ਨੂੰ ਜੋੜਦੇ ਹਾਂ ਅਤੇ ਆਪਣਿਆਂ ਨੂੰ ਹੀ ਪ੍ਰਮੋਟ ਕਰਦੇ ਹਾਂ…ਇਹ ਆਖ ਉਨ੍ਹਾਂ ਨੇ ਫੋਨ ਕੱਟ ਦਿੱਤਾ।

ਕੁਝ ਪੁਰਸ਼ ਲੇਖਕਾਂ ਨੂੰ ਛੱਡ ਕੇ ਬਾਕੀ ਦੇ ਮੰਟੋ ਨੂੰ ਪਿੱਛੇ ਛੱਡ ਜਾਣ ਦੀ ਦੌੜ ਸ਼ਾਮਿਲ ਹਨ । ਚੰਗੇ ਭਲੇ ਸਥਾਪਿਤ ਲੇਖਕ ਵੀ ਆਪਣੇ ਨਾਵਲਾਂ ਦੇ ਵਿਚ ਲੱਚਰਤਾ ਭਰੀਆਂ ਗੱਲਾਂ ਨੂੰ ਇਸ ਤਰ੍ਹਾਂ ਲਿਖਦੇ ਨੇ ਜਿਹੜੀਆਂ ਹੁੰਦੀਆਂ ਵੀ ਮਿਥਿਹਾਸਕ ਨੇ ਤੇ ਕੁਝ ਗੱਲਾਂ ਉਹ ਲਿਖਦੇ ਨੇ ਜੋ ਉਨ੍ਹਾਂ ਨੇ ਆਪਣੇ ਸੱਠ ਤੋਂ ਸੱਤਰ ਦਹਾਕੇ ਦੇ ਵਿਚ ਕੀਤੀਆਂ ਹੁੰਦੀਆਂ ਨੇ ਤੇ ਜਦੋਂ ਪੜਤਾਲ ਕਰੀਏ ਤਾਂ ਜਿਸ ਸੰਸਥਾ ਜਾਂ ਤਕਨੀਕ ਦਾ ਉਨ੍ਹਾਂ ਜ਼ਿਕਰ ਕੀਤਾ ਹੁੰਦਾ ਹੈ..ਇਸ ਦੀ ਤਾਜ਼ਾ ਤੇ ਖੁੱਲ੍ਹੀ ਉਦਾਹਰਣ ਸੁਖਮਿੰਦਰ ਰਾਮਪੁਰੀ ਦਾ ਨਾਵਲ=” ਗੁਲਾਬੀ ਛਾਂ ਵਾਲੀ ਕੁੜੀ “ਜੋ ਕਿ ਪਿਛਲੇ ਕੋਵਿਡ ਸਾਲ ਦੇ ਵਿੱਚ ਲੋਕ ਅਰਪਣ ਕੀਤਾ ਗਿਆ ।

ਜ਼ਿਆਦਾਤਰ ਸਾਹਿਤਕ ਸੰਸਥਾਵਾਂ ਦੇ ਵਿਚ ਪੁਰਸ਼ ਸ਼ਾਇਰਾਂ ਵੱਲੋਂ ਸਿਰਫ਼ ਔਰਤ ਸ਼ਾਇਰਾਂ ਨੂੰ ਹੀ ਦਾਤ ਦਿੱਤੀ ਜਾਂਦੀ ਹੈ ਜਾਂ ਨਵੇਂ ਉੱਭਰਦੇ ਨੌਜਵਾਨ ਸ਼ਾਇਰਾਂ ਨੂੰ ਪਿੱਛੇ ਸੁੱਟਣ ਦੀ ਹੋੜ ਲੱਗੀ ਰਹਿੰਦੀ ਹੈ .. ਲੇਖਕ ਗਰੁੱਪਾਂ ..ਫੇਸਬੁੱਕ ਲਾਈਵ , ਜੁੂਮ ਮੀਟਿੰਗ ਜਾਂ ਗੂਗਲ ਮੀਟ ਦੇ ਉਤੇ, ਯੂ ਟਿਊਬ ਦੇ ਉੱਪਰ ਕਵੀ ਦਰਬਾਰਾਂ ਦੇ ਵਿਚ ਰੁੱਝੇ ਰਹਿੰਦੇ ਨੇ … ਉਨ੍ਹਾਂ ਦਾ ਇੱਕ ਸੀਮਤ ਦਾਇਰਾ ਹੈ ਜਿਸ ਦੇ ਵਿਚ ਉਹ ਆਪਣੀਆਂ ਲਿਖੀਆਂ ਕਵਿਤਾਵਾਂ ਨੂੰ ਪੜ੍ਹਦੇ ਨੇ ਜਿਨ੍ਹਾਂ ਦੇ ਵਿੱਚ ਔਰਤ ਅਬਲਾ ,ਵਿਚਾਰੀ ਜਾਂ ਬੇਵਫ਼ਾ, ਔਰਤ ਅੱਜ ਮਰਦ ਦੇ ਬਰਾਬਰ ਹੈ ,ਕੁੜੀਆਂ ਜਾਂ ਮੁੰਡਿਆਂ ਦੇ ਵਿੱਚ ਕੋਈ ਫ਼ਰਕ ਨਹੀਂ, ਪਿਛਲੇ ਇਕ ਸਾਲ ਤੋਂ ਕਿਸਾਨ ਅੰਦੋਲਨ ਦੇ ਇਰਦ ਗਿਰਦ ਹੀ ਘੁੰਮ ਰਿਹਾ, ਹਾਜ਼ਰ ਮੈਂਬਰਾਂ ਵੱਲੋਂ ਵਾਹ ਵਾਹ ਕੀਤੀ ਜਾਂਦੀ ਹੈ ..

ਜਿੱਥੇ ਸਾਡੇ ਪੰਜਾਬੀ ਮਾਂ ਬੋਲੀ ਦੇ ਲੇਖਕ ਔਰਤ ਨੂੰ ਅਬਲਾ ਵਿਚਾਰੀ ਜਾਂ ਕਿਤੇ ਕਿਤੇ ਭੁੱਲ ਭੁਲੇਖੇ ਸ਼ੇਰਨੀ ਦਾ ਦਰਜਾ ਵੀ ਦੇ ਦਿੰਦੇ ਨੇ ਉੱਥੇ ਹੀ ਭਾਰਤੀ ਮੀਡੀਆ ਔਰਤ ਨੂੰ ਟੀ ਵੀ ਸੀਰੀਅਲਾਂ ਦੇ ਵਿੱਚ ਬੇਵਫ਼ਾ ,ਧੋਖੇਬਾਜ਼ ਐਸ਼ਪ੍ਰਸਤ ਔਰਤ ਦਾ ਕਿਰਦਾਰ ਪੇਸ਼ ਕੀਤਾ ਜਾਂਦਾ ਹੈ .. ਉਸ ਬਾਰੇ ਅਸੀਂ ਕੁਝ ਨਹੀਂ ਬੋਲਦੇ ਪਰ ਅੰਮ੍ਰਿਤਾ ਪ੍ਰੀਤਮ ਦੇ ਉਪਰ ਅਸੀਂ ਦੋਸ਼ ਲਾਉਣ ਲੱਗੇ ਇੱਕ ਵਾਰ ਵੀ ਨਹੀਂ ਸੋਚਦੇ ਕਿ ਅੰਮ੍ਰਿਤਾ ਪ੍ਰੀਤਮ ਨੇ ਸੰਤਾਲੀ ਅਤੇ ਚੁਰਾਸੀ ਦੇ ਉੱਪਰ ਕੁਝ ਨਹੀਂ ਲਿਖਿਆ …ਉਹ ਸਿਗਰਟਾਂ ਪੀਦੀ ਸੀ .. ਇਸ ਗੱਲ ਦਾ ਵੀ ਬਹੁਤ ਵੱਡਾ ਮਸਲਾ ਬਣਿਆ ਹੋਇਆ ਹੈ ….

ਪਰ ਮੈਂ ਕਹਿੰਦੀ ਹਾਂ ਕਿ ਉਹ ਜਿੱਦਾਂ ਦੀ ਵੀ ਸੀ ਉਸ ਨੇ ਆਪਣੇ ਬਾਰੇ ਕੁਝ ਵੀ ਛੁਪਾ ਕੇ ਨਹੀਂ ਰੱਖਿਆ ਅੱਜ ਪੰਜਾਬੀ ਮਾਂ ਬੋਲੀ ਦੇ ਨਾਮ ਤੇ ਜੋ ਘਾਣ ਹੋ ਰਿਹਾ ਹੈ , ਲੱਚਰਤਾ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਪੰਜਾਬੀ ਗੀਤਾਂ ਅਤੇ ਵੀਡੀਓ ਦੇ ਵਿੱਚ ਉਨ੍ਹਾਂ ਨੂੰ ਦੇਖ ਕੇ ਅੰਮ੍ਰਿਤਾ ਪ੍ਰੀਤਮ ਵੀ ਸੋਚਦੀ ਹੋਵੇਗੀ ਕਿ ਇਹੋ ਜਿਹੇ ਲੇਖਕ ਆਪਣੀ ਪੀੜ੍ਹੀ ਹੇਠਾਂ ਸੋਟਾ ਕਿਉਂ ਨਹੀਂ ਮਾਰਦੇ।

ਅਮਰ ਸਿੰਘ ਚਮਕੀਲੇ ਦੇ ਗੀਤ ਉਸ ਸਮੇਂ ਆਡੀਓ ਰਿਕਾਰਡ ਜਾਂ ਅਖਾੜਿਆਂ ਦੇ ਵਿੱਚ ਚਲਦੇ ਹੁੰਦੇ ਸੀ। ਪਰ ਅੱਜਕੱਲ੍ਹ ਸ਼ਰ੍ਹੇਆਮ ਵੀਡੀਓ ਗੀਤਾਂ ਦੇ ਵਿੱਚ ਲੱਚਰਤਾ ਅਤੇ ਉਸ ਤੋਂ ਉੱਪਰ ਜੋ ਕੁਸ਼ ਵੀਡੀਓ ਬਣਾਉਣ ਵਾਲੀਆਂ ਐਪਲੀਕੇਸ਼ਨ ਦੇ ਵਿੱਚ ਸਾਡੀਆਂ ਕੁੜੀਆਂ ਅਤੇ ਮੁੰਡਿਆਂ ਵੱਲੋਂ ਅਸ਼ਲੀਲ ਤੋਂ ਵੀਡੀਓ ਬਣਾ ਕੇ ਪਾਈਆਂ ਜਾਂਦੀਆਂ ਨੇ ਕੁਝ ਲਾਈਕ ਅਤੇ ਕੁਮੈਂਟ ਦੇ ਲਈ … ਪਰ ਸਾਡਾ ਮਾਂ ਬੋਲੀ ਦਾ ਸੇਵਕ ਸਾਹਿਤਕ ਸੰਸਥਾਵਾਂ ਕੁਝ ਵੀ ਨਾ ਕਹਿਣ ਦਾ ਆਪਣਾ ਪੂਰਾ ਪੂਰਾ ਯੋਗਦਾਨ ਹੁਣ ਵੀ ਦੇ ਰਹੀਆਂ ਹਨ ..

ਫੇਸਬੁੱਕ ਦੇ ਉੱਤੇ ਆਪਣੇ ਵੱਲੋਂ ਕੀਤੀਆਂ ਜੁੂਮ ਮੀਟਿੰਗਾਂ ਜਾਂ ਕਵੀ ਦਰਬਾਰਾਂ ਵੱਲੋਂ ਦਿੱਤੇ ਗਏ ਸਰਟੀਫਿਕੇਟਾਂ ਦੀਆਂ ਪੋਸਟਾਂ ਆਏ ਦਿਨ ਪਾਈਆਂ ਹੁੰਦੀਆਂ ਹਨ ਜਿਨ੍ਹਾਂ ਉੱਤੇ ਫਿਰ ਵਧਾਈ ਸੰਦੇਸ਼ਾਂ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਸਰਟੀਫਿਕੇਟ ਵੀ ਹੁਣ ਸਿਰਫ਼ ਫ਼ਿਲਮ ਵਾਂਗ ਤਸਵੀਰਾਂ ਹਨ ਸਰਟੀਫਿਕੇਟ ਦੀ ਮਹੱਤਤਾ ਵੀ ਖ਼ਤਮ ਕਰਕੇ ਰੱਖ ਦਿੱਤੀ ਹੈ,ਫੇਸਬੁੱਕ ਉੱਤੇ ਸਾਹਿਤ ਦੇ ਵੱਖ ਵੱਖ ਰੂਪਾਂ ਦੇ ਮੁਕਾਬਲੇ ਕਰਵਾਏ ਜਾਂਦੇ ਹਨ ਜਿਸ ਲਈ ਇਨਾਮੀ ਰਕਮ ਵੀ ਰੱਖੀ ਜਾਂਦੀ ਹੈ,ਸਾਹਿਤ ਹਰੇਕ ਲਿਖਾਰੀ ਦੇ ਆਪਣੇ ਵਿਚਾਰ ਹੁੰਦੇ ਹਨ ਉਨ੍ਹਾਂ ਦਾ ਦੂਸਰੇ ਨਾਲ ਮੁਕਾਬਲਾ ਕਿਵੇਂ ਹੋ ਸਕਦਾ ਹੈ।ਛੋਟੇ ਮੋਟੇ ਮੇਰੇ ਜੇ ਸਾਹਿਤਕਾਰਾਂ ਦੀ ਲੁੱਟ ਹੋ ਰਹੀ ਹੈ….

ਸੁਖਦੀਪ ਕੌਰ ਮਾਂਗਟ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleCalifornia Guv proclaims state of emergency due to major oil spill
Next articleਅਸੀਂ ਕੀ ਖੱਟਿਆ ਸਰਹੱਦਾਂ ਬਣਾ ਕੇ ਤੇ ਸੈਨਾ ਖੜ੍ਹਾ ਕੇ