(ਸਮਾਜ ਵੀਕਲੀ): ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੱਧੇਵਾਲ , ਸੈਂਟਰ – ਬਾਸੋਵਾਲ , ਸਿੱਖਿਆ ਬਲਾਕ – ਸ੍ਰੀ ਅਨੰਦਪੁਰ ਸਾਹਿਬ , ਜ਼ਿਲ੍ਹਾ – ਰੂਪਨਗਰ ( ਪੰਜਾਬ ) ਵਿਖੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਕੂਲ ਵਿੱਚ ਐਲ.ਕੇ. ਜੀ. ਅਤੇ ਯੂ.ਕੇ.ਜੀ. ਦੇ ਵਿਦਿਆਰਥੀਆਂ ਨਾਲ ਸੰਬੰਧਿਤ ਮਾਤਾਵਾਂ ਦੀ ਇੱਕ ਵਰਕਸ਼ਾਪ ਦਾ ਆਯੋਜਨ ਬਹੁਤ ਹੀ ਸਲੀਕੇ ਪੂਰਨ ਢੰਗ ਨਾਲ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਦੀਆਂ ਮਾਤਾਵਾਂ ਨੇ ਵੱਖ – ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਖ਼ੁਦ ਕੀਤੀਆਂ ਅਤੇ ਬੱਚਿਆਂ ਨੂੰ ਸਕੂਲ ਵਿੱਚ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ ਤੋਂ ਵੀ ਜਾਣੂ ਹੋਈਆਂ। ਸਕੂਲ ਸਟਾਫ ਨੇ ਮਾਤਾਵਾਂ ਦੀ ਵਰਕਸ਼ਾਪ ਦੇ ਦੌਰਾਨ ਵਿਦਿਆਰਥੀਆਂ ਨੂੰ ਕਰਾਈਆਂ ਜਾਣ ਵਾਲੀਆਂ ਸਾਰੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦੱਸੀ। ਇਸ ਮੌਕੇ ਮਦਰ ਮੈਨੁਅਲ ਵੀ ਵਿਦਿਆਰਥੀਆਂ ਦੀਆਂ ਮਾਤਾਵਾਂ ਨੂੰ ਵਿਤਰਿਤ ਕੀਤੇ ਗਏ। ਇਸ ਮੌਕੇ ਸਕੂਲ ਦੇ ਵਿਦਿਆਰਥੀ , ਸਕੂਲ ਸਟਾਫ , ਸਕੂਲ ਮੁਖੀ ਮੈਡਮ ਰਜਨੀ ਧਰਮਾਣੀ , ਸ਼ਿਵਾਨੀ ਰਾਣਾ , ਸੁਰਿੰਦਰ ਕੌਰ , ਆਸ਼ਾ ਦੇਵੀ , ਸੋਨੂੰ ਦੇਵੀ , ਬਲਵੀਰ ਕੌਰ , ਨਿਰਮਲਾ ਦੇਵੀ , ਪਿੰਕੂ ਦੇਵੀ , ਪਰਮਜੀਤ ਕੌਰ , ਰਜਨੀ ਦੇਵੀ , ਸੰਤੋਸ਼ ਕੁਮਾਰੀ , ਹਰਵਿੰਦਰ ਕੌਰ , ਇੰਦੂ ਬਾਲਾ , ਪਰਮਜੀਤ ਕੌਰ ,ਨੀਲਮ ਰਾਣੀ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly