ਅਕਾਲੀ ਬਸਪਾ ਗਠਜੋੜ ਨੂੰ ਲੈ ਕੇ ਸਾਂਸਦ ਡਿੰਪਾ ਤੇ ਵਿਧਾਇਕ ਚੀਮਾ ਦਾ ਪ੍ਰਤੀਕਰਮ
ਡੁਬਦੇ ਨੂੰ ਤਿਨਕੇ ਦੇ ਸਹਾਰਾ ਵਾਲਾ ਅਕਾਲੀ ਬਸਪਾ ਗਠਜੋੜ- ਡਿੰਪਾ , ਚੀਮਾ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਪੰਜਾਬ ਵਿੱਚ ਅਕਾਲੀ ਬਸਪਾ ਗਠਜੋੜ ਨੂੰ ਲੈ ਕੇ ਸਿਆਸੀ ਪ੍ਰਤੀਕਰਮ ਸਾਹਮਣੇ ਆਉਣ ਲੱਗ ਪਏ ਹਨ। ਜਿਸ ਦੀ ਕੜੀ ਵਿੱਚ ਖਡੂਰ ਸਾਹਿਬ ਤੋਂ ਕਾਂਗਰਸੀ ਸਾਂਸਦ ਜਸਬੀਰ ਸਿੰਘ ਗਿੱਲ ਨੇ ਕਿਹਾ ਹੈ ਕਿ ਇਹ ਡੁਬਦੇ ਨੂੰ ਤਿਨਕੇ ਦੇ ਸਹਾਰਾ ਵਾਲਾ ਗਠਜੋੜ ਹੈ । ਜੋ ਕਿ ਸਤਾ ਦੇ ਲਾਲਚ ਨੂੰ ਪੂਰਾ ਕਰਨ ਦੀ ਇਕ ਨਕਾਮ ਕੌਸ਼ਿਸ਼ ਹੈ। ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਕਾਲੀ ਦਲ ਦੀ ਬੇੜੀ ਤਾਂ ਪਹਿਲਾਂ ਹੀ ਡੁੱਬਣ ਦੀ ਕਗਾਰ ਤੇ ਖੜੀ ਹੈ। ਉਸੇ ਹੀ ਬੇੜੀ ਵਿੱਚ ਅਕਾਲੀ ਦਲ ਨੇ ਬਸਪਾ (ਹਾਥੀ) ਨੂੰ ਸਵਾਰ ਕਰਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਅਕਾਲੀ ਦਲ ਦੀ ਬੇੜੀ ਨੂੰ ਡੁੱਬਣ ਤੋਂ ਕੋਈ ਵੀ ਨਹੀਂ ਬਚਾ ਸਕਦਾ।ਉਹਨਾਂ ਕਿਹਾ ਕਿ ਦਲਿਤਾਂ ਦੀ ਮਾਂ ਪਾਰਟੀ ਕਾਂਗਰਸ ਹੈ । ਇਸ ਲਈ ਸਮੁੱਚਾ ਦਲਿਤ ਭਾਈਚਾਰਾ ਕਾਂਗਰਸ ਦੇ ਨਾਲ ਖੜਾ ਹੈ।ਉਹਨਾਂ ਕਿਹਾ ਕਿ ਇਤਿਹਾਸ ਗਵਾਹ ਰਿਹਾ ਹੈ। ਕਿ ਕਦੀ ਵੀ ਧਰਮ ਜਾਂ ਜਾਤੀ ਅਧਾਰਿਤ ਰਾਜਨੀਤੀ ਕਾਮਯਾਬ ਨਹੀਂ ਹੋਈ।
ਜਸਬੀਰ ਸਿੰਘ ਗਿੱਲ ਨੇ ਅਕਾਲੀ ਦਲ ਦੇ ਅਕਤੂਬਰ ਵਿੱਚ ਚੋਣ ਮਨੋਰਥ ਦੇ ਐਲਾਨ ਨੂੰ ਵੀ ਝੂਠ ਦਾ ਪੁਲੰਦਾ ਦਸਿਆ । ਜਸਬੀਰ ਸਿੰਘ ਗਿੱਲ ਨੇ ਸੁਨੀਲ ਜਾਖੜ ਦੇ ਅਸਤੀਫੇ ਦੀ ਪੇਸ਼ਕਸ਼ ਨੂੰ ਸ਼ਲਾਘਾਯੋਗ ਕਦਮ ਦੱਸਦਿਆਂ ਹੋਇਆ ਕਿਹਾ ਕਿ ਪਾਰਟੀ ਏਕਤਾ ਲਈ ਅਜਿਹੇ ਕਦਮ ਖ਼ਾਸ ਹਨ।ਦੂਸਰੇ ਪਾਸੇ ਸੁਲਤਾਨਪੁਰ ਲੋਧੀ ਤੋ ਕਾਂਗਰਸੀ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਇਸ ਗਠਜੋੜ ਵਿੱਚ ਬਸਪਾ ਦੀਆਂ 20 ਸੀਟਾਂ ਵਿਚੋਂ 18 ਤੇ ਕਾਂਗਰਸ ਜਿੱਤੇਗੀ। ਨਵਤੇਜ ਸਿੰਘ ਚੀਮਾ ਨੇ ਕਿਹਾ ਕੀ ਭਾਜਪਾ ਦੇ ਪੰਜਾਬ ਦੇ ਆਗੂ ਜੋ ਹੁਣ ਕਿਸਾਨ ਅੰਦੋਲਨ ਦੇ ਹੱਕ ਵਿੱਚ ਨਾਅਰਾ ਬੁਲੰਦ ਕਰ ਰਹੇ ਹਨ । ਉਹ ਤਾਂ , ਉਹ ਗੱਲ ਹੈ ਕਿ 900 ਚੂਹੇ ਖਾ ਕਰ ਬਿੱਲੀ ਹਜ ਨੂੰ ਚਲੀ । ਨਵਤੇਜ ਸਿੰਘ ਚੀਮਾ ਨੇ ਅਕਾਲੀ ਦਲ ਤੇ ਸੁਖਬੀਰ ਬਾਦਲ ਨੂੰ ਖੁੱਲੀ ਚੁਣੌਤੀ ਦਿੰਦਿਆਂ ਕਿਹਾ ਕੀ ਹੁਣ ਜਿੰਨੇ ਮਰਜ਼ੀ ਚੋਣ ਮਨੋਰਥ ਬਣਾ ਲਉ ਪਰ ਅਕਾਲੀ ਦਲ ਦੀ ਦਾਲ ਇਸ ਵਾਰ ਨਹੀਂ ਗਲਣ ਵਾਲੀ ਨਹੀਂ ਹੈ ਉਹਨਾਂ ਅਕਾਲੀ , ਬਸਪਾ ਦੇ ਗਠਜੋੜ ਨੂੰ ਇੱਕ ਡੁੱਬਦੇ ਨੂੰ ਤਿਨਕੇ ਦਾ ਸਹਾਰਾ ਕਰਾਰ ਦਿੱਤਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly