ਵੱਡੇ ਸੰਕਟ ਅੱਗੇ ਸਰਕਾਰੀ ਨੀਤੀਆਂ ਅਸਫ਼ਲ: ਰਾਹੁਲ

ਨਵੀਂ ਦਿੱਲੀ (ਸਮਾਜ ਵੀਕਲੀ):ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਸਾਨ ਅੰਦੋਲਨ ਨੂੰ ਸਮਰਥਨ ਦਿੰਦਿਆਂ ਅੱਜ ਕਿਹਾ ਕਿ ਵੱਡਾ ਸੰਕਟ ਖੜ੍ਹਾ ਹੋਣ ਦੇ ਬਾਵਜੂਦ ਸਰਕਾਰੀ ਨੀਤੀਆਂ ਅਸਫ਼ਲ ਨਜ਼ਰ ਆਉਂਦੀਆਂ ਹਨ। ਉਨ੍ਹਾਂ ਕਿਹਾ, ‘‘ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਅਤੇ ਆਪਣੀ ਰੋਜ਼ੀ-ਰੋਟੀ ਬਚਾਉਣ ਦੀ ਮੰਗ ਨੂੰ ਲੈ ਕੇ ਕਿਸਾਨਾਂ ਦਾ ਅੰਦੋਲਨ ਸ਼ੁਰੂ ਹੋਏ ਨੂੰ 200 ਤੋਂ ਵੀ ਵੱਧ ਦਿਨ ਬੀਤ ਚੁੱਕੇ ਹਨ। ਖੇਤੀ ’ਤੇ ਹੋਣ ਵਾਲੀ ਲਾਗਤ, ਆਮਦਨ ਨਾਲੋਂ ਵੱਧ ਗਈ ਹੈ। ਹਾਲਾਂਕਿ, ਵੱਡਾ ਸੰਕਟ ਖੜ੍ਹਾ ਹੋਣ ਦੇ ਬਾਵਜੂਦ ਸਰਕਾਰੀ ਨੀਤੀਆਂ ਅਸਫ਼ਲ ਨਜ਼ਰ ਆਉਂਦੀਆਂ ਹਨ।’’ ਉਨ੍ਹਾਂ ਆਪਣੇ ਲੋਕ ਸਭਾ ਹਲਕਾ ਵਾਇਨਾਡ ਵਿਚ ਕੌਫੀ ਦੀ ਖੇਤੀ ਕਰਨ ਵਾਲੇ ਕਿਸਾਨਾਂ ਦੀ ਇਕ ਦੋ ਮਿੰਟ ਦੀ ਵੀਡੀਓ ਵੀ ਸਾਂਝੀ ਕੀਤੀ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੰਵਾਦ ਪ੍ਰਕਿਰਿਆ ਭਰੋਸੇਯੋਗ ਬਣਾਉਣ ਲਈ ਜੰਮੂ ਕਸ਼ਮੀਰ ਵਿੱਚ ਦਮਨਕਾਰੀ ਯੁੱਗ ਸਮਾਪਤ ਹੋਵੇ: ਮਹਿਬੂਬਾ
Next articleਬੰਗਲਾਦੇਸ਼ ਧਮਾਕੇ ਵਿੱਚ 7 ਹਲਾਕ, ਦਰਜਨਾਂ ਜ਼ਖ਼ਮੀ