ਅਟਾਰੀ (ਸਮਾਜ ਵੀਕਲੀ): ਭਾਰਤ ਵਿੱਚ ਠਹਿਰਣ ਉਪਰੰਤ ਆਪਣੇ ਵਤਨ ਪਾਕਿਸਤਾਨ ਜਾਣ ਲਈ ਅਟਾਰੀ ਸਰਹੱਦ ’ਤੇ ਪੁੱਜੇ 51 ਪਾਕਿ ਯਾਤਰੀਆਂ ਨੂੰ ਦਸਤਾਵੇਜ਼ ਮੁਕੰਮਲ ਨਾ ਹੋਣ ਕਾਰਨ ਭਾਰਤੀ ਅਧਿਕਾਰੀਆਂ ਨੇ ਵਤਨ ਪਰਤਣ ਤੋਂ ਰੋਕ ਦਿੱਤਾ ਹੈ। ਇਨ੍ਹਾਂ ਯਾਤਰੀਆਂ ਵਿੱਚ 11 ਪੁਰਸ਼, 14 ਔਰਤਾਂ ਤੇ 26 ਬੱਚੇ ਸ਼ਾਮਲ ਹਨ। ਇਹ ਯਾਤਰੀ ਬਾਬਾ ਕੁੰਮਾ ਜੀ ਇੰਜਨੀਅਰਿੰਗ ਕਾਲਜ ਹੁਸ਼ਿਆਰ ਨਗਰ ਵਿੱਚ ਠਹਿਰੇ ਹੋਏ ਹਨ ਜਿਨ੍ਹਾਂ ਦੀ ਦੇਖਭਾਲ ਬਾਬਾ ਗੁਰਪਿੰਦਰਪਾਲ ਸਿੰਘ ਵਡਾਲਾ ਵੱਲੋਂ ਕੀਤੀ ਜਾ ਰਹੀ ਹੈ। ਪਾਕਿਸਤਾਨੀ ਯਾਤਰੀ ਰਾਜਨ ਨੇ ਦੱਸਿਆ ਕਿ ਉਹ ਹਰਿਦੁਆਰ ਮੱਥਾ ਟੇਕਣ ਲਈ ਵੀਜ਼ੇ ’ਤੇ ਆਏ ਸਨ ਪਰ ਕੁਝ ਸਮੇਂ ਲਈ ਇੱਥੇ ਹੀ ਰੁਕ ਗਏ ਅਤੇ ਬਾਅਦ ਵਿੱਚ ਕਰੋਨਾ ਮਹਾਮਾਰੀ ਕਾਰਨ ਲੌਕਡਾਊਨ ਲੱਗ ਗਿਆ ਸੀ। ਉਸ ਨੇ ਦੱਸਿਆ ਕਿ ਵੀਜ਼ਾ ਖਤਮ ਹੋਣ ਸਬੰਧੀ ਉਹ ਸਬੰਧਤ ਪੁਲੀਸ ਥਾਣੇ ਨੂੰ ਪਹਿਲਾਂ ਹੀ ਸੂਚਨਾ ਦੇ ਚੁੱਕੇ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly