ਲੰਡਨ ’ਚ ਭਜਨਾਂ ਅਤੇ ਸ਼ਾਂਤੀ ਮਾਰਚ ਨਾਲ ਮਨਾਈ ਗਈ ਗਾਂਧੀ ਜੈਅੰਤੀ

ਲੰਡਨ (ਸਮਾਜ ਵੀਕਲੀ): ਇੰਗਲੈਂਡ ’ਚ ਗਾਂਧੀ ਜੈਅੰਤੀ ਮੌਕੇ ਕਈ ਪ੍ਰੋਗਰਾਮ ਹੋਏ। ਭਾਰਤੀ ਹਾਈ ਕਮਿਸ਼ਨਰ ਗਾਇਤਰੀ ਇੱਸਰ ਕੁਮਾਰ ਦੀ ਅਗਵਾਈ ਹੇਠ ਲੰਡਨ ’ਚ ਪਾਰਲੀਮੈਂਟ ਸਕੁਏਅਰ ’ਚ ਮਹਾਤਮਾ ਗਾਂਧੀ ਦੇ ਬੁੱਤ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਦੌਰਾਨ ਰਾਸ਼ਟਰਪਿਤਾ ਦੀਆਂ ਸਿੱਖਿਆਵਾਂ ਅਤੇ ਉਨ੍ਹਾਂ ਦੇ ਜੀਵਨ ’ਤੇ ਆਧਾਰਿਤ ਚਰਚਾਵਾਂ ਅਤੇ ਭਜਨਾਂ ਦੇ ਪ੍ਰੋਗਰਾਮ ਵੀ ਕਰਵਾਏ ਗਏ। ਡਿਪਟੀ ਹਾਈ ਕਮਿਸ਼ਨਰ ਸੁਜੀਤ ਘੋਸ਼ ਨੇ ਟਾਵੀਸਟੋਕ ਸਕੁਏਅਰ ਗਾਰਡਨ ’ਚ ਕੈਮਡੇਨ ਦੀ ਮੇਅਰ ਸਬਰੀਨਾ ਫਰਾਂਸਿਸ ਦਾ ਸਵਾਗਤ ਕੀਤਾ ਜਿਥੇ ਵੱਡੀ ਗਿਣਤੀ ਲੋਕਾਂ ਨੇ ਹਿੱਸਾ ਲਿਆ।

ਭਾਰਤੀ ਵਿਦਿਆ ਭਵਨ ਅਤੇ ਸਰਗਮ ਕਲਚਰਲ ਇੰਸਟੀਚਿਊਟ ਨੇ ਮਹਾਤਮਾ ਗਾਂਧੀ ਦੇ ਪਸੰਦੀਦਾ ਭਜਨਾਂ ਦੇ ਗਾਇਨ ਦਾ ਪ੍ਰੋਗਰਾਮ ਕਰਵਾਇਆ। ਇਸ ਮਗਰੋਂ ਗੀਤਾ ਫਾਊਂਡੇਸ਼ਨ ਅਤੇ ਪਾਟੀਦਾਰ ਸਮਾਜ ਨੇ ਸ਼ਾਂਤੀ ਮਾਰਚ ਕੱਢਿਆ। ਭਾਰਤੀ ਹਾਈ ਕਮਿਸ਼ਨਰ ਨੇ ਮਹਾਤਮਾ ਗਾਂਧੀ ਦੀਆਂ ਤਸਵੀਰਾਂ ਨਾਲ ਸਬੰਧਤ ਪ੍ਰਦਰਸ਼ਨੀ ਦਾ ਉਦਘਾਟਨ ਵੀ ਕੀਤਾ। ਨਹਿਰੂ ਸੈਂਟਰ ’ਚ ਫਿਲਮਸਾਜ਼ ਰਾਜੂ ਹੀਰਾਨੀ ਨਾਲ ਮਿਲ ਕੇ ‘ਗਾਂਧੀਗਿਰੀ’ ਦੀ ਧਾਰਨਾ ਬਾਰੇ ਵਾਰਤਾ ਕਰਵਾਈ ਗਈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਮਰੀਕਾ ਦੇ ਕਈ ਸ਼ਹਿਰਾਂ ’ਚ ਗਾਂਧੀ ਜੈਅੰਤੀ ਮਨਾਈ ਗਈ
Next articleਸਤਨਾਮ ਸਿੰਘ ਦੇ ਕਾਤਲਾਂ ਦੀ ਅਜੇ ਤੱਕ ਨਾ ਲੱਗੀ ਕੋਈ ਸੂਹ