ਵੱਖ ਵੱਖ ਜਿਲਿਆ ਚ ਰੁਕੀਆਂ ਪ੍ਰਮੋਸ਼ਨਾਂ ਕਰਨ ਸੰਬੰਧੀ ਜਲਦ ਜਾਰੀ ਹੋਵੇਗਾ ਪੱਤਰ – ਪੰਨੂ

ਕੈਪਸ਼ਨ -- ਈ ਟੀ ਯੂ ਪੰਜਾਬ ਦੇ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂ

ਕਪੂਰਥਲਾ  (ਸਮਾਜ ਵੀਕਲੀ) ( ਮੱਲ੍ਹੀ)- ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ:) ਦੇ ਸੂਬਾ ਪ੍ਧਾਨ ਹਰਜਿੰਦਰ ਪਾਲ ਸਿੰਘ ਪੰਨੂੰ ਨੇ ਦੱਸਿਆ ਕਿ ਯੂਨੀਅਨ ਦੇ ਆਗੂ ਅਧਿਆਪਕਾਂ ਦੀ ਡੀ ਪੀ ਆਈ (ਐਲੀ.) ਪੰਜਾਬ ਨਾਲ ਹੋਈ ਗੱਲਬਾਤ ਹੋਈ ਹੈ। ਜਿਸ ਵਿਚ ਉਨ੍ਹਾਂ ਨੇ ਕਿਹਾ ਹੈ ਜਿਹਨਾਂ ਵੱਖ ਵੱਖ ਜ਼ਿਲਿਆਂ ਵਿਚ ਹੈਡ ਟੀਚਰਾਂ,ਸੈਂਟਰ ਹੈੱਡ ਟੀਚਰਾਂ ਦੀਆਂ ਪ੍ਰਮੋਸ਼ਨਾਂ ਰੁਕੀਆਂ ਹੋਈਆਂ ਸਨ ਲਈ  ਸਿਖਿਆ ਸਕੱਤਰ ਪੰਜਾਬ ਵੱਲੋ ਪਰਮੋਸ਼ਨਾ ਕਰਨ ਲਈ ਆਦੇਸ਼ ਦੇ ਦਿੱਤੇ ਹਨ।ਜਿਸ ਸੰੰਬੰਧੀ ਆਉਣ ਵਾਲੇ ਦਿਨਾਂ ਵਿੱਚ ਪੱਤਰ ਜਾਰੀ ਕੀਤਾ ਜਾ ਰਿਹਾ ਹੈ ।

ਯੂਨੀਅਨ ਆਗੂ ਅਧਿਆਪਕ ਹਰਜਿੰਦਰਪਾਲ ਸਿੰਘ ਪੰਨੂ ਨੇ ਕਿਹਾ ਕਿ ਉਹਨਾਂ ਦੀ ਜਥੇਬੰਦੀ ਈ ਟੀ ਟੀ ਅਧਿਆਪਕਾਂ ਦੇ ਹੱਕਾਂ ਅਤੇ ਅਧਿਕਾਰਾਂ ਲਈ ਹਮੇਸ਼ਾਂ ਯਤਨਸ਼ੀਲ ਰਹੀ ਹੈ ਅਤੇ ਭਵਿੱਖ ਵਿੱਚ ਜੇ ਲੋੜ ਪਈ ਤਾਂ ਉਹ ਆਪਣੇ ਸਾਥੀ ਅਧਿਆਪਕਾਂ ਦੇ ਹੱਕਾਂ ਅਤੇ ਮੰਗਾਂ ਲਈ ਜ਼ੋਰਦਾਰ ਸੰਘਰਸ਼ ਵੀ ਕਰਨ ਲਈ ਤਿਆਰ ਹਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleArms cache recovered in J&K’s Doda
Next articleਸੰਤ ਬਾਬਾ ਦਿਲਾਵਰ ਸਿੰਘ ਜੀ ਬ੍ਰਹਮ ਜੀ ਦੇ ਨਮਿਤ ਅਰਦਾਸ ਸਮਾਗਮ ਸ਼ਰਧਾ ਪੂਰਵਕ ਹੋਇਆ