HOME ਪਾਵਰਕੌਮ ਟਰਾਸਕੋ ਆਊਟਸੋਰਸ ਵਰਕਰ ਯੂਨੀਅਨ ਏਟਕ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਹਰਵਿੰਦਰ...

ਪਾਵਰਕੌਮ ਟਰਾਸਕੋ ਆਊਟਸੋਰਸ ਵਰਕਰ ਯੂਨੀਅਨ ਏਟਕ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਹਰਵਿੰਦਰ ਸ਼ਰਮਾਂ ਦੀ ਪ੍ਰਧਾਨਗੀ ਹੇਠ ਹੋਈ।

2
 ਫ਼ਰੀਦਕੋਟ   (ਸਮਾਜ ਵੀਕਲੀ)   ਪਾਵਰਕੌਮ ਟਰਾਸਕੋ ਆਊਟਸੋਰਸ ਵਰਕਰ ਯੂਨੀਅਨ ਏਟਕ ਪੰਜਾਬ ਦੀ ਮੀਟਿੰਗ ਪਾਵਰਕਾਮ ਦੇ ਹੈੱਡ ਆਫ਼ਿਸ ਪਟਿਆਲਾ ਵਿਖੇ ਬਾਅਦ ਦੁਪਹਿਰ 12:30 ਵਜ਼ੇ ਤੋਂ 01:30 ਵਜ਼ੇ ਤੱਕ ਹੋਈ,ਜਿਸ ਵਿੱਚ ਸ਼੍ਰੀ ਜਸਵੀਰ ਸਿੰਘ ਸੁਰ ਸਿੰਘ ਵਾਲਾ ਮਾਨਯੋਗ ਡਾਇਰੈਕਟਰ/ਪ੍ਰਬੰਧਕੀ, ਪੀਐਸਪੀਸੀਐਲ, ਸ੍ਰੀ ਰਣਬੀਰ ਸਿੰਘ, ਮੈਨੇਜ਼ਰ/ਆਈ ਆਰ, ਮੁੱਖ ਦਫ਼ਤਰ ਪਟਿਆਲਾ ਅਤੇ ਪਾਵਰਕੌਮ ਟਰਾਸਕੋ ਆਊਟਸੋਰਸ ਵਰਕਰ ਯੂਨੀਅਨ ਏਟਕ ਪੰਜਾਬ ਦੇ ਸੂਬਾ ਪ੍ਰਧਾਨ ਹਰਵਿੰਦਰ ਸਰਮਾ ਫਰੀਦਕੋਟ ਦੀ ਪ੍ਰਧਾਨਗੀ ਹੇਠ ਹੋਈ , ਤੇ ਮੀਟਿੰਗ ਵਿੱਚ ਮੰਗ ਪੱਤਰ ਵਿੱਚ ਦਰਜ਼ ਲੜੀਵਾਰ ਮੰਗਾਂ ਨੂੰ ਲੈ ਕੇ ਵਿਸਥਾਰ-ਪੂਰਵਕ ਵਿਚਾਰ-ਚਰਚਾ ਕੀਤੀ ਗਈ ਕੁੱਝ ਇਹਨਾਂ ਮੰਗਾਂ ਵਿੱਚੋਂ ਜਿਵੇ ਮਹਿਕਮੇ ਵਿੱਚ ਮਰਜ ਕਰਕੇ ਪੱਕੇ ਕਰਨ ਸਬੰਧੀ ਗੱਲਬਾਤ ਹੋਈ ਜਿਸ ਵਿੱਚ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਇਹ ਮੰਗ ਅੰਡਰ ਪਰਸੈਸ ਹੈ ਡਾਟਾ ਇਕੱਠਾ ਹੋ ਗਿਆ ਹੈ ਲਾਗੂ ਹੋਣਾ ਬਾਕੀ ਹੈ ਵਿਚੋਲਾ ਗਿਰੀ ਖਤਮ ਕਰਨ ਤੇ ਥੋੜਾ ਸਮਾਂ ਜਰੂਰ ਲੱਗਦਾ ਹੈ ਕਿ ਕਾਨੂੰਨੀ ਅੜਚਨਾਂ ਨਾ ਪੈਦਾ ਹੋਣ ਕਿ ਤੁਹਾਨੂੰ ਇਕੋ ਵਾਰ ਵਿੱਚ ਪੱਕੇ ਕਰਨ ਦੋਰਾਨ ਕਿਸੇ ਕਮੀਆਂ ਕਾਰਨ ਕੋਰਟ ਕਚਹਿਰੀਆਂ ਦੇ ਚੱਕਰ ਨਾ ਕੱਟਣੇ ਪੈਣ ਅਤੇ ਦੂਸਰੀ ਤਨਖਾਹ ਵਿੱਚ ਵਾਧਾ ਕਰਨ ਸਬੰਧੀ ਗੱਲਬਾਤ ਕੀਤੀ ਗਈ ਜਿਸ ਦੱਸਿਆ ਗਿਆ ਸੀ ਕਿ ਤਨਖਾਹ ਵਿੱਚ 10% ਵਾਧਾ ਅਤੇ 5% ਹਰ ਸਾਲ ਤਨਖਾਹ ਵਿੱਚ ਹੋਇਆ ਕਰੇਗਾ ਜੋ ਕਿ 01-04-2025 ਤੋ ਲਾਗੂ ਕਰ ਦਿੱਤਾ ਗਿਆ ਹੈ ਨੂੰ ਜਥੇਬੰਦੀ ਦੇ ਆਗੂਆਂ ਵੱਲੋਂ ਨਕਾਰਿਆ ਗਿਆ ਹੈ ਅਤੇ ਮੈਨੇਜਮੈਟ ਵੱਲੋ ਇਸ ਵਿੱਚ ਵਾਧਾ ਕਰਨ ਦਾ ਭਰੋਸਾ ਦਿਵਾਇਆ ਗਿਆ ਅਤੇ ਜੋ ਡੀਸੀ ਰੇਟ ਵਿੱਚ ਵਾਧਾ ਕੀਤਾ ਗਿਆ ਸੀ ਉਹ ਵੀ 01-04-2025 ਤੋ ਲਾਗੂ ਹੋ ਚੁੱਕਾ ਹੈ ਅਤੇ ਮਿਨੀਮਮ ਵੇਜ ਸਨਿਓਰਟੀ ਵਾਈਜ ਮਿਲੇਗਾ ਤੀਸਰੀ ਮੰਗ ਓਵਰ ਟਾਈਮ ਉਹਨਾਂ ਵੱਲੋ ਕਿਹਾ ਗਿਆ ਹੈ ਕਿ ਓਵਰ ਟਾਈਮ ਲਾਗੂ ਹੋ ਚੁੱਕਾ ਹੈ ਹੈ ਜੋ ਕਿ ਜਲਦੀ ਦਿੱਤਾ ਜਾਵੇਗਾ ਤੇ ਬਾਕੀ ਭੱਤੇ ਬੀ ਓ ਡੀ ਦੀ ਮੀਟਿੰਗ ਬਿਠਾ ਕੇ ਇਜੰਡਾ ਲਗਾ ਕੇ ਜਲਦੀ ਲਾਗੂ ਕਰਾ ਦਿੱਤੇ ਜਾਣਗੇ ਸਕਿਲਡ ,ਅਣ ਸਕਿਡ ਵਰਕਰਾਂ ਨੂੰ ਪੰਜ ਸਾਲਾਂ ਅਤੇ ਦਸ ਸਾਲਾਂ ਤਰੱਕੀ ਅਤੇ ਸਕੇਲ ਦੇਣ ਲਈ ਕਿਰਤ ਵਿਭਾਗ ਵੱਲੋਂ ਪੀ ਐਸ ਪੀ ਸੀ ਐਲ ਦੀ ਮੈਨੇਜਮੈਟ ਨੂੰ ਪੱਤਰ ਜਾਰੀ ਹੋ ਚੁੱਕਾ ਹੈ ਪਾਵਰਕਾਮ ਮੈਨੇਜਮੈਂਟ ਵੱਲੋਂ ਪਾਵਰਕੌਮ ਟਰਾਂਸਕੌ ਆਉਟਸੋਰਸ ਵਰਕਰ ਯੂਨੀਅਨ ਏਟਕ ਦੇ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਤੁਹਾਡੀਆਂ ਮੰਗਾਂ ਜਾਇਜ਼ ਹਨ ਇਨੀਆ ਨਿਗੂਣੀਆ ਤਨਖਾਹਾ ਨਾਲ ਗੁਜ਼ਾਰਾ ਕਰਨਾ ਬਹੁਤ ਔਖਾ ਹੈ ਇਹਨਾਂ ਮੰਗਾਂ ਨੂੰ ਮਦੇ ਨਜਰ ਰਖਦੇ ਹੋਏ ਜਲਦ ਤੋਂ ਜਲਦ ਇਹਨਾਂ ਮੰਗਾਂ ਦਾ ਹੱਲ ਪਹਿਲ ਦੇ ਆਧਾਰ ਕੀਤਾ ਜਾਵੇਗਾ।ਇਸ ਮੀਟਿੰਗ ਵਿੱਚ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਵਿੰਦਰ ਸਰਮਾ,ਮੁੱਖ ਸਲਾਹਕਾਰ ਮਨਦੀਪ ਸ਼ਰਮਾਂ, ਮੁੱਖ ਸਲਾਹਕਾਰ ਪਾਵਰਕੌਮ ਜਗਦੀਸ ਪਟਿਆਲਾ,ਸੀਨੀਅਰ ਮੀਤ ਪ੍ਰਧਾਨ /ਪ੍ਰਧਾਨ ਪਾਵਰਕੌਮ ਰਾਮ ਦੁਲਾਰ ਚੋਹਾਨ ਪਟਿਆਲਾ, ਮੀਤ ਪ੍ਰਧਾਨ ਗਗਨਦੀਪ ਸਿੰਘ ਪਟਿਆਲਾ, ਸਹਾਇਕ ਵਿੱਤ ਸਕੱਤਰ ਮਨਪ੍ਰੀਤ ਲੁਧਿਆਣਾ , ਪ੍ਰੈਸ ਸਕੱਤਰ /ਜਨਰਲ ਸਕੱਤਰ ਪਾਵਰਕੌਮ ਜਗਦੀਪ ਸਿੰਘ ਧਾਲੀਵਾਲ ਮਾਨਸਾ,ਵਧੀਕ ਜਨਰਲ ਸਕੱਤਰ ਪਾਵਰਕੌਮ ਕੁਲਦੀਪ ਸਿੰਘ ਬਾਗੀ ਸ਼ਾਮਲ ਹੋਏ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਹਿਕਾਰੀ ਖੇਤੀਬਾੜੀ ਸਭਾਵਾਂ ਕਰਮਚਾਰੀ ਯੂਨੀਅਨ ਦੇ ਨਿਰਮਲਜੀਤ ਸਿੰਘ ਬਲਾਕ ਪ੍ਰਧਾਨ ਬਣੇ  
Next articleਸਵੈ-ਵਿਸ਼ਲੇਸ਼ਣ ਦੀ ਸ਼ਕਤੀ (ਆਪਣੇ ਆਦਰਸ਼ ਆਪ ਬਣਨ ਦਾ ਰਸਤਾ)