ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ ਕਰੀਬ 7 ਮਹੀਨਿਆਂ ਤੋਂ ਦਿੱਲੀ ਦੀਆਂ ਸ਼ਰਤਾਂ ਤੇ ਲਗਾਤਾਰ ਸੰਘਰਸ਼ ਜਾਰੀ ਹੈ ਤੇ 26 ਜੂਨ ਨੂੰ ਪੂਰੇ ਸੱਤ ਮਹੀਨੇ ਪੂਰੇ ਹੋ ਜਾਣੇ ਹਨ ,ਇਸ ਸਬੰਧੀ ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਜੁੂਨ ਨੂੰ ਸੱਤ ਮਹੀਨੇ ਪੂਰੇ ਹੋਣ ਤੇ ਪੂਰੇ ਦੇਸ਼ ਵਿਚ ਗਵਰਨਰ ਹਾਊਸ ਅੱਗੇ ਧਰਨੇ ਦਿੱਤੇ ਜਾਣੇ ਹਨ ਇਹ ਜਾਣਕਾਰੀ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਇਕਾਈ ਸੁਲਤਾਨਪੁਰ ਲੋਧੀ ਬਲਾਕ ਦੀ ਅਹਿਮ ਮੀਟਿੰਗ ਸੂਬਾ ਕਮੇਟੀ ਮੈਂਬਰ ਰਘਵੀਰ ਸਿੰਘ ਮਹਿਰਵਾਨ ਦੀ ਅਗਵਾਈ ਚ ਹੋਈ ਮੀਟਿੰਗ ਦੌਰਾਨ ਮੀਟਿੰਗ ਦੀ ਕਾਰਵਾਈ ਪ੍ਰੈੱਸ ਦੇ ਨਾਲ ਜਾਰੀ ਬਿਆਨ ਵਿਚ ਬਲਾਕ ਪ੍ਰਧਾਨ ਜਸਵਿੰਦਰ ਸਿੰਘ, ਗੁਰਦੀਪ ਸਿੰਘ, ਮੋਹਨ ਸਿੰਘ ਨੇ ਦਿੱਤੀ ।
ਇਸ ਮੌਕੇ ਉਨ੍ਹਾਂ ਦੱਸਿਆ ਕਿ 26 ਜੂਨ ਨੂੰ ਚੰਡੀਗੜ੍ਹ ਗਵਰਨਰ ਹਾਊਸ ਦੇ ਬਾਹਰ ਧਰਨਾ ਦੇਣ ਲਈ ਬੋਸਾਂ ਦਾ ਕਾਫਲਾ ਰਵਾਨਾ ਹੋਵੇਗਾ ।ਉਨ੍ਹਾਂ ਨੇ ਸਮੂਹ ਮਿਹਨਤਕਸ਼ ਲੋਕਾਂ, ਮੁਲਾਜ਼ਮ ,ਮਜ਼ਦੂਰਾਂ ਨੂੰ ਇਸ ਦਿਨ ਵੱਧ ਚੜ੍ਹ ਕੇ ਚੰਡੀਗੜ ਵਹੀਰਾਂ ਘੱਤ ਕੇ ਪਹੁੰਚਣ ਦੀ ਅਪੀਲ ਕੀਤੀ ।ਇਸ ਮੌਕੇ ਸ਼ਮਸ਼ੇਰ ਸਿੰਘ ਰੱਤੜਾ ਮੀਤ ਪ੍ਰਧਾਨ ,ਨੰਬਰਦਾਰ ਰਾਜਿੰਦਰ ਸਿੰਘ ,ਤਰਲੋਕ ਸਿੰਘ ਬੂਹ ,ਹੁਕਮ ਸਿੰਘ ,ਮੁਖਤਾਰ ਸਿੰਘ ਸੂਬੇਦਾਰ ,ਬਾਬਾ ਸਵਰਨ ਸਿੰਘ ਆਦਿ ਹਾਜ਼ਰ ਸਨ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly