ਗਾਇਕ ਸੁਰਿੰਦਰ ਲਾਡੀ ਦਾ ਸਿੰਗਲ ਟ੍ਰੈਕ “ਗੱਲ ਤਾਂ ਬਣਦੀ”, ਹੋਇਆ ਰਿਲੀਜ਼

ਕੈਪਸਨ - ਸਿੰਗਲ ਟਰੈਕ "ਗੱਲ ਤਾਂ ਬਣਦੀ" ਦਾ ਪੋਸਟਰ ਰਿਲੀਜ਼ ਕਰਦੇ ਹੋਏ ਅਸ਼ੋਕ ਸ਼ਰਮਾ, ਗਾਇਕ ਸੁਰਿੰਦਰ ਲਾਡੀ ਬਲਦੇਵ ਰਾਹੀ ਅਤੇ ਹੋਰ l

ਜਲੰਧਰ/ਹੁਸ਼ਿਆਰਪੁਰ (ਕੁਲਦੀਪ ਚੁੰਬਰ ) ਸਮਾਜ ਵੀਕਲੀ – ਵਿਸ਼ਵ ਪ੍ਰਸਿੱਧ ਗਾਇਕ ਸੁਰਿੰਦਰ ਲਾਡੀ ਦਾ ਨਵਾਂ ਸਿੰਗਲ ਟਰੈਕ “ਗੱਲ ਤਾਂ ਬਣਦੀ” ਜੋ ਕਿ ਅੱਜ ਪ੍ਰੋਡਿਊਸਰ ਤਲਵਿੰਦਰ ਪਨੇਸਰ ਤੇ ਬਾਜ਼ ਮੋਸ਼ਨ ਪਿਕਚਰਜ਼ ਵਲੋਂ ਵਰਲਡਵਾਈਡ ਰਿਲੀਜ਼ ਕਰ ਦਿੱਤਾ ਗਿਆ l ਜਿਸ ਦਾ ਪੋਸਟਰ ਅਸ਼ੋਕ ਸ਼ਰਮਾ, ਸੁਰਿੰਦਰ ਲਾਡੀ, ਬਲਦੇਵ ਰਾਹੀ ਵਲੋਂ ਸਾਂਝੇ ਤੌਰ ਤੇ ਰਿਲੀਜ਼ ਕੀਤਾ ਗਿਆ l ਇਹ ਜਾਣਕਾਰੀ ਦਿੰਦਿਆਂ ਬਲਦੇਵ ਰਾਹੀ ਨੇ ਦੱਸਿਆ ਇਸ ਟਰੈਕ ਦਾ ਮਿਊਜ਼ਿਕ ਅਸ਼ੋਕ ਸ਼ਰਮਾ ਵਲੋਂ ਤਿਆਰ ਕੀਤਾ ਗਿਆ ਹੈ l

ਜਿਸ ਨੂੰ ਲਿਖਿਆ ਹੈ ਰੋਮੀ ਬੈਂਸ ਨੇ l l ਇਸ ਸਿੰਗਲ ਟਰੈਕ ਦਾ ਵੀਡੀਓ ਰੈਡੀ ਨੌਟ ਵਲੋਂ ਸੂਟ ਕੀਤਾ ਗਿਆ ਹੈ l ਜਿਸ ਵਿਚ ਪੰਜਾਬੀ ਫਿਲਮਾਂ ਦੇ ਮੰਨੇ ਪ੍ਰਮੰਨੇ ਐਕਟਰ ਤਜਿੰਦਰ ਕੌਰ , ਜੌਹਨ ਵਿਕਟਰ ਅਤੇ ਨੀਟੂ ਪੰਧੇਰ ਨੇ ‌ਆਪਣੀ ਅਦਾਕਾਰੀ ਦੇ ਜੌਹਰ ਦਿਖਾਏ ਹਨ ਜੋਂ ਕਿ ਯੂ ਟਿਊਬ ਦੇ ਨਾਲ ਨਾਲ ਵੱਖ ਵੱਖ ਪੰਜਾਬੀ ਚੈਨਲਾਂ ਤੇ ਚੱਲੇਗਾ l

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਰੋਨਾ ਨੇ ਬਦਲਿਆ ਜਿਊਣ ਢੰਗ
Next articleਕਰੋਨਾ ਪੀੜਤ ਅਧਿਆਪਕਾਂ ਦੀ ਕੁਆਰਨਟਾਇਨ ਛੁੱਟੀ ਖਤਮ ਕਰਨ ਪ੍ਰਤੀ ਰੋਸ