ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਬੈਪਟਿਸਟ ਚੈਰੀਟੇਬਲ ਸੁਸਾਇਟੀ ਵੱਲੋਂ ਰਾਸ਼ਟਰੀ ਖੇਤੀ ਅਤੇ ਪੇਂਡੂ ਵਿਕਾਸ ਬੈਂਕ “ਨਬਾਰਡ ” ਦੇ ਸਹਿਯੋਗ ਨਾਲ ਪਿੰਡਾਂ ਦੀਆਂ ਗਰੀਬ,ਜ਼ਮੀਨ ਰਹਿਤ,ਘਰੇਲੂ ਔਰਤਾਂ ਅਤੇ ਲੜਕੀਆਂ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਇਸੇ ਮਕਸਦ ਨਾਲ ਪਿੰਡ ਮਾਧੋਝੰਡਾ ਵਿੱਚ “ਨਬਾਰਡ ਦੇ ਐਮ.ਈ. ਡੀ.ਪੀ.ਸਿਖਲਾਈ ਕੋਰਸ ਸੰਸਥਾ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ ।
ਚੱਲ ਰਹੇ ਕੋਰਸ ਦੌਰਾਨ ਸਾਇੰਸ ਸਿਟੀ ਦੇ ਸਟਾਫ ਜੇ.ਈ ਬਲਬੀਰ ਕੁਮਾਰ, ਕਮਲਜੀਤ ਕੌਰ,ਅਤੇ ਭਾਵਨਾ ਵਿਸ਼ੇਸ਼ ਤੌਰ ਤੇ ਪੁੱਜੇ। ਇਸ ਮੌਕੇ ਤੇ ਬੋਲਦਿਆਂ ਜੇ.ਈ ਹੋਲਟੀ ਕਲਚਰ ਬਲਬੀਰ ਕੁਮਾਰ ਨੇ ਸਾਇੰਸ ਸਿਟੀ ਵਿੱਚ ਚੱਲ ਰਹੇ ਕੋਰਸ ਢੀਂਗਰੀ ਦੀ ਖੇਤੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਉਨਾਂ ਕਿਹਾ ਕਿ ਅਜਿਹੇ ਸਿਖਲਾਈ ਕੋਰਸਾਂ ਨਾਲ਼ ਪਿੰਡਾਂ ਦੀਆਂ ਔਰਤਾਂ ਅਤੇ ਲੜਕੀਆਂ ਯਕੀਨਨ ਆਤਮ ਨਿਰਭਰ ਹੋਣਗੀਆਂ । ਸੰਗੀਤ ਭਗਤ ਅਤੇ ਭਾਵਨਾ ਨੇ ਬਲਾਕ ਪ੍ਰਿੰਟਿੰਗ ਅਤੇ ਕੰਪਿਊਟਰ ਕਢਾਈ ਦੇ ਕੋਰਸਾਂ ਤੋਂ ਜਾਣੂ ਕਰਵਾਇਆ। ਬੈਪਟਿਸਟ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਤੇ ਬੋਲਦਿਆਂ ਮਾਸਟਰ ਟ੍ਰੇਨਰ ਮੈਡਮ ਨੇਹਾ ਠਾਕੁਰ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਨਾਲ ਨਿਪਟਣ ਲਈ ਸਿਖਲਾਈ ਲੈਣ ਵਾਲੀਆਂ ਔਰਤਾਂ ਕੋਲੋਂ ਮਾਸਕ ਬਣਵਾਏ ਜਾ ਰਹੇ ਹਨ ਜ਼ੋ ਵੱਖ ਵੱਖ ਮੌਕਿਆਂ ਤੇ ਵੰਡੇ ਜਾਣਗੇ। ਇਸ ਕਾਰਜ ਵਿੱਚ ਨਬਾਰਡ ਦੇ ਜ਼ਿਲ੍ਹਾ ਵਿਕਾਸ ਮੈਨੇਜਰ ਰਾਕੇਸ਼ ਵਰਮਾ ਦਾ ਵਿਸ਼ੇਸ਼ ਸਹਿਯੋਗ ਪ੍ਰਾਪਤ ਹੈ। ਇਸ ਮੌਕੇ ਤੇ ਡਾਇਮੰਡ ਸਵੈ ਸਹਾਈ ਗਰੁੱਪ ਦੀ ਪ੍ਰਧਾਨ ਸੁਖਵਿੰਦਰ ਕੌਰ, ਡਾ. ਭੀਮ ਸਵੈ ਸਹਾਈ ਗਰੁੱਪ ਜਸਵਿੰਦਰ ਕੌਰ, ਅਮਨਪ੍ਰੀਤ ਕੌਰ, ਸਰਬਜੀਤ ਕੌਰ, ਰੋਜ਼ੀ, ਮਨਪ੍ਰੀਤ ਕੌਰ, ਹਾਜਰ ਸਨ।