ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਪੰਜਾਬੀ ਸੰਗੀਤਕ ਇੰਡਸਟਰੀ ਵਿੱਚ ਉਭੱਰ ਰਿਹਾ ਕਲਾਕਾਰ ਗਾਇਕ ਅੰਮ੍ਰਿਤ ਬਰਾੜ ਸਰੋਤਿਆ ਦੀ ਪਹਿਲੀ ਪਸੰਦ ਬਣ ਗਿਆ ਹੈ । ਮਸਹੂਰ ਮਿਊਜ਼ਿਕ ਡਾਇਰੈਕਟਰ ਤੇ ਗਾਇਕ ਬੰਟੀ ਬਿਸਲਾ ਨੇ ‘ ‘ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗਾਇਕ ‘ਅੰਮ੍ਰਿਤ ਬਰਾੜ’ ਆਪਣੇ ਨਵੇਂ ਸਿੰਗਲ ਟਰੈਕ ‘ ‘ ਸਰਦਾਰ’ ਦੀ ਤਿਆਰੀ ਬਹੁਤ ਵੱਡੇ ਪੱਧਰ ਤੇ ਚੱਲ ਰਹੀ ਹੈ। ਇਸ ਗੀਤ ਦੇ ਬੋਲ ਪ੍ਰਸਿੱਧ ਗੀਤਕਾਰ ‘ਰਾਜਵੀਰ ਸਮਰਾ ‘ ਯੂ ਕੇ ਵਲੋਂ ਕਲਮਬੰਦ ਕੀਤੇ ਗਏ ਹਨ ਅਤੇ ਜਿਸਨੂੰ ਖੁਦ ਬੰਟੀ ਬਿਸਲਾ ਵੱਲੋ ਸ਼ਾਨਦਾਰ ਸੰਗੀਤਕ ਧੁਨਾਂ ਨਾਲ ਸ਼ਿੰਗਾਰਿਆ ਗਿਆ ਹੈ।
ਇਸ ਗੀਤ ਦਾ ਵੀਡੀਓ’ ਰਣਜੀਤ ਉੱਪਲ ‘ਵੱਲੋਂ ਵੱਖ ਵੱਖ ਥਾਵਾਂ ਤੇ ਫਿਲਮਾਇਆ ਗਿਆ ਹੈ। ਇਸ ਦੌਰਾਨ ਪ੍ਰਸਿੱਧ ਗਾਇਕ ਸੋਨੂੰ ਸਿੰਘ , ਕੰਪੋਜ਼ਰ ਸੰਦੀਪ ਸਿੰਘ ਅਤੇ ਪ੍ਰਸਿੱਧ ਮਾਡਲ ਬਲਵੰਤ ਰਾਇ ਹਾਜਰ ਸਨ। ਗਾਇਕ ਅੰਮ੍ਰਿਤ ਬਰਾੜ ਨੇ ਆਪਣੇ ਚਹੇਤੇ ਸਰੋਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੇ ਗੀਤਾਂ ਰਾਹੀਂ ਪੰਜਾਬੀ ਮਾਂ ਬੋਲੀ ਅਤੇ ਦੇਸ਼ ਦੀ ਸੇਵਾ ਕਰਦਾ ਰਹੇਗਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly