ਤਲਵੰਡੀ ਚੌਧਰੀਆਂ ਵਿਖੇ ਨਵੇਂ ਬਣੇ ਸਕੂਲ ਦਾ ਉਦਘਾਟਨ ਬੀਬੀ ਅਮਰ ਕੌਰ ਨੇ ਕੀਤਾ

(ਸਮਾਜ ਵੀਕਲੀ)-ਤਲਵੰਡੀ ਚੌਧਰੀਆਂ,(ਬਿੱਕਰ) ਵਿੱਦਿਆ ਇਕ ਉਹ ਧੰਨ ਹੈ, ਜਿਸ ਨੂੰ ਕੋਈ ਵੀ ਤੁਹਾਡੇ ਕੋਲੋਂ ਖੋਹ ਨਹੀਂ ਸਕਦਾ।ਜਿੰਦਗੀ ਵਿਚ ਆਪਣੀ ਮੰਜ਼ਿਲ ਤੇ ਪਹੁੰਚਣ ਲਈ ਉਚੇਰੀ ਸਿੱਖਿਆ ਦਾ ਹੋਣਾ ਬਹੁਤ ਜਰੂਰੀ ਹੈ।ਇਹ ਸ਼ਬਦ ਬੀਬੀ ਅਮਰ ਕੌਰ ਨੇ ਤਲਵੰਡੀ ਚੌਧਰੀਆਂ ਵਿਖੇ ਨਵੇਂ ਬਣੇ ਸਕੂਲ ਹਾਕਵਰਲਡ ਦਾ ਉਦਘਾਟਨ ਕਰਨ ਸਮੇਂ ਕਹੇ।ਸ਼੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ।ਕੀਰਤਨੀ ਜਥੇ ਵਲੋਂ ਕੀਰਤਨ ਕਰਕੇ ਸੰਗਤਾਂ ਨੂੰ ਗੁਰੁ ਘਰ ਨਾਲ ਜੋੜਿਆ।
ਗੁਰਦੁਆਰਾ ਬੇਰ ਸਾਹਿਬ ਤੋਂ ਭਾਈ ਹਰਜੀਤ ਸਿੰਘ ਨੇ ਕਥਾ ਕਰਦਿਆਂ ਕਿਹਾ ਕਿ ਸਿੱਖਿਆ ਤੋਂ ਬਗੈਰ ਮਨੁੱਖ ਆਧੂਰਾ ਹੈ।ਇਸ ਕਰਕੇ ਹਰ ਵਿਅਕਤੀ ਅਤੇ ਆਪਣੇ ਬੱਚਿਆਂ ਨੂੰ ਸਿੱਖਿਆ ਦਾ ਪਾਠ ਪੜ੍ਹਾਉਣਾ ਬਹੁਤ ਜਰੂਰੀ ਹੈ।ਸਕੂਲ ਚੇਅਰਮੈਨ ਕੈਪਟਨ ਤੇਜਿੰਦਰ ਸਿੰਘ ਨੇ ਕਿਹਾ ਕਿ ਇਹ ਇਲਾਕਾ ਸਿੱਖਿਆ ਪੱਖੋਂ ਬਹੁਤ ਪੱਛੜਿਆ ਹੋਇਆ ਹੈ।ਇਸ ਇਲਾਕੇ ਦੀ ਮੰਗ ਤੇ ਸਕੂਲ ਖੋਲਿਆ ਗਿਆ ਹੈ।ਜਿਸ ਵਿਚ ਬੱਚਿਆਂ ਨੂੰ ਉਚੇਰੀ ਸਿੱਖਿਆ ਦਿੱਤੀ ਜਾਵੇਗੀ।
ਪ੍ਰਧਾਨ ਜਸਵਿੰਦਰ ਸਿੰਘ ਨੇ ਸਕੂਲ ਦੇ ਵਿਹੜੇ ਵਿਚ ਆਏ ਬੱਚਿਆਂ ਦੇ ਮਾਪੇ ਅਤੇ ਸਨਮਾਨਯੋਗ ਸ਼ਖਸ਼ੀਅਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੜ੍ਹਾਈ ਅਤੇ ਖੇਡਾਂ ਦੇ ਨਾਲ ਬੱਚਿਆਂ ਨੂੰ ਸਾਹਿਤ, ਧਾਰਮਿਕ, ਸਭਿਆਚਾਰਕ ਪ੍ਰਤੀ ਵੀ ਜਾਣਕਾਰੀ ਦਿੱਤੀ ਜਾਵੇਗੀ।ਪ੍ਰਿੰਸੀਪਲ ਸ਼ਵੇਤਾ ਮਹਿਤਾ ਨੇ ਸਕੂਲ ਵਿਚ ਪੜ੍ਹਾਏ ਜਾਣ ਵਾਲੇ ਵਿਿਸ਼ਆਂ ਬਾਰੇ ਜਾਣਕਾਰੀ ਦਿੱਤੀ।ਸਟੇਜ ਸੰਚਾਲਨ ਆਂਚਲਪ੍ਰੀਤ ਕੌਰ ਅਤੇ ਅੰਮ੍ਰਿਤਪਾਲ ਕੌਰ ਨੇ ਬਾਖੂਬੀ ਨਿਭਾਇਆ।
ਇਸ ਮੌਕੇ ਤੇ ਬਚਨ ਸਿੰਘ, ਸਰਦਾਰ ਰੇਸ਼ਮ ਸਿੰਘ, ਮਨਜੀਤ ਸਿੰਘ, ਰਣਯੋਧ ਸਿੰਘ, ਅਮਨਿੰਦਰ ਕੌਰ, ਮਨਜੀਤ ਕੌਰ, ਬਲਜੀਤ ਕੌਰ, ਬਲਵਿੰਦਰ ਸਿੰਘ,ਰਾਜਵਿੰਦਰ ਕੌਰ, ਜਸਬੀਰ ਕੌਰ, ਹਰਮਿੰਦਰ ਸਿੰਘ, ਬਲਵਿੰਦਰ ਸਿੰਘ, ਸ਼ਰਨਜੀਤ ਕੌਰ, ਹਰਲੀਨ ਕੌਰ, ਪਰਮਿੰਦਰ ਕੌਰ, ਚੰਦਨ ਆਦਿ ਹਾਜ਼ਰ ਸਨ।

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹੋਲੀ ਦੀ ਮਹਾਨਤਾ
Next articleਅੰਬੇਡਕਰ ਭਵਨ ਵਿਖੇ ਸਮਤਾ ਸੈਨਿਕ ਦਲ ਦਾ 95ਵਾਂ ਸਥਾਪਨਾ ਦਿਵਸ ਮਨਾਇਆ ਗਿਆ