ਬੰਗਲਾਦੇਸ਼ ਧਮਾਕੇ ਵਿੱਚ 7 ਹਲਾਕ, ਦਰਜਨਾਂ ਜ਼ਖ਼ਮੀ

ਢਾਕਾ(ਸਮਾਜ ਵੀਕਲੀ) : ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ ਅੱਜ ਦੇਰ ਸ਼ਾਮ ਹੋਏ ਇਕ ਧਮਾਕੇ ਵਿੱਚ 7 ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ ਦਰਜਨਾਂ ਵਿਅਕਤੀ ਜ਼ਖ਼ਮੀ ਹੋ ਗਏ। ਧਮਾਕੇ ਕਰਕੇ ਮੋਘ ਬਾਜ਼ਾਰ ਖੇਤਰ ਨੇੜਲੀਆਂ 7 ਇਮਾਰਤਾਂ ਤੇ ਵਾਹਨਾਂ ਨੂੰ ਨੁਕਸਾਨ ਪੁੱਜਾ ਹੈ। ਪੁਲੀਸ ਵੱਲੋਂ ਜਾਂਚ ਜਾਰੀ ਹੈ ਪਰ ਅਜੇ ਤਕ ਧਮਾਕੇ ਦੇ ਕਾਰਨਾਂ ਬਾਰੇ ਕੁਝ ਪਤਾ ਨਹੀਂ ਲਗ ਸਕਿਆ। ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ ਤੇ ਰਾਹਤ ਕਾਰਜ ਜਾਰੀ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵੱਡੇ ਸੰਕਟ ਅੱਗੇ ਸਰਕਾਰੀ ਨੀਤੀਆਂ ਅਸਫ਼ਲ: ਰਾਹੁਲ
Next articleਜ਼ਮੀਨ ਦੇ ਰਿਕਾਰਡ ਨੂੰ ਆਧਾਰ ਨਾਲ ਜੋੜੇਗੀ ਸਰਕਾਰ