ਸਮਾਜ ਵੀਕਲੀ ਯੂ ਕੇ-
ਜਲੰਧਰ, (ਪਰਮਜੀਤ ਜੱਸਲ)- ਵਿਸ਼ਵ ਰਤਨ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਜੀ ਦਾ 134ਵਾਂ ਜਨਮ ਦਿਨ ਜ਼ਿਲਾ ਬਾਰ ਐਸੋਸੀਏਸ਼ਨ, ਜਲੰਧਰ ਅਤੇ ਲੀਗਲ ਅਵੇਅਰਨੈਸ ਮੰਚ ਜਲੰਧਰ ਵਲੋਂ ਬੜੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਇਆ ਗਿਆ। ਐਡਵੋਕੇਟ ਅਦਿੱਤਿਆ ਜੈਨ ਪ੍ਰਧਾਨ ਜ਼ਿਲਾ ਬਾਰ ਐਸੋਸੀਏਸ਼ਨ, ਜਲੰਧਰ ਨੇ ਕਿਹਾ ਕਿ ਬਾਬਾ ਸਾਹਿਬ ਇੱਕ ਮਹਾਨ ਸ਼ਖਸ਼ੀਅਤ ਸਨ, ਜਿਨਾਂ ਨੇ ਭਾਰਤ ਦਾ ਸੰਵਿਧਾਨ ਲਿਖਿਆ ਅਤੇ ਵਿਸ਼ਵ ਵਿੱਚ ਭਾਰਤ ਦਾ ਨਾਂ ਰੋਸ਼ਨ ਕੀਤਾ।
ਐਡਵੋਕੇਟ ਹਰਭਜਨ ਸਾਂਪਲਾ ਜੀ ਨੇ ਕਿਹਾ ਕਿ ਬਾਬਾ ਸਾਹਿਬ ਵਿਸ਼ਵ ਰਤਨ ਸਨ, ਜਿਨਾਂ ਦੀਆਂ ਕਿਤਾਬਾਂ ਵਿਦੇਸ਼ਾਂ ਦੀਆਂ ਯੂਨੀਵਰਸਿਟੀਆਂ ਦੇ ਸਿਲੇਬਸ ਵਿੱਚ ਪੜ੍ਹਾਈਆਂ ਜਾਂਦੀਆਂ ਹਨ । ਬਾਬਾ ਸਾਹਿਬ ਜੀ ਦੇ ਬੁੱਤ ਵਿਦੇਸ਼ਾਂ ਵਿੱਚ ਵੱਡੀ ਗਿਣਤੀ ਵਿੱਚ ਸਥਾਪਿਤ ਹਨ, ਜੋ ਬਰਾਬਰੀ, ਸੁਤੰਤਰਤਾ ਤੇ ਭਾਈਚਾਰੇ ਦਾ ਸੰਦੇਸ਼ ਦਿੰਦੇ ਹਨ। ਯੂ.ਐਨ.ਓ. ਵਿੱਚ ਬਾਬਾ ਸਾਹਿਬ ਜੀ ਦਾ ਜਨਮ ਦਿਨ “ਇਕੁਐਲਿਟੀ ਦਿਵਸ” ਦੇ ਤੌਰ ‘ਤੇ ਮਨਾਇਆ ਗਿਆ, ਜੋ ਭਾਰਤ ਲਈ ਬੜੇ ਮਾਣ ਤੇ ਫਖਰ ਵਾਲੀ ਗੱਲ ਹੈ।
ਇਹਨਾਂ ਤੋਂ ਇਲਾਵਾ ਐਡਵੋਕੇਟ ਨਰਿੰਦਰ ਸਿੰਘ ਸਾਬਕਾ ਪ੍ਰਧਾਨ, ਐਡਵੋਕੇਟ ਬਲਦੇਵ ਰੱਲ ਸਾਬਕਾ ਪ੍ਰਧਾਨ ਜ਼ਿਲਾ ਬਾਰ ਐਸੋਸੀਏਸ਼ਨ ਜਲੰਧਰ, ਐਡਵੋਕੇਟ ਸੰਗੀਤਾ ਸੋਨੀ ਸਹਾਇਕ ਸਕੱਤਰ, ਐਡਵੋਕੇਟ ਹਰਮੇਸ਼ ਮਾਨਵ, ਐਡਵੋਕੇਟ ਕਰਨ ਖੁੱਲਰ, ਐਡਵੋਕੇਟ ਦੀਪਕ ਨਾਹਰ ਦਫਤਰ ਪ੍ਰਬੰਧਕ, ਐਡਵੋਕੇਟ ਦਵਿੰਦਰ ਮੋਦੀ ਗਿੱਲ, ਐਡਵੋਕੇਟ ਰਜਿੰਦਰ ਕੁਮਾਰ ਆਜ਼ਾਦ, ਐਡਵੋਕੇਟ ਆਰ. ਕੇ. ਚੋਪੜਾ, ਐਡਵੋਕੇਟ ਰੋਸ਼ਨ ਲਾਲ ਦੁੱਗ, ਐਡਵੋਕੇਟ ਰਾਜ ਕੁਮਾਰ ਬੈਂਸ, ਐਡਵੋਕੇਟ ਦੀਪਕ ਕੁਮਾਰ, ਐਡਵੋਕੇਟ ਅਮਰਜੀਤ ਮਹੇ ਆਦਿ ਨੇ ਸ਼ਿਰਕਤ ਕੀਤੀ। ਐਡਵੋਕੇਟ ਰੋਹਿਤ ਗੰਭੀਰ ਸਕੱਤਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਜਲੰਧਰ, ਨੇ ਸਟੇਜ ਦੀ ਭੂਮਿਕਾ ਬਾਖੂਬੀ ਨਿਭਾਈ। ਜਿਲਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਅਦਿੱਤਿਆ ਜੈਨ ਅਤੇ ਐਡਵੋਕੇਟ ਰੋਹਿਤ ਗੰਭੀਰ, ਸਕੱਤਰ ਜੀ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਗੁਰੂ ਕਾ ਅਟੁੱਟ ਲੰਗਰ ਵਰਤਾਇਆ ਗਿਆ।



