ਚਾਨਣ

ਸਰਬਜੀਤ ਸਿੰਘ ਨਮੋਲ਼

(ਸਮਾਜ ਵੀਕਲੀ)

ਕਾਲੀ ਸਿਆਹ ਰਾਤ ਹਮੇਸ਼ਾਂ ਨਹੀਂ ਰਹਿੰਦੀ
ਭਾਂਵੇ ਝੂੰਡਾਂ ਝੱਖ਼ੜਾਂ ਚ ਘੁੰਮਦਾ ਹੋਏ ਹਨੇਰਾ

ਚਾਨਣਾਂ ਮੂਹਰੇ ਆ ਕਦੋਂਂ ਟਿਕਿਆ ਹੈ ਕਦੇ
ਸੂਰਜ ਦੀ ਲਾਲੀ ਲੈ ਕੇ ਆਵੇ ਨਵਾਂ ਸਵੇਰਾ

ਤਪਦੀ ਧਰਤ ਤੇ ਕਣੀ ਦੀ ਆਸ ਨਾ ਛੱਡੀਂ
ਬੱਦਲ਼ ਵਰ੍ਹੇਗਾ ਇੱਕ ਦਿਨ ਜਰੂਰ ਵਥੇਰਾ

ਚਾਨਣਾਂ ਨੇ ਕਦੇ ਵੀ ਹਾਰਨਾ ਨੀ ਸਿੱਖਿਆ
ਸਭ ਯੁੱਗਾਂ ਤੋਂ ਲਾਂਉਦਾ ਰਿਹਾ ਜ਼ੋਰ ਹਨੇਰਾ

ਅਸੀਂ ਚਾਨਣ ਦੀ ਕਾਤਰ ਬਣ ਬਹੁੜਾਂਗੇ
ਭਾਂਵੇ ਕੰਡਿਆਲ਼ਾ ਰਾਹ ਹੋਵੇ ਬੜਾ ਲੰਮੇਰਾ

ਸਾਡੇ ਯੋਧਿਆਂ ਲਹੂ ਨਾ ਸਿੰਝੀ ਹੈ ਧਰਤੀ
ਜਿਨ੍ਹਾਂ ਮਸ਼ਾਲਾਂ ਫੜ੍ਹ ਤੱਕਿਆ ਸੀ ਸਵੇਰਾ

ਬੈਠੇ ਹਾਂ ਦਿੱਲੀ ਦੀ ਧਰਤ ਤੇ ਮੁੱਦਤਾਂ ਤੋਂ
ਜਿੱਤ ਕੇ ਮੁੜਾਂਗੇ ਜਰੂਰ ਕਰਕੇ ਨਵਾਂ ਸਵੇਰਾ

ਟੱਕਰਾਂਗੇ ਕਦੇ ਵਾਂਗ ਉਧਮ ਦੇ ਡਾਇਰ ਨੂੰ
‘ਜੀਤ’ ਹਾਲੇ ਅੱਥਰਾ ਪੈਂਡਾ ਹੈ ਬੜਾ ਲੰਮੇਰਾ

(ਸਮਾਜ ਵੀਕਲੀ)

ਪਿੰਡ ਨਮੋਲ਼ ਜ਼ਿਲ੍ਹਾ ਸੰਗਰੂਰ
9877358044

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੁਰਮਤਿ ਰਾਗੀ ਗ੍ਰੰਥੀ ਸਭਾ (ਰਜਿ ): ਸਰਕਲ ਨਿਹਾਲ ਸਿੰਘ ਵਾਲਾ ਵਿੱਚ ਨਵੇਂ ਪ੍ਰਧਾਨ ਸ: ਇੰਦਰਜੀਤ ਸਿੰਘ ਰਾਮਾਂ ਨਿਯੁਕਤ ਕੀਤੇ ਗਏ
Next articleਸ਼ੁੱਧ ਪੰਜਾਬੀ ਕਿਵੇਂ ਲਿਖੀਏ? (ਭਾਗ ੧)