ਸੰਤ ਬਾਬਾ ਦਿਲਾਵਰ ਸਿੰਘ ਜੀ ਬ੍ਰਹਮ ਜੀ ਦੇ ਨਮਿਤ ਅਰਦਾਸ ਸਮਾਗਮ ਸ਼ਰਧਾ ਪੂਰਵਕ ਹੋਇਆ

ਬਾਬਾ ਜਨਕ ਸਿੰਘ ਜੀ ਦੀ ਹੋਈ ਦਸਤਾਰ ਬੰਦੀ

ਸ਼ਾਮ ਚੁਰਾਸੀ /ਆਦਮਪੁਰ (ਸਮਾਜ ਵੀਕਲੀ) (ਚੁੰਬਰ ) – ਦੂਸਰਿਆਂ ਦੇ ਬਣਾਏ ਰਾਹਾਂ ਤੇ ਚੱਲਣ ਵਾਲੇ ਤਾਂ ਬਹੁਤ ਹੁੰਦੇ ਹਨ ਪਰ ਨਵੇਂ ਰਾਹ ਅਤੇ ਦਿਸਹੱਦੇ ਸਿਰਜਣ ਵਾਲੇ ਬਹੁਤ ਵਿਰਲੇ ਹੁੰਦੇ ਹਨ, ਉਹਨਾਂ ਵਿੱਚੋਂ ਇੱਕ ਸਨ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਖਿਆਲਾ ਦੇ ਚਾਂਸਲਰ ਅਤੇ ਡੇਰਾ ਸੰਤਪੁਰਾ ਜੱਬੜ (ਮਾਣਕੋ) ਦੇ ਮੁੱਖ ਸੇਵਾਦਾਰ ਪਰਉਪਕਾਰੀ ਆਤਮਾ ਸੰਤ ਬਾਬਾ ਦਿਲਾਵਰ ਸਿੰਘ ਬ੍ਰਹਮ ਜੀ।

ਜਿਹਨਾਂ ਨੇ ਆਪਣੀ ਜੀਵਨ ਯਾਤਰਾ ਦੌਰਾਨ ਜਿੱਥੇ ਵਿਦਿਆ ਦਾ ਚਾਨਣ ਵੰਡਿਆ, ਦਰਜਨਾਂ ਵਿੱਦਿਅਕ ਸੰਸਥਾਵਾਂ ਅਤੇ ਗੁਰੂ-ਘਰਾਂ ਦੀਆਂ ਇਮਾਰਤਾਂ ਬਣਾਈਆਂ, ਆਦਮਪੁਰ ਇਲਾਕੇ ਨੂੰ ਦੁਨਿਆ ਦੇ ਨਕਸ਼ੇ ਤੇ ਲਿਆਉਣ ਵਾਲੇ, ਨਵੀਆਂ ਸੜਕਾਂ ਅਤੇ ਪੁਲਾਂ ਦੀ ਉਸਾਰੀ ਕਰਨ ਵਾਲੇ ਉਘੇ ਸਮਾਜ ਸੇਵੀ, ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਹਮੇਸ਼ਾ ਤੱਤਪਰ ਰਹਿਣ ਕਰਕੇ ਦੇਸ਼-ਵਿਦੇਸ਼ ਦੀ ਸੰਗਤ ਉਹਨਾਂ ਨੂੰ ਆਪਣੀਆਂ ਅੱਖਾਂ ਤੇ ਬੈਠਾਉਂਦੀਆਂ ਸਨ। ਇਹ ਸ਼ਬਦ ਵੱਖ-ਵੱਖ ਬੁਲਾਰਿਆਂ ਨੇ ਸੰਤ ਬਾਬਾ ਦਿਲਾਵਰ ਸਿੰਘ ਬ੍ਰਹਮਜੀ ਨੂੰ ਸ਼ਰਧਾਂਜਲੀ ਅਰਪਿਤ ਕਰਦਿਆਂ ਸੰਗਤ ਨਾਲ ਸਾਂਝੇ ਕੀਤੇ।

ਉਹਨਾਂ ਨਮਿਤ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਉਪਰੰਤ ਭਾਈ ਹਰਜੋਤ ਸਿੰਘ ਜਖ਼ਮੀ ਅਤੇ ਭਾਈ ਜਗਤ ਸਿੰਘ ਅਤੇ ਭਾਈ ਇਕਬਾਲ ਸਿੰਘ ਹਜ਼ੂਰੀ ਰਾਗੀ ਡੇਰਾ ਸੰਤਪੁਰਾ ਜੱਬੜ ਮਾਣਕੋ, ਭਾਈ ਜੱਬਰਤੋੜ ਸਿੰਘ ਹਜੂਰੀ ਰਾਗੀ ਦਰਬਾਰ ਸਾਹਿਬ, ਭਾਈ ਰਵਿੰਦਰ ਸਿੰਘ ਹਜੂਰੀ ਰਾਗੀ ਦਰਬਾਰ ਸਾਹਿਬ ਨੇ ਗੁਰਬਾਣੀ ਦਾ ਰਸ ਭਿੰਨਾ ਅਤੇ ਵੈਰਾਗਮਈ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕੀਤਾ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਦੇਸ਼ ਭਰ ਤੋਂ ਸੰਤ-ਮਹਾਂਪੁਰਸ਼ਾਂ, ਉੱਘੀਆਂ ਧਾਰਮਿਕ, ਰਾਜਨੀਤਿਕ, ਸਮਾਜਿਕ ਅਤੇ ਬੁੱਧੀ ਜੀਵੀ ਸਖਸ਼ੀਅਤਾਂ ਨੇ ਹਾਜਰੀ ਭਰੀ। ਸੰਤ ਬਾਬਾ ਦਿਲਾਵਰ ਸਿੰਘ ਬ੍ਰਹਮ ਜੀ ਦੇ ਉੱਤਰਾਧਿਕਾਰੀ ਸੰਤ ਜਨਕ ਸਿੰਘ ਨੂੰ ਦਸਤਾਰ ਸਜਾ ਕੇ ਡੇਰਾ ਸੰਤਪੁਰਾ ਜੱਬੜ ਦਾ ਮੁੱਖ ਸੇਵਾਦਾਰ ਥਾਪਿਆ।

ਇਸ ਮੌਕੇ ਤੇ ਨਿਰਮਲ ਪੰਚਾਇਤੀ ਅਖਾੜਾ ਦੇ ਸ੍ਰੀ ਮਹੰਤ ਸੰਤ ਬਾਬਾ ਗਿਆਨ ਦੇਵ ਸਿੰਘ ਜੀ, ਸਿੰਘ ਸਾਹਿਬ ਗਿਆਨੀ ਰਘੁਵੀਰ ਸਿੰਘ ਜਥੇਦਾਰ ਕੇਸਗੜ ਸਾਹਿਬ, ਪ੍ਰਾਚੀਨ ਸਰਬ ਭਾਰਤ ਨਿਰਮਲ ਮੰਡਲ, ਦੁਆਬਾ ਨਿਰਮਲ ਮੰਡਲ, ਸੰਤ ਬਾਬਾ ਸਾਧੂ ਸਿੰਘ ਜੀ ਕਹਾਰਪੁਰ ਵਾਲੇ, ਸੰਤ ਬਾਬਾ ਸਤਪਾਲ ਸਿੰਘ ਜੀ ਸਾਹਰੀ ਵਾਲੇ, ਜੱਥੇਦਾਰ ਗਿਆਨੀ ਇਕਬਾਲ ਸਿੰਘ ਪਟਨਾ ਸਾਹਿਬ, ਗਿਆਨੀ ਸੁਖਵਿੰਦਰ ਸਿੰਘ ਜੀ ਕੇਸਗੜ ਸਾਹਿਬ, ਸੰਤ ਬਲਵੀਰ ਸਿੰਘ ਸੀਚੇਵਾਲ, ਸੰਤ ਤੇਜਾ ਸਿੰਘ ਜੀ ਖੁੱਡਾ ਵਾਲੇ, ਸੰਤ ਹਰਕਿਸ਼ਨ ਸਿੰਘ ਜੀ ਸੋਢੀ ਠੱਕਰਵਾਲ, ਜਥੇਦਾਰ ਭਗਤ ਸਿੰਘ ਮਿੱਠਸਰ ਸ੍ਰੀ ਅੰਨਦਪੁਰ ਸਾਹਿਬ, ਸੰਤ ਬਲਵੰਤ ਸਿੰਘ ਹਰਖੋਵਾਲ, ਸੰਤ ਹਰਮਨਜੀਤ ਸਿੰਘ ਸਿੰਗੜੀਵਾਲ, ਬਾਬਾ ਗੁਰਪ੍ਰੀਤ ਸਿੰਘ (96 ਕਰੋੜੀ) ਬੁੱਢਾ ਦਲ, ਭਾਈ ਤਰਸੇਮ ਸਿੰਘ ਜੀ ਮੋਰਾਵਾਲੀ, ਸੰਤ ਬਲਬੀਰ ਸਿੰਘ ਜੀ ਹਰਿਆਣਾ ਭੂੰਗਾ, ਬਾਬਾ ਗੁਰਮੀਤ ਸਿੰਘ ਖੋਸਿਆ ਵਾਲੇ, ਸੰਤ ਬਾਬਾ ਰਣਜੀਤ ਸਿੰਘ ਬਾਹੋਵਾਲ, ਸੰਤ ਬਾਬਾ ਨਰਿੰਦਰ ਸਿੰਘ ਅਨੰਦਪੁਰ ਸਾਹਿਬ, ਸੰਤ ਬਾਬਾ ਕਰਮਜੀਤ ਸਿੰਘ ਟਿੱਬਾ ਸਾਹਿਬ, ਬਾਬਾ ਮੱਖਣ ਸਿੰਘ ਜੀ ਟੂਟੋ ਮਜਾਰਾ, ਬਾਬਾ ਗੁਰਚਰਣ ਸਿੰਘ ਜੀ ਪੰਡਵਾ ਵਾਲੇ, ਬਾਬਾ ਮਹਾਂਬੀਰ ਸਿੰਘ ਤਾਜੋਵਾਲ, ਬਾਬਾ ਗੁਰਬਚਨ ਸਿੰਘ ਜੀ ਪਠਲਾਵਾ, ਬਾਬਾ ਭਗਵਾਨ ਸਿੰਘ ਜੀ ਸੰਤਗੜ, ਬਾਬਾ ਕਸ਼ਮੀਰ ਸਿੰਘ ਜੀ ਕੋਟਫਤੂਹੀ, ਬਾਬਾ ਪ੍ਰੀਤਮ ਸਿੰਘ ਜੀ ਡੁਮੇਲੀ, ਬਾਬਾ ਹਰਮੀਤ ਸਿੰਘ ਜੀ, ਬਾਬਾ ਹਰਜਿੰਦਰ ਸਿੰਘ ਜੀ ਚਾਹਵਾਲੇ, ਬਾਬਾ ਭਗਵਾਨ ਸਿੰਘ ਜੀ ਹਰਖੋਵਾਲ, ਬਾਬਾ ਗੁਰਚਰਨ ਸਿੰਘ ਜੀ ਬੱਡੋ, ਬਾਬਾ ਭਗਵੰਤ ਭਜਨ ਸਿੰਘ ਜੀ ਦਕੋਹਾ ਅਤੇ ਹੋਰ ਸੰਤ ਮਹਾਪੁਰਸ਼ਾਂ ਵਲੋਂ ਦਸਤਾਰਾਂ ਭੇਟ ਕੀਤੀਆਂ ਗਈਆਂ। ਅਰਦਾਸ ਸਮਾਗਮ ਮੌਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਰੱਖਿਆ ਮੰਤਰੀ ਕਨੇਡਾ ਹਰਜੀਤ ਸਿੰਘ ਸੱਜਣ, ਪੰਜਾਬ ਵਿਧਾਨ ਸਭਾ ਦਾ ਸਪੀਕਰ ਰਾਣਾ ਕੇ.ਪੀ ਸਿੰਘ, ਨਰਿੰਦਰ ਪਾਲ ਸਿੰਘ ਹੁੰਦਲ ਅਮਰੀਕਾ, ਜਤਿੰਦਰ ਜੇ ਮਿਨਹਾਸ ਕਨੇਡਾ, ਮਹਿੰਦਰ ਸਿੰਘ ਦੋਸਾਂਝ, ਆਪਣੇ ਸੋਗ ਸੰਦੇਸ਼ ਰਾਹੀਂ ਬਾਬਾ ਜੀ ਨੂੰ ਸਰਧਾ ਦੇ ਫੁੱਲ ਭੇਟ ਕੀਤੇ।

ਇਸ ਮੌਕੇ ਹਲਕਾ ਵਿਧਾਇਕ ਪਵਨ ਕੁਮਾਰ ਟੀਨੂੰ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ, ਵਿਧਾਇਕ ਰਾਜ ਕੁਮਾਰ ਚੱਬੇਵਾਲ, ਹਰਜਿੰਦਰ ਸਿੰਘ ਧਾਮੀ ਜਨਰਲ ਸਕੱਤਰ ਐਸਜੀਪੀਸੀ, ਪਰਮਜੀਤ ਸਿੰਘ ਰਾਏਪੁਰ ਮੈਂਬਰ ਐਸਜੀਪੀਸੀ, ਗੁਰਦਿਆਲ ਸਿੰਘ ਕਾਲਰਾ ਅਤੇ ਹੋਰਨਾਂ ਨੇ ਹਾਜ਼ਰੀ ਭਰੀ। ਇਸ ਮੌਕੇ ਸੰਤ ਬਾਬਾ ਦਿਲਾਵਰ ਸਿੰਘ ਜੀ ਬ੍ਰਹਮ ਜੀ ਦੇ ਪਰਿਵਾਰ ਵਲੋਂ ਬਲਵਿੰਦਰ ਸਿੰਘ, ਰੋਸ਼ਨ ਸਿੰਘ, ਜੀਤ ਸਿੰਘ ਵੀ ਹਾਜ਼ਰ ਸਨ। ਅੰਤ ਵਿੱਚ ਡੇਰਾ ਸੰਤਪੁਰਾ ਜਬੜ ਦੇ ਸਮੂਹ ਸੇਵਾਦਾਰਾਂ ਵਲੋਂ ਸੰਤ ਮਹਾਂਪੁਰਸ਼ਾਂ ਅਤੇ ਸੰਗਤ ਦਾ ਧੰਨਵਾਦ ਕੀਤਾ ਗਿਆ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵੱਖ ਵੱਖ ਜਿਲਿਆ ਚ ਰੁਕੀਆਂ ਪ੍ਰਮੋਸ਼ਨਾਂ ਕਰਨ ਸੰਬੰਧੀ ਜਲਦ ਜਾਰੀ ਹੋਵੇਗਾ ਪੱਤਰ – ਪੰਨੂ
Next articleलाला लाजपतराय हस्पताल आर.सी.एफ के मैडीकल स्टाफ की सेवाओं की मजदूर यूनियन द्वारा शलाघा