ਆਓ..! ਮੁਹੱਬਤ ਦੀ ਫਸਲ ਬੀਜੀਏ..!

ਬੁੱਧ ਸਿੰਘ ਨੀਲੋਂ

(ਸਮਾਜ ਵੀਕਲੀ)

ਪੰਜਾਬ ਲੋਕਰਾਜ ਲਹਿਰ

ਅੱਜ ਮਨੁੱਖ ਇਕ ਅਜਿਹੀ ਦੌੜ ਵਿੱਚ ਹੈ ਜਿਸ ਦਾ ਨਾ ਆਦਿ ਤੇ ਅੰਤ ਹੈ…ਪਰ ਮਨੁੱਖ ਦੌੜ ਰਿਹਾ ਹੈ…ਇਕ ਥਾਂ ਤੋਂ ਦੂਜੀ ਥਾਂ ਤੇ..ਇਕ ਦੇਸ਼ ਤੋਂ ਦੂਜੇ ਦੇਸ਼ ਵੱਲ ਉਡਾਰੀ ਮਾਰ ਰਿਹਾ ਹੈ….ਪਰ ਉਸਨੂੰ ਦੋ ਪਲ..ਦੋ ਘੜੀਆਂ ਵੀ ਸਕੂਨ ਨਹੀਂ ਮਿਲ ਰਿਹਾ…ਉਹ ਸਕੂਨ ਦੀ ਤਲਾਸ਼ ਬਹਾਨੇ ਅਮੀਰ ਹੋਣ ਦੀ ਤਲਾਸ਼ ਵਿੱਚ ਹੈ…ਉਹ ਕਾਰੂ ਬਾਦਸ਼ਾਹ ਬਨਣਾ ਚਾਹੁੰਦਾ ਹੈ….ਇਸੇ ਕਰਕੇ ਉਹ ਰਿਸ਼ਤਿਆਂ ਦੇ ਉਪਰ ਦੀ ਪੈਰ ਰੱਖ ਕੇ ਅੱਗੇ ਜਾ ਰਿਹਾ ਹੈ…ਜ਼ਿੰਦਗੀ ਦੇ ਵਿੱਚ ਪੈਸਾ ਹੀ ਸਭ ਕੁੱਝ ਨਹੀ !

ਪੈਸੇ ਦੀ ਕਾਣੀ ਵੰਡ ..ਮਨੁੱਖ ਨੂੰ ਟੋਟਿਆਂ ਦੇ ਵਿੱਚ ਵੰਡ ਦਿੱਤਾ ਹੈ..ਟੁਕੜੇ ਟੁਕੜੇ ਹੋਇਆ ਉਸ ਦਾ ਆਪਾ ਹੁਣ ਬੇਚੈਨ ਹੈ.!

ਹੁਣ ਤੇ ਮਹੌਲ ਹੀ…ਹੋਰ ਤਰ੍ਹਾਂ ਦਾ ਬਣਿਆ ਹੋਇਆ ਹੈ..ਕਿ ਹੁਣ ਮਨੁੱਖ ਮਨੁੱਖ ਦੇ ਕੋਲੋਂ ਦੂਰ ਭੱਜ ਰਿਹਾ ਹੈ…ਅਣਦਿਖਦੇ ਸ਼ੈਤਾਨ ਕੀ ਖੇਡ ਖੇਡੀ ਹੈ ? ਸਮਝਣ ਤੇ ਸਮਝਾਉਣ ਦੀ ਲੋੜ ਹੈ…ਪਰ ਕੌਣ ਕਰੇ ? ਬਹੁਤ ਕੰਮ ਹਨ…ਬੇਲੋੜੇ…!

ਸਭ ਨੂੰ ਇਹ ਵੀ ਪਤਾ ਵੀ ਹੈ ਕਿ ਜੋ ਕੁੱਝ ਦਿਖਾਇਆ ਜਾ ਰਿਹਾ ਹੈ..ਉਹ ਸੱਚ ਨਹੀਂ …ਨਿਰਾ ਝੂਠ ਹੈ..ਪਰ ਵਹਿਮ ਤੇ ਡਰ ਨੇ ਮਨੁੱਖ ਨੂੰ ਅੰਦਰੋਂ ਤੋੜ ਦਿੱਤਾ ਹੈ…ਅੰਦਰੋਂ ਟੁੱਟਿਆ ਬੰਦਾ ਹੀ ਦਿਲ ਫੇਲ ਹੋ ਕੇ ਮਰਦਾ ਹੈ..!

..ਜੋ ਕੰਮ ਮਨੂੰਵਾਦੀ ਸੱਤਰ ਹਜ਼ਾਰ ਵਰਿਆਂ ਦੇ ਵਿੱਚ ਨਹੀਂ ਕਰ ਸਕੇ….ਸਰਮਾਏਦਾਰੀ ਨੇ ਕੁੱਝ ਹੀ ਸਮਿਆਂ ਦੇ ਵਿੱਚ ਕਰ ਦਿੱਤਾ …ਮਨੁੱਖ ਦੇ ਇਤਿਹਾਸ ਦੇ ਵਿੱਚ ਇਹੋ ਜਿਹਾ ਸਮਾਂ ਕਦੇ ਵੀ ਨਹੀਂ ਆਇਆ ਕਿ ਮਨੁੱਖ ਨੇ ਇਕ ਦੂਜੇ ਤੋਂ ਪਾਸਾ ਵੱਟਿਆ ਹੋਵੇ…ਹੁਣ ਜਦੋਂ ਕੋਈ ਕਿਸੇ ਵੀ ਬੀਮਾਰੀ ਦੇ ਨਾਲ ਬੀਮਾਰ ਹੁੰਦਾ ਹੈ ਤੇ ਉਸਨੂੰ ” ਸ਼ੈਤਾਨ ” ਦੇ ਨਾਲ ਜੋੜ ਦਿੱਤਾ ਜਾਂਦਾ ਹੈ….ਜਦਕਿ ਇਹ ਡਰ..ਵਹਿਮ ਤੇ ਅੰਦਰਲੀ ਸ਼ਕਤੀ ਦੇ ਖਤਮ ਹੋਣ ਦਾ ਨਤੀਜਾ ਹੈ.

..ਪੜ੍ਹਿਆ ਲਿਖਿਆ ਤੇ ਮੱਧ ਵਰਗੀ ਸਮਾਜ ਇਸ ਵਹਿਮ ਦਾ ਸਭ ਤੋਂ ਵੱਧ ਸ਼ਿਕਾਰ ਹੋ ਰਿਹਾ ਹੈ…ਸਰਮਾਏਦਾਰਾਂ ਨੇ ਸਾਡੇ ਆਲੇ ਦੁਆਲੇ ਅਜਿਹਾ ਵਾਤਾਵਰਣ ਸਿਰਜ ਦਿੱਤਾ ਹੈ ਕਿ ਸਾਨੂੰ ਜ਼ਿੰਦਗੀ ਨਹੀਂ ਸਗੋਂ ਮੌਤ ਨਜ਼ਰ ਆ ਰਹੀ ਹੈ…ਮਰਨਾ…ਇਕ ਕੁਦਰਤੀ ਵਰਤਾਰਾ ਹੈ..ਪਰ ਬਿਨ ਮੌਤ ਮਰਨਾ ਕਤਲ ਹੈ..ਹੁਣ ਲੋਕ ਕਤਲ ਹੋ ਰਹੇ ਹਨ ਪਰ ਕਿਸੇ ਵੀ ਕਾਤਲ ਦੇ ਉਪਰ ਕੋਈ ਕੇਸ ਦਰਜ ਨਹੀਂ ਹੁੰਦਾ ..ਸਾਡਾ ਸਮਾਜ ਢਾਂਚਾ ਬੁਰੀ ਤਰ੍ਹਾਂ ਗਲ ਸੜ ਗਿਆ ਹੈ..!

ਸੁਣਿਆ ਹੈ ਕਿ ਅੱਤ ਖੁਦਾ ਦਾ ਵੈਰ ਹੁੰਦਾ ਹੈ….ਪਰ ਕਿਥੇ ਹੈ ਜਿਸ ਦੇ ਬਿਨ ਪੱਤੇ ਨਹੀਂ ਹਿਲਦੇ…? ਕਿਉਂ ਤਮਾਸ਼ਾ ਦੇਖ ਰਿਹਾ ? ਕਿਸ ਦੀ ਉਡੀਕ ਵਿੱਚ ਹੈ ?

ਹੁਣ ਇਸ ਸਮਾਜਿਕ ਢਾਂਚੇ ਨੇ ਖਤਮ ਹੋਣਾ ਹੈ…ਅੱਤ ਜਦੋਂ ਕੋਈ ਚੁੱਕਦਾ ਹੈ…ਉਸਦਾ ਅੰਤ ਆਉਦਾ ਹੈ…।

ਪੰਜਾਬ ਨੂੰ ਫੇਰ ਬਲਦੀ ਬੂਥੇ ਦੇਣ ਲਈ ਸਾਜ਼ਿਸ਼ ਸ਼ੁਰੂ ਹੋ ਗਈ ਹੈ…ਪਹਿਲਾਂ ਵੀ ਬਾਬਰਕਿਆਂ ਨੇ ਬੰਨ੍ਹਿਆ ਸੀ ਹੁਣ ਫੇਰ ਬੰਨ੍ਹਿਆ ਹੈ.. ਲੋਕ ਮਰ ਰਹੇ ਹਨ ਇਹ ਵੋਟਾਂ ਗਿਣ ਰਹੇ ਹਨ..ਬੋਲੀ ਤੋਂ ਨਾਗਪੁਰੀ ਲੱਗਦੇ ਹਨ..ਸਭ..ਨੇ ਆਪਣੇ ਪੁੱਤਰ ਤੇ ਧੀ ਲਈ ਸੀਟ ਪੱਕੀ ਕਰ ਲਈ..!ਉਹਨਾਂ ਦੀ ਬੋਲੀ ਹੁਣ ਅੱਗ ਸੁਟਦੀ ਹੈ..ਤਮਾਸ਼ਾ ਜਾਰੀ ਹੈ!

ਬਹੁਤੇ ਸਿਆਣੇ ਤਮਾਸ਼ਾ ਦੇਖ ਰਹੇ ਹਨ…

ਨਾਮ ਬਦਲਿਆ ਗਿਆ ਸ਼ਿਕਾਰ ਦਾ !

ਭਲਾ ਕੀ ਨਾਮ ਹੈ ?

ਕੁੱਝ ਕਿਸਾਨ ਪਿੰਡ ਦੇ ਮਾਲਕ ਬਣ …ਭਾਈਚਾਰੇ ਨੂੰ ਢਾਹ ਲਾ ਰਹੇ ਹਨ….ਪਿਛੇ ਵੀ ਕੁੱਝ ਅਖੌਤੀ ਚੌਧਰੀ ਬਣੇ ਸਰਪੰਚ ਮਤੇ ਪਾ ਰਹੇ ਸੀ..ਹੁਣ ਵੀ ਦੋ ਤਿੰਨ ਪਿੰਡਾਂ ਦੀਆਂ ਕਾਲੀਆਂ ਭੇਡਾਂ ਨੇ ਕਰਤੂਤ ਕੀਤੀ ਹੈ। ਭਾਈਚਾਰੇ ਨੂੰ ਤੋੜਨ ਦੀਆਂ ਸਾਜਿਸ਼ਾਂ ਜਾਰੀ ਹਨ।

ਪੰਜਾਬੀਓ ਬਚ ਜੋ…ਹੁਣ ਨਸਲ ਖਤਮ ਹੋ ਜਾਣੀ ਜੇ ਨਾ ਸੰਭਾਲਿਆ ….ਬਾਕੀ ਤੁਹਾਡੀ ਮਰਜੀ ਹੈ..

ਜਾਗੋ ਧੌਣ ਵਿਚਲੇ ਕੀਲੇ ਕੱਢ ਲੋ..!

ਹੰਕਾਰ ਦੇ ਘੋੜੇ ਤੋਂ ਉਤਰੋ

ਧਰਤੀ ਨਾਲ ਜੁੜੋ….!

ਇਹ ਹੰਕਾਰ ਜਦੋਂ ਤੱਕ ਖਤਮ ਨਹੀਂ ਹੁੰਦਾ ..ਨਵਾਂ ਕੁੱਝ ਵੀ ਉਗਣਾ ਨਹੀਂ ..

ਅਸੀਂ ਬੀਜਿਆ ਹੀ ਵੱਢ ਰਹੇ ਹਾਂ ….।

ਹੁਣ..ਮੋਹ ਤੇ.ਮੁਹੱਬਤ ਦੀ…ਪਿਆਰ ..ਤੇ…..

ਬਰਾਬਰਤਾ ਦੀ ਫਸਲ ਬੀਜਣੀ ਪਵੇਗੀ…ਤਾਂ ਹੀ..ਮੌਸਮ ਸਾਫ ਹੋਵੇਗਾ….!

ਆਓ…ਊਚ ਨੀਚ..ਤੇ ਨਫਰਤ ਦੀ ਫਸਲ ਨੂੰ ਵੱਢ ਕੇ…ਮੁਹੱਬਤ ..ਤੇ…ਸਾਂਝ ਦੀ ਫਸਲ ਬੀਜੀਏ !

ਜੁੜਿਆ ਜਾਵੇ…ਤੁਰਿਆ ਜਾਵੇ…

ਜੁੜੋ..ਤੁਰੋ..ਸੰਘਰਸ਼ ਕਰੋ..!

ਬੁੱਧ ਸਿੰਘ ਨੀਲੋੰ
9464370823

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleआर सी एफ में आज मनाया जाऐगा इंजीनियर दिवस
Next articleਗੁਰਮਤਿ ਰਾਗੀ ਗ੍ਰੰਥੀ ਸਭਾ (ਰਜਿ ): ਸਰਕਲ ਨਿਹਾਲ ਸਿੰਘ ਵਾਲਾ ਵਿੱਚ ਨਵੇਂ ਪ੍ਰਧਾਨ ਸ: ਇੰਦਰਜੀਤ ਸਿੰਘ ਰਾਮਾਂ ਨਿਯੁਕਤ ਕੀਤੇ ਗਏ