ਰਿਹਾਨਾ ਨੇ ਰੋਸ਼ਨ ਕੀਤਾ ਰੋਪੜ ਜਿਲ੍ਹੇ ਦਾ ਨਾਮ

ਡਾਂਸ ਕੰਪੀਟੀਸ਼ਨ ਵਿੱਚ ਹਾਸਲ ਕੀਤਾ ਤੀਜਾ ਸਥਾਨ (5100 ਰੁਪਏ)

ਰੋਪੜ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) : ਉੱਘੇ ਪ੍ਰੋਡਿਊਸਰ ਵਰੁਣ ਬੰਸਲ ਵੱਲੋਂ ਯੂ ਟਿਊਬ ‘ਤੇ ਕਰਵਾਏ ਗਏ ਡਾਂਸ ਰਿਐਲਿਟੀ ਸ਼ੋਅ ‘ਕਿਸਮੇ ਕਿਤਨਾ ਹੈ ਦਮ’ ਨੇ ਬਹੁਤ ਸਾਰੇ ਹੁਨਰਮੰਦ ਬੱਚਿਆਂ ਨੂੰ ਸਾਹਮਣੇ ਲਿਆਉਣ ਦਾ ਫਖ਼ਰਯੋਗ ਕਾਰਜ ਕੀਤਾ ਹੈ। ਇਸੇ ਪ੍ਰੋਗਰਾਮ ਵਿੱਚ ਹਿੱਸਾ ਲੈ ਕੇ ਰੋਪੜ ਦੇ ਨੇੜਲੇ ਪਿੰਡ ਬਹਿਰਾਮਪੁਰ ਜਿਮੀਂਦਾਰਾਂ ਦੀ 9 ਸਾਲਾ ਬੱਚੀ ਰਿਹਾਨਾ ਸਪੁੱਤਰੀ ਰਜ਼ਾਕ ਖਾਨ ਤੇ ਸਕੀਨਾ ਨੇ ਫਾਈਨਲ ਮੁਕਾਬਲੇ ਵਿੱਚ ਤੀਜਾ ਸਥਾਨ ਹਾਸਲ ਕਰਕੇ ਆਪਣਾ, ਮਾਪਿਆਂ, ਸਕੂਲ, ਪਿੰਡ ਅਤੇ ਜਿਲ੍ਹੇ ਦਾ ਨਾਮ ਰੋਸ਼ਨ ਕੀਤਾ। ਇਸ ਬਾਰੇ ਜਾਣਕਾਰੀ ਦਿੰਦਿਆਂ ਹਰਪ੍ਰੀਤ ਕੌਰ ਪੰਚਾਇਤ ਮੈਂਬਰ ਨੇ ਦੱਸਿਆ ਕਿ ਦਰਮਿਆਨੇ ਪਰਿਵਾਰ ਦੀ ਜੰਮਪਲ ਤੇ ਜੀਨੀਅਸ ਇੰਟਰਨੈਸ਼ਨਲ ਸਕੂਲ ਦੀ ਹੋਣਹਾਰ ਵਿਦਿਆਰਥਣ ਰਿਹਾਨਾ ਪੜ੍ਹਾਈ ਅਤੇ ਖੇਡਾਂ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਦੀ ਹੈ।

ਇਸ ਉਪਲਬਧੀ ਬਦਲੇ ਬੱਚੀ ਨੂੰ ਸਨਮਾਨ ਚਿੰਨ੍ਹ ਦੇ ਨਾਲ਼ 5100 ਰੁਪਏ ਦੀ ਨਗਦ ਰਾਸ਼ੀ ਭੇਟ ਕੀਤੀ ਗਈ। ਇਸ ਮੁਕਾਬਲੇ ਲਈ ਤਿਆਰੀ ਡਾਂਸ ਟ੍ਰੇਨਰ ਹਨੀ (ਡ੍ਰੀਮ ਡਾਂਸ ਅਕੈਡਮੀ ਰੋਪੜ) ਅਤੇ ਬੱਚੀ ਦੇ ਜੀਨੀਅਸ ਇੰਟਰਨੈਸ਼ਨਲ ਸਕੂਲ ਦੇ ਅਧਿਆਪਕਾਂ ਨੇ ਕਰਵਾਈ। ਇਸ ਮੌਕੇ ਸਤਨਾਮ ਸਿੰਘ ਸੋਹੀ ਸਰਪੰਚ, ਗੁਰਮੀਤ ਸਿੰਘ ਪੰਚ, ਕੁਲਦੀਪ ਸਿੰਘ ਪੰਚ, ਧਰਮ ਸਿੰਘ ਪੰਚ, ਜਸਵੀਰ ਸਿੰਘ ਪੰਚ, ਕੁਲਦੀਪ ਕੌਰ ਪੰਚ, ਜਸਪਾਲ ਕੌਰ ਪੰਚ, ਰਣਬੀਰ ਕੌਰ ਬੱਲ ਯੂ.ਐੱਸ.ਏ. ਚੇਅਰਪਰਸਨ ਅੰਤਰ-ਰਾਸ਼ਟਰੀ ਇਨਕਲਾਬੀ ਮੰਚ, ਰਣਜੀਤ ਸਿੰਘ ਪਤਿਆਲਾਂ ਚੇਅਰਮੈਨ ਲੋਕ ਜਗਾਓ ਮੰਚ, ਪਰਮਿੰਦਰ ਸਿੰਘ ਜਿਲ੍ਹਾ ਪ੍ਰਧਾਨ ਸੈਣੀ ਯੂਥ ਫੈਡਰੇਸ਼ਨ ਤੇ ਲੋਕ ਗਾਇਕ ਰੋਮੀ ਘੜਾਮਾਂ ਨੇ ਵਿਸ਼ੇਸ਼ ਤੌਰ ‘ਤੇ ਮੁਬਾਰਕਬਾਦ ਦਿੱਤੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਸਲ ਯਾਰ ਦਾ
Next articleKishida’s Cabinet members list priorities on 1st work day