ਮੋਦੀ ਸਰਕਾਰ ਦੇ ਕਿਸਾਨ ਵਿਰੋਧੀ ਕਾਲੇ ਕਨੂੰਨਾਂ ਵਿਰੁੱਧ ਕਿਸਾਨ

ਕੈਪਸਨ- ਮਹਾਂ ਕਿਸਾਨ ਰੈਲੀ ਦੀਆਂ ਵੱਖ ਵੱਖ ਝਲਕੀਆਂ

26 ਮਾਰਚ ਨੂੰ ਪੰਜਾਬ ਬੰਦ ਕਰਨ ਦਾ ਕੀਤਾ ਐਲਾਨ 

 ਸ਼ਹੀਦਾਂ ਦੇ ਪਰਵਾਰਾਂ ਨੂੰ 51-51 ਹਜਾਰ ਰੁਪਏ ਦੀ ਰਾਸ਼ੀ ਨਾਲ  ਕੀਤਾ ਗਿਆ ਸਨਮਾਨਿਤ

ਕਪੂਰਥਲਾ/ਸੁਲਤਾਨਪੁਰ ਲੋਧੀ (ਸਮਾਜ ਵੀਕਲੀ) ( ਕੌੜਾ)-  ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਮੋਦੀ ਸਰਕਾਰ ਵਲੋਂ ਲਿਆਂਦੇ ਤਿੰਨੇ ਖੇਤੀ ਕਾਲੇ ਕਨੂੰਨ,ਕਾਰਪੋਰੇਟਾਂ ਨੂੰ ਦੇਸ਼ ਵੇਚਣ ਤੇ ਅੰਦੋਲ਼ਣ ਕਾਰੀਆ ਉੱਤੇ ਕੀਤੇ ਜਾ ਰਹੇ ਜ਼ਬਰ ਖਿਲਾਫ ਅੱਜ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਬੀਬੀਆਂ ਤੇ ਨੌਜਵਾਨਾਂ ਵਲੋਂ ਗੁਰੂ ਨਾਨਕ ਦੇਵ ਜੀ ਦੀ ਚਰਨ ਛੋ਼ਹ ਪੑਾਪਤ ਪਵਿੱਤਰ ਧਰਤੀ ਸੁਲਤਾਨਪੁਰ ਲੋਧੀ ਦੀ ਦਾਣਾ ਮੰਡੀ ਵਿਖੇ ਵਿਸ਼ਾਲ ਮਹਾਂ ਰੈਲੀ ਕੀਤੀ ਗਈ

ਇਸ ਰੇੈਲੀ ਦੀ ਪੵਧਾਨਗੀ ਜੋਨ ਸੁਲਤਾਨਪੁਰ ਲੋਧੀ ਦੇ ਪੵਧਾਨ ਸਰਵਣ ਸਿੰਘ ਬਾਊਪੁਰ ,ਜੋਨ ਭਾਈ ਲਾਲ਼ੂ ਜੀ ਦੇ ਪ੍ਰਧਾਨ ਪਰਮਜੀਤ ਸਿੰਘ ਅਮਰਜੀਤ ਪੁਰ ,ਸੁਖਪੑੀਤ ਸਿੰਘ ਰਾਮੇ ਵਲੋਂ ਕੀਤੀ ਗਈ ਸ਼ਹੀਦ ਨਵਰੀਤ ਸਿੰਘ ਡਿਬਡਬਾ ਸਮੇਤ ਪੰਜ ਹੋਰ ਸ਼ਹੀਦ ਪਰਿਵਾਰਾਂ ਨੂੰ ਸਨਮਾਨਤ ਕੀਤਾ ਗਿਆ ਤੇ ਮਹਾਰਾਜਾ ਰਣਜੀਤ ਸਿੰਘ ਕਬੱਡੀ ਕਲੱਬ ਵਲੋਂ 6 ਸ਼ਹੀਦ ਪਰਵਾਰਾਂ ਨੂੰ 51-51 ਹਜਾਰ ਰੁਪਏ ਦੀ ਸਹਾਈਤਾ ਰਾਸ਼ੀ ਵੀ ਦਿੱਤੀ ਗਈ ਤੇ ਦੋ ਮਿੰਟ ਦਾ ਮੌਨ ਧਾਰਕੇ ਸ਼ਹੀਦਾਂ ਨੂੰ ਸਰਧਾਜਲ਼ੀ ਵੀ ਭੇਂਟ ਕੀਤੀ ਗਈ।ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ  ਸੂਬਾ ਪੵਧਾਨ ਸਤਨਾਮ ਸਿੰਘ ਪਨੂੰ, ਸੁਖਵਿੰਦਰ ਸਿੰਘ ਸਭਰਾ ,ਗੁਰਲਾਲ ਸਿੰਘ ਪੰਡੋਰੀ ਰਣ ਸਿੰਘ ਨੇ ਐਲਾਨ ਕੀਤਾ ਕਿ ਦਿੱਲੀ ਦੀਆਂ ਸਰਹੱਦਾ ਉਤੇ ਚਲ ਰਹੇ ਦੇਸ਼ ਵਿਆਪੀ ਅੰਦੋਲਨ ਨੂੰ ਹੋਰ ਤੇਜ ਕਰਨ ਲਈ 26 ਮਾਰਚ ਨੂੰ ਭਾਰਤ ਬੰਦ ਦੇ ਸੱਦੇ ਤਹਿਤ ਪੰਜਾਬ ਪੂਰੀ ਤਰਾਂ ਬੰਦ ਕੀਤਾ ਜਾਵੇਗਾ ।

ਸੜਕਾਂ ਤੇ ਸਾਰੇ ਕਾਰੋਬਾਰ ਬੰਦ ਰੱਖੇ ਜਾਣ ਗੇ। ਕਿਸਾਨ ਆਗੂਆਂ ਨੇ ਮੋਦੀ ਸਰਕਾਰ ਨੂੰ ਕਾਰਪੋਰੇਟਾ ਦਾ ਏਜੰਟ ਦੱਸ ਦਿਆਂ ਦੇਸ਼ ਦੇ ਪੈਦਾਵਾਰੀ ਸਾਧਨ ਤੇ ਜਨਤੰਕ ਅਧਾਦਰਿਆਂ ਨੂੰ ਅੰਬਾਨੀਆਂ ਤੇ ਅਡਾਨੀਆਂ ਨੂੰ ਵੇਚਣ ਦੇ ਦੋਸ਼ ਲਾਏ ਇਕੱਠ ਨੂੰ ਸਵੋਧਨ ਕਰਦਿਆਂ ਸ਼ਹੀਦ ਨਵਰੀਤ ਸਿੰਘ ਜੀ ਦੇ ਦਾਦਾ ਜੀ ਹਰਦੀਪ ਸਿੰਘ ਡਿੱਬਡਬਾ ਨੇ ਮੋਦੀ ਸਰਕਾਰ ਦੀ ਤੁਲਣਾ ਔਰੰਗਜ਼ੇਬ ਨਾਲ ਕਰਦਿਆਂ ਇਸ ਦੇ ਜ਼ਬਰ ਦਾ ਮੂੰਹ ਤੋੜਵਾਂ ਜਵਾਬ ਦੇਣ ਦੀ ਗੱਲ ਕਹੀ ਤੇ ਸ਼ਹੀਦ ਪਰਵਾਰਾਂ ਨੂੰ ਇਨਸਾਫ ਦਵਾਉਣ ਲਈ ਸੰਘਰਸ਼ ਕਰਨ ਦਾ ਵਚਣ ਦੁਹਰਾਇਆਂ ।

ਇਸ ਤਰਾਂ ਮਜ਼ਦੂਰ ਆਗੂ ਨੋਦੀਪ ਕੌਰ ਮੁਕਤਸਰ ਨੇ ਇਕੱਠ ਨੂੰ ਸੰਵੋਧਨ ਕਰਦਿਆਂ ਮੋਦੀ ਸਰਕਾਰ ਦੇ ਜ਼ਬਰ ਤੇ ਜ਼ੁਲਮ ਖਿਲਾਫ ਡਟ ਕੇ ਲੜਣ ਲਈ ਪੰਜਾਬ ਤੇ ਦੇਸ਼ ਦੇ ਲੋਕਾਂ ਨੂੰ ਵੰਗਾਰਿਆਂ ਤੇ ਜੰਥੇਬੰਦ ਹੋ ਕੇ ਸੰਘਰਸ਼ਾਂ ਦੇ ਮੈਦਾਨ ਵਿੱਚ ਆਉਣ ਦੀ ਆਪੀਲ ਕੀਤੀ ਤੇ ਖਾਸ ਕਰ ਔਰਤਾਂ ਤੇ ਨੌਜਵਾਨਾਂ ਨੂੰ ਤੱਤਪਰਤਾ ਨਾਲ ਚਲ ਰਹੇ ਸੰਘਰਸ਼ ਨੂੰ ਮਜ਼ਬੂਤ ਕਰਨ ਲਈ ਵੰਗਾਰਿਆਂ ,ਕਿਸਾਨ ਆਗੂਆਂ ਨੇ ਤਿੰਨੇ ਖੇਤੀ ਕਾਲੇ ਕਨੂੰਨ ਰੱਦ ਕਰਨ ,ਐੱਮ ਐੱਸ ਪੀ  ਦਾ ਕਨੂੰਨ ਬਨਾਉਣ ,ਗੑਿਫਤਾਰ ਕੀਤੇ ਸਾਰੇ ਕਿਸਾਨ ਰਿਹਾ ਕਰਨ ਤੇ ਪਰਚੇ ਰੱਦ ਕਰਨ, ਸ਼ਹੀਦ ਪਰਵਾਰਾਂ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਤੇ 10 ਲੱਖ ਦਾ ਮੁਆਵਜਾ਼ ਦੇਣ ਦੀ ਜ਼ੋਰਦਾਰ ਮੰਗ ਕੀਤੀ

ਇਸ ਮੋਕੇ ਸੁੱਖਪ੍ਰੀਤ ਸਿੰਘ ਪੱਸਨ ਕਦੀਮ ,ਪਰਮਜੀਤ ਸਿੰਘ ਜਬੋਵਾਲ ਹਾਕਮ ਸਿੰਘ ਸ਼ਾਹਜਹਾਨ, ਵਿੱਕੀ ਜੈਨਪੁਰ,,ਬਲਜਿੰਦਰ ਸਿੰਘ ਸ਼ੇਰ ਪੁਰ ,ਸ਼ੇਰ ਸਿੰਘ,ਸੁਖਪਾਲ ਬੀਰ ਸਿੰਘ    ਝੰਡੂਵਾਲ  ,ਮੁਖਤਿਆਰ ਸਿੰਘ ਮੁੰਡੀ ਛੰਨਾ,ਡਕਟਰ ਕੁਲਜੀਤ ਸਿੰਘ ਤਲਵੰਡੀ ਚੋਧਰੀਆਂ,ਭਜਨ ਸਿੰਘ ਖਿਜਰਪੁਰ,ਦਿੱਲਪੀ੍ਤ ਸਿੰਘ ,ਤਾਰੀ ਬਿਹਾਰੀਪੁਰ,ਟੋਡਰਵਾਲ, ਮਨਜੀਤ ਸਿੰਘ ਖੀਰਾਂਵਾਲੀ,ਅਮਰ ਸਿੰਘ ਛੰਨਾਂ ਸ਼ੇਰ ਸਿੰਘ, ਅਮਰਜੀਤ ਸਿੰਘ ਫੱਤੂਵਾਲ,ਪੀਤਾ ਮਿੱਠਾ, ਸੁਖਦੇਵ ਸਿੰਘ ਬੂਸੋਵਾਲ,ਕੇਵਲ ਸਿੰਘ ਉੱਚਾ, ਹਰਿੰਦਰ ਸਿੰਘ ਉੱਚਾ, ਸੰਦੀਪ ਪਾਲ ਕਾਲੇਵਾਲ, ਹਰਨੇਕ ਸਿੰਘ ਜੈਨਪੁਰ,ਹਰਭਜਨ ਸਿੰਘ ਮਨਸੂਰ ਵਾਲ, ਕਸ਼ਮੀਰ ਸਿੰਘ ਮੇਵਾ ਸਿੰਘ ਵਾਲਾ,ਨਿਸਾਨ ਸਿੰਘ ਪੱਸਣ ਕਦੀਮ, ਚਮਕੌਰ ਸਿੰਘ ਬੂਲੇ,ਬੋਹੜ ਸਿੰਘ ਹਜ਼ਾਰਾਂ, ਗੁਰਪ੍ਰੀਤ ਸਿੰਘ ਸੋਨਾ, ਬਲਵਿੰਦਰ ਸਿੰਘ ਬੰਬ, ਜਗਮੋਹਨ ਸਿੰਘ ਨਡਾਲਾ, ਨਿਸ਼ਾਨ ਸਿੰਘ ਨਡਾਲਾ, ਦਵਿੰਦਰ ਸਿੰਘ ਡੱਲਾ, ਦਿਵਜੋਤ ਸਿੰਘ ਆਦਿ ਆਗੂ ਹਾਜਰ ਸਨ।

Previous articleਕਿਸੇ ਸਮੇਂ ਹੋਇਆ ਸੀ “ਖੁਸ਼ਹੈਸੀਅਤੀ ਟੈਕਸ” ਵਿਰੁੱਧ ਸੰਘਰਸ਼ !
Next articleसमूह कक्षाओं के विद्यार्थियों की वार्षिक परीक्षाएं कोविंड-19 हिदायतों के पालन से स्कूलों में ही होंगी-शिक्षा अधिकारी