ਨਿਹਾਲ ਸਿੰਘ ਵਾਲਾ (ਸਮਾਜ ਵੀਕਲੀ) (ਰਣਦੀਪ ਸਿੰਘ ਰਾਮਾਂ ) ਕੱਲ ਤਿੰਨ ਪਾਤਸ਼ਾਹੀਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਨਾਨਕਸਰ ਤਖਤੂਪੁਰਾ ਸਾਹਿਬ ਵਿਖੇ, ਗੁਰਮਤਿ ਰਾਗੀ ਗ੍ਰੰਥੀ ਰਜਿ : ਸਭਾ ਦੇ ਪੰਜਾਬ ਪ੍ਰਧਾਨ ਸਤਿਕਾਰਯੋਗ ਭਾਈ ਰਣਜੀਤ ਸਿੰਘ ਜੀ, ਸਭਾ ਦੇ ਜਿਲ੍ਹਾ ਮੋਗਾ ਦੇ ਪ੍ਰਧਾਨ ਸਤਿਕਾਰਯੋਗ ਭਾਈ ਸੋਹਣ ਸਿੰਘ ਜੀ ਖਾਲਸਾ ਜੀ ਦੀ ਯੋਗ ਅਗਵਾਈ ਹੇਠ ਸਰਕਲ ਨਿਹਾਲ ਸਿੰਘ ਵਾਲਾ ਦੇ ਰਾਗੀ ਅਤੇ ਗ੍ਰੰਥੀ ਸਿੰਘਾਂ ਦੀ ਨਵੀਂ ਚੋਣ ਹੋਈ ।
ਸਭਾ ਦੇ ਪੰਜਾਬ ਪ੍ਰਧਾਨ ਭਾਈ ਰਣਜੀਤ ਸਿੰਘ ਜੀ ਨੇ ਸਮੁੱਚੇ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਵਧਾਈ ਦਿੰਦਿਆਂ ਸਭਾ ਨਾਲ ਤਨ, ਮਨ, ਧਨ ਨਾਲ ਜੁੜ ਕੇ ਹਰ ਕਾਰਜ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਦੀ ਰੌਸ਼ਨੀ ਵਿੱਚ ਕਰਨ ਲਈ ਪ੍ਰੇਰਿਤ ਵੀ ਕੀਤਾ । ਸਭਾ ਦੇ ਜਿਲ੍ਹਾ ਮੋਗਾ ਦੇ ਪ੍ਰਧਾਨ ਭਾਈ ਸੋਹਣ ਸਿੰਘ ਜੀ ਨੇ ਸਮੂਹ ਸਿੰਘਾਂ ਨਾਲ ਵਿਚਾਰਾਂ ਦੀ ਸਾਂਝ ਪਾਉਂਦਿਆਂ ਰਾਗੀ ਅਤੇ ਗ੍ਰੰਥੀ ਸਿੰਘਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੁਕ ਹੋਣ ਲਾਈ ਕਿਹਾ ਤੇ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਵਧਾਈ ਦਿੰਦਿਆਂ ਹਰ ਪੱਖ ਤੋਂ ਨਾਲ ਖੜੇ ਹੋਣ ਦੀ ਵਚਨਬੱਧਤਾ ਪ੍ਰਗਟਾਈ । ਇਸ ਮੌਕੇ ਗੁਰਮਤਿ ਰਾਗੀ ਗ੍ਰੰਥੀ ਰਜਿ : ਸਭਾ ਨਿਹਾਲ ਸਿੰਘ ਵਾਲਾ ਦੇ ਨਵ ਨਿਯੁਕਤ ਪ੍ਰਧਾਨ ਭਾਈ ਇੰਦਰਜੀਤ ਸਿੰਘ ਰਾਮਾਂ ਨੇ ਸਾਰੇ ਸੀਨੀਅਰ ਆਗੂਆਂ ਦਾ ਧੰਨਵਾਦ ਕੀਤਾ ਤੇ ਇਲਾਕੇ ਦੇ ਸਮੁੱਚੇ ਪ੍ਰਚਾਰਕ ਵਰਗ ਦੇ ਹੱਕਾਂ ਲਈ ਡਟ ਕੇ ਪਹਿਰਾ ਦੇਣ ਦਾ ਵਾਅਦਾ ਕੀਤਾ ।
ਸਰਕਲ ਨਿਹਾਲ ਸਿੰਘ ਵਾਲਾ ਦੀ ਨਵੀਂ ਚੋਣ ਵਿੱਚ ਪ੍ਰਧਾਨ ਇੰਦਰਜੀਤ ਸਿੰਘ ਰਾਮਾ,, ਭਾਈ ਹੰਸਰਾਜ ਸਿੰਘ ਬਿਲਾਸਪੁਰ ਸੀਨੀਅਰ ਮੀਤ ਪ੍ਰਧਾਨ,, ਭਾਈ ਕਰਮਜੀਤ ਸਿੰਘ ਮੀਨੀਆਂ ਚੇਅਰਮੈਨ,, ਭਾਈ ਗੁਰਦੀਪ ਸਿੰਘ ਨਿਹਾਲ ਸਿੰਘ ਵਾਲਾ ਜਨਰਲ ਸਕੱਤਰ,, ਭਾਈ ਹਰਜਿੰਦਰ ਸਿੰਘ ਬੱਡੂਵਾਲੀਆ ਅੰਤਰਰਾਸ਼ਟਰੀ ਮੀਡੀਆ ਸਲਾਹਕਾਰ,,, ਭਾਈ ਰਾਮ ਸਿੰਘ ਕੁੱਸਾ ਖਜਾਨਚੀ,,, ਭਾਈ ਪਰਮਜੀਤ ਸਿੰਘ ਲੋਪੋ,, ਭਾਈ ਕੁਲਵਿੰਦਰ ਸਿੰਘ ਮੀਨੀਆਂ,, ਭਾਈ ਮਨਦੀਪ ਸਿੰਘ ਪੱਤੋ,, ਭਾਈ ਮਨਜੀਤ ਸਿੰਘ ਕੁੱਸਾ,,, ਭਾਈ ਜਸਵੀਰ ਸਿੰਘ ਚਕਰ,, ਭਾਈ ਹਰਜੀਵਨ ਸਿੰਘ ਕਾਲੇਕੇ,, ਭਾਈ ਇਕਬਾਲ ਸਿੰਘ ਤਖਤੂਪੁਰਾ,, ਭਾਈ ਗੁਰਜੰਟ ਸਿੰਘ ਮਾਛੀਕੇ,, ਭਾਈ ਅਮਰਜੀਤ ਸਿੰਘ ਲੋਪੋ ਆਦਿ ਹੋਰ ਕਈ ਹੋਰ ਅਹੁਦੇਦਾਰ ਅਤੇ ਮੈਂਬਰ ਚੁਣੇ ਗਏ । ਸਰਕਲ ਨਿਹਾਲ ਸਿੰਘ ਵਾਲਾ ਦੀ ਨਵੀਂ ਚੋਣ ਕਰਵਾਉਣ ਲਈ ਵਿਸ਼ੇਸ਼ ਤੌਰ ਤੇ ਸਭਾ ਦੇ ਜਿਲ੍ਹਾ ਮੋਗਾ ਦੇ ਚੇਅਰਮੈਨ ਭਾਈ ਹਰਜੀਤ ਸਿੰਘ,, ਸਭਾ ਦੇ ਸਰਕਲ ਬਾਘਾ ਪੁਰਾਣਾ ਦੇ ਪ੍ਰਧਾਨ ਭਾਈ ਬਲਰਾਜ ਸਿੰਘ ਜੀ,, ਮੁੱਖ ਸਲਾਹਕਾਰ ਭਾਈ ਗਰਸੇਵਕ ਸਿੰਘ,, ਭਾਈ ਗੁਰਦੀਪ ਸਿੰਘ,,, ਵੀ ਪਹੁੰਚੇ ਸਨ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly