ਕਰੋਨਾ ਨੇ ਬਦਲਿਆ ਜਿਊਣ ਢੰਗ

ਸੰਦੀਪ ਰਾਣਾ ਬੁਢਲਾਡਾ

ਸਮਾਜ ਵੀਕਲੀ

ਬੇਸ਼ੱਕ ਅੱਜ ਦੇ ਸਮੇਂ ਵਿੱਚ ਦੁਬਾਰਾ ਫੇਰ ਸਾਰੀ ਦੂਨੀਆ ਆਪਣੇ ਉਸੇ ਦੌਰ ਵਿੱਚ ਹੌਲੀ ਹੌਲੀ ਵਾਪਿਸ ਆ ਰਹੀ ਹੈ। ਭਾਂਵੇ ਕਰੋਨਾ ਨੇ ਦੁਬਾਰਾ ਫੇਰ ਦਸਤਕ ਦਿਤੀ ਹੈ ਪਰ ਫੇਰ ਵੀ ਹੁੱਣ ਲੋਕਾਂ ਵਿੱਚੋਂ ਉਨ੍ਹਾਂ ਡਰ ਕਰੋਨਾ ਦਾ ਨਹੀਂ ਰਿਹਾ ਜਿਨ੍ਹਾਂ ਡਰ ਸਾਲ 2020 ਵਿੱਚ ਮਾਰਚ ਵਿੱਚ ਲੱਗੇ ਲਾਕਡਾਉਂਨ ਨੇ ਬਿਠਾ ਦਿਤਾ ਸੀ।ਸਾਲ 2019 ਦਸੰਬਰ ਦੇ ਮਹੀਨੇ ਵਿੱਚ ਕਰੋਨਾ ਵਾਈਰਸ ਨੇ ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਕੀਤਾ ਸਫਰ ਤੇ ਕੁੱਝ ਹੀ ਮਹੀਨਿਆ ਵਿੱਚ ਪੂਰੀ ਦੂਨੀਆ ਵਿੱਚ ਫੈਲ ਗਿਆ ਅਤੇ ਮਾਰਚ ਦੇ ਜਨਵਰੀ 2020 ਵਿੱਚ ਭਾਰਤ ਦੇ ਕੇਰਲਾਂ ਵਿੱਚ ਦਸਤਕ ਦਿਤੀ।ਜਦੋਂ ਮਾਰਚ ਵਿੱਚ ਭਾਰਤ ਵਿੱਚ ਕਰੋਨਾ ਦਾ ਨੇ ਹੱਲਾ ਬੋਲਿਆ ਤਾਂ ਉਸ ਸਮੇਂ ਕਰੋਨਾ ਨਾ ਨਾਮ ਸਿਰਫ ਮੌਤ ਸੀ।ਲੋਕ ਆਪਣਿਆ ਨੂੰ ਹੱਥ ਲਗਾਉਣ ਤੋਂ ਡਰਨ ਲੱਗੇ ਸਨ।ਏਦਾਂ ਲੱਗ ਰਿਹਾ ਸੀ ਜਿਵੇਂ ਸਾਰਾ ਸੰਸਾਰ ਰੁੱਕ ਗਿਆ ਹੋਵੇ।ਉਹ ਸਮਾਂ ਦੇਖ ਕੇ ਇੰਝ ਲੱਗਦਾ ਸੀ ਕਿ ਪਤਾ ਨਹੀਂ ਅਗਲਾ ਪੱਲ ਦੇਖਿਆ ਜਾਣਾ ਜਾਂ ਨਹੀਂ।

ਸਾਰੀ ਦੁਨੀਆ ਵਿੱਚ ਹਰੇਕ ਸੜਕ, ਬੱਸ ਸਟੈਂਡ, ਬਜ਼ਾਰ, ਹਵਾਈ ਅੱਡੇ, ਸ਼ਟੇਸ਼ਨ ਸੁੰਨੇ ਪੈ ਗਏ ਸਨ।ਜੇ ਗੱਲ ਕਰੀਏ ਭਾਰਤ ਦੀ ਤਾਂ ਜੋ ਪ੍ਰਵਾਸੀ ਆਪਣੀ ਰੌਜੀ ਰੋਟੀ ਕਾਰਨ ਹੋਰਨਾ ਰਾਜਾਂ ਵਿੱਚ ਆਪਣਿਆ ਤੋਂ ਦੂਰ ਸਨ ਉਹ ਕਈ ਦਿਨਾਂ ਦੀ ਪੈਦਲ ਯਾਤਰਾਂ ਕਰਕੇ ਕਿਵੇਂ ਨਾ ਕਿਵੇਂ ਆਪਣਿਆ ਤੱਕ ਪਹੁੰਚੇ। ਇੱਕ ਬਾਰ ਸਭ ਕੁੱਝ ਦੇਖ ਕੇ ਇੰਝ ਲੱਗਦਾ ਸੀ ਕਿ ਹੁੱਣ ਤਾਂ ਸਾਰੀ ਦੁਨੀਆ ਦੇ ਖਤਮ ਹੋਣ ਦਾ ਸਮਾਂ ਨਜਦੀਕ ਹੈ। ਹਰ ਰੋਜ਼ ਲੱਖਾ ਦੀ ਗਿਣਤੀ ਵਿੱਚ ਪੋਜਟਿਵ ਕੇਸ ਤੇ ਅਨੇਕਾਂ ਲੋਕਾਂ ਦਾ ਆਪਣਿਆ ਤੋਂ ਦੂਰ ਜਾਣਾ, ਇਕ ਡਰ ਜਿਹਾ ਹਰੇਕ ਦੇ ਮਨ ਵਿੱਚ ਬਿਠਾ ਰਿਹਾ ਸੀ। ਇਸੇ ਸਮੇਂ ਦੌਰਾਨ ਜੇਕਰ ਅਸੀਂ ਬਹੁਤ ਕੁੱਝ ਖੋਇਆ ਹੈ ਤਾਂ ਉਥੇ ਜਿਊਣ ਦਾ ਢੰਗ ਵੀ ਇਹ ਕਰੋਨਾ ਕਾਲ ਸਾਨੂੰ ਸਿਖਾ ਕੇ ਗਿਆ ਹੈ।

ਜਦੋਂ ਭਾਰਤ ਲਾਕਡਾਉਂਨ ਲੱਗਿਆ ਤਾਂ ਉਸ ਸਮੇਂ ਟ੍ਰੈਫਿਕ ਵੀ ਬਿੱਲਕੁੱਲ ਰੁੱਕ ਗਿਆ ਅਤੇ ਫੈਕਟੀਆ ਆਦਿ ਕੁੱਝ ਸਮੇਂ ਲਈ ਬੰਦ ਹੋ ਗਈਆ ਤਾਂ ਉਸ ਸਮੇਂ ਵਾਤਵਰਨ ਵਿੱਚ ਕੁੱਝ ਅਜਿਹੇ ਬਦਲਾਅ ਦਰਜ ਕੀਤੇ ਗਏ ਜਿਸ ਲਈ ਸਰਕਾਰਾਂ ਨੇ ਪੂਰਾ ਜੋਰ ਲਗਾ ਕੇ ਬਦਲਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਉਹ ਨਤੀਜੇ ਕਦੇ ਨਹੀਂ ਮਿਲੇ ਪ੍ਰੰਤੂ ਕੁਦਰਤ ਦੇ ਇਸ ਕਹਿਰ ਨੇ ਉਹ ਬਦਲਾਅ ਕੁੱਝ ਹੀ ਦਿਨਾਂ ਵਿੱਚ ਕਰ ਦਿਤੇ। ਉਹ ਸਮਾਂ ਅਜਿਹਾ ਸੀ ਜਦੋਂ ਲੋਕ ਕਹਿਣ ਲੱਗੇ ਕੀ ਦਰਿਆਵਾਂ ਦਾ ਪਾਣੀ ਬਿੱਲਕੁੱਲ ਸਾਫ ਹੋ ਗਿਆ ਤੇ ਸ਼ਹਿਰਾਂ ਵਿੱਚ ਮੋਰ ਅਤੇ ਹੋਰ ਪੱਛੀ ਸੜਕਾਂ ਤੇ ਆ ਗਏ।

ਕਈ ਖਬਰਾਂ ਛਪੀਆਂ ਕਿ ਪੰਜਾਬ ਦੇ ਕਈ ਇਲਾਕਿਆ ਵਿੱਚੋਂ 100 ਕਿਲੋਮੀਟਰ ਤੋਂ ਪਹਾੜ ਦਿਸਣ ਲੱਗ ਪਏ।ਲੋਕਾਂ ਦੇ ਘਰਾਂ ਦੇ ਬਾਹਰ ਕਈ ਜੰਗਲੀ ਜਾਨਵਰ ਫੇਰਾ ਪਾਉਣ ਲੱਗੇ।ਜਿਥੇ ਇਸ ਕਰੋਨਾ ਕਾਲ ਨੇ ਪੂਰੀ ਦੂਨੀਆ ਨੂੰ ਰੋਕ ਦਿਤਾ ਉਥੇ ਹੀ ਵਤਾਵਰਣ ਵਿੱਚ ਇੱਕ ਸ਼ੁੱਧਤਾਂ ਲਿਆਦੀ। ਇਹ ਬਦਲਾਅ ਹੋਣਾਂ ਕੋਈ ਆਮ ਗੱਲ ਨਹੀਂ ਸੀ। ਇਸ ਤੋਂ ਇਲਾਵਾ ਇਸੇ ਕਰੋਨਾ ਨੇ ਸਾਡੇ ਜਿਊਣ ਦਾ ਢੰਗ ਵੀ ਬਦਲਿਆ ਚਾਹੇ ਉਹ ਡਰ ਕਾਰਨ ਹੀ ਸੀ।

ਜਦੋਂ ਕੋਈ ਵਿਅਕਤੀ ਆਪਣੇ ਘਰ ਅੰਦਰ ਬਾਹਰ ਤੋਂ ਆਉਂਦਾਂ ਤਾਂ ਹੱਥ ਧੋ ਕੇ ਅੰਦਰ ਵੜਦਾਂ।ਇਸ ਤੋਂ ਇਲਾਵਾ ਸ਼ੁੱਧ ਖਾਣਾ, ਹਰੀਆ ਸ਼ਬਜੀਆਂ ਦੇਸੀ ਨੁਕਸੇ ਜੋ ਪੁਰਾਣੇ ਸਮੇਂ ਵਿੱਚ ਲੋਕਾਂ ਦੇ ਆਮ ਖਾਣ ਪਾਣ ਦੀਆਂ ਚੀਜ਼ਾਂ ਸਨ ਉਨ੍ਹਾ ਨੂੰ ਆਪਣੇ ਖਾਣੇ ਵਿੱਚ ਸ਼ਾਮਿਲ ਕਰਨਾ ਵੀ ਵੱਡੀ ਗੱਲ ਸੀ। ਉਸ ਤੋਂ ਬਾਅਦ ਫਿਰ ਕਸਰਤ ਜਾਂ ਯੋਗਾ ਕਰਨਾ ਵੀ ਸਰੀਰ ਨੂੰ ਰਿਸ਼ਟ ਪੁਸ਼ਟ ਰੱਖਣ ਵਿੱਚ ਵੱਡੀ ਭੂਮਿਕਾਂ ਨਿਭਾਉਦਾਂ ਹੈ ਜੋ ਕਿ ਉਸ ਸਮੇਂ ਲੋਕਾਂ ਨੇ ਅਪਣਾਉਣ ਦੀ ਕੋਸ਼ਿਸ਼ ਕੀਤੀ। ਇਹ ਸਭ ਬਦਲਾਅ ਹੋਣਾਂ ਕੋਈ ਆਮ ਲੱਗ ਨਹੀਂ ਸੀ ਹਾਂ ਕਿਤੇ ਨਾ ਕਿਤੇ ਕਈਆ ਨੇ ਆਪਣੇ ਵੀ ਇਸ ਭਿਆਨਕ ਬਿਮਾਰੀ ਦੀ ਲਾਗ ਲੱਗਣ ਕਾਰਨ ਖੌਏ ਨੇ। ਉਨ੍ਹਾ ਲਈ ਇਹ ਉਹ ਜਖਮ ਹਨ ਜੋ ਤਾ ਉਮਰ ਸ਼ਾਇਦ ਭਰੇ ਨਾ ਜਾਣ।

ਸੰਦੀਪ ਰਾਣਾ ਬੁਢਲਾਡਾ
ਨੇੜੇ ਬੀ.ਡੀ.ਪੀ.ਓ ਦਫਤਰ
ਬੁਢਲਾਡਾ(ਮਾਨਸਾ)151502
ਮੋਬਾ: 98884-58127

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleIn defense of Israel
Next articleਗਾਇਕ ਸੁਰਿੰਦਰ ਲਾਡੀ ਦਾ ਸਿੰਗਲ ਟ੍ਰੈਕ “ਗੱਲ ਤਾਂ ਬਣਦੀ”, ਹੋਇਆ ਰਿਲੀਜ਼