ਅਲਾਇੰਸ ਫਾਰ ਰਿਵਰ ਦੇ 39ਵੇਂ ਸ਼ੈਸਨ ਵਿੱਚ ਪਵਿੱਤਰ ਕਾਲੀ ਵੇਈਂ ਨੂੰ ਮੁੜ ਸੁਰਜੀਤ ਕਰਨ ‘ਤੇ ਹੋਈ ਚਰਚਾ

ਦੀਆਂ ਅਤੇ ਤਲਾਬਾਂ ਦੀ ਸੰਭਾਲ ਲਈ ਨੌਜਵਾਨ ਅੱਗੇ ਆਉਣ- ਸੰਤ ਸੀਚੇਵਾਲ

ਦੇਸ਼ ਭਰ ਤੋਂ ਪਾਣੀਆਂ ਦੇ ਰਾਖਿਆਂ ਨੇ ਵੈਬੀਨਾਰ ‘ਚ ਲਿਆ ਹਿੱਸਾ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਅਲਾਇੰਸ ਫਾਰ ਰਿਵਰ ਦੇ 39ਵੇਂ ਸ਼ੈਸ਼ਨ ਵਿੱਚ ਹਿੱਸਾ ਲੈਂਦਿਆ ਦੇਸ਼ ਭਰ ਦੇ 40 ਤੋਂ ਵੱਧ ਪਾਣੀਆਂ ਦੇ ਰਾਖਿਆ ਨੇ ਇੱਕਸੁਰ ਹੁੰਦਿਆ ਕਿਹਾ ਕਿ ਪਾਣੀਆਂ ਦੇ ਕੁਦਰਤੀ ਸਰੋਤਾਂ ਨੂੰ ਸੰਭਾਲਣ ਲਈ ਕੌਮੀ ਪੱਧਰ ‘ਤੇ ਨੀਤੀ ਬਣਾਈ ਜਾਵੇ ਤਾਂ ਜੋ ਪਾਣੀ ਦੇ ਸੰਕਟ ਵਿੱਚੋਂ ਉਭਰਿਆ ਜਾ ਸਕੇ।ਬੁਲਾਰਿਆਂ ਨੇ ਵੈਬੀਨਾਰ ਰਾਹੀ ਵਿਚਾਰ ਸਾਂਝੇ ਕਰਦਿਆ ਕਿਹਾ ਕਿ ਪਾਣੀ ਦੇ ਕੁਦਰਤੀ ਸਰੋਤਾਂ ਨੂੰ ਪਲੀਤ ਹੋਣ ਤੋਂ ਬਚਾਉਣਾ ਅਤੇ ਬਰਸਾਤਾਂ ਦੇ ਪਾਣੀਆਂ ਨੂੰ ਸੰਭਾਲਣਾ ਦੇਸ਼ ਸਾਹਮਣੇ ਇੱਕ ਵੱਡੀ ਚਣੌਤੀ ਹੈ।ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਵਾਤਾਵਰਨ ਪ੍ਰੇਮੀ ਪਾਣੀਆਂ ਨੂੰ ਬਚਾਉਣ ਵਿੱਚ ਲੱਗੇ ਹੋਏ ਹਨ।

ਇਸ ਵੈਬੀਨਾਰ ਵਿੱਚ ਪੰਜਾਬ ਵਿੱਚ ਬਾਬੇ ਨਾਨਕ ਦੀ ਪਵਿੱਤਰ ਵੇਈਂ ਨੂੰ ਮੁੜ ਸੁਰਜੀਤ ਕਰਨ ਬਾਰੇ 21 ਸਾਲਾਂ ਦੀ ਕਠਨ ਤਪਸਿਆ ਬਾਰੇ ਦੇਸ਼ ਦੇ ਵਾਤਾਵਰਨ ਪ੍ਰੇਮੀਆਂ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਪ੍ਰਸੰਸਾ ਕੀਤੀ।ਬੁਲਾਰਿਆ ਨੇ ਕਿਹਾ ਕਿ ਬਾਬੇ ਨਾਨਕ ਦੀ ਵੇਈਂ ਦੇ ਮਾਡਲ ਰਾਹੀ ਦੇਸ਼ ਦੇ ਹੋਰ ਨਦੀਆਂ ਤੇ ਦਰਿਆ ਸਾਫ਼ ਕੀਤੇ ਜਾ ਸਕਦੇ ਹਨ।ਜ਼ਿਕਰਯੋਗ ਹੈ ਕਿ ਅਲਾਇੰਸ ਫਾਰ ਰਿਵਰ ਵਲੋਂ ਜੁਲਾਈ 2020 ਤੋਂ ਵਾਤਾਵਰਣ ਸਿਿਖਆ ‘ਤੇ ਵੈਬੀਨਾਰ ਸ਼ੁਰੂ ਕੀਤੇ ਗਏ ਸਨ। ਇਸ ਵਿੱਚ ਮੁਫਤ ਸਿਖਲਾਈ ਦਿੱਤੀ ਜਾ ਰਹੀ ਹੈ। ਸੰਤ ਸੀਚੇਵਾਲ ਨੇ ਦੇਸ਼ ਵਿੱਚ ਕਿਧਰੇ ਵੀ ਨਦੀਆਂ, ਦਰਿਆਵਾਂ ਤੇ ਤਲਾਬਾਂ ਦੀ ਸਫ਼ਾਈ ਬਾਰੇ ਹਰ ਤਰ੍ਹਾਂ ਦਾ ਸਹਿਯੋਗ ਦੇਣ ਦੀ ਪੇਸ਼ਕਸ਼ ਕੀਤੀ।

ਵੈਬੀਨਾਰ ਵਿੱਚ ਪਵਿੱਤਰ ਵੇਈਂ ਦੀ ਪੁਨਰ ਸੁਰਜੀਤੀ ਦੀ ਸਫਲਤਾ ਅਤੇ ਚਣੌਤੀਆਂ ਬਾਰੇ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਿਸਥਾਰ ਨਾਲ ਦੱਸਿਆ।ਉਨ੍ਹਾਂ ਵੈਬੀਨਾਰ ਵਿੱਚ ਸ਼ਾਮਿਲ ਬੁਧੀਜੀਵੀਆਂ ਨਾਲ ਵਿਚਾਰ ਸਾਂਝੇ ਕਰਦਿਆ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਨਿਸ਼ਾਨਾ ਮਿੱਥਿਆ ਜਾਂਦਾ ਹੈ ਤੇ ਉਸ ਉਪਰ ਲਗਾਤਾਰ ਬਿਨ੍ਹਾਂ ਰੁਕਿਆ ਕੰਮ ਕੀਤਾ ਜਾਂਦਾ ਹੈ। ਇਹੀ ਸਫਲਤਾ ਦਾ ਮੰਤਰ ਹੈ।ਕਾਲੀ ਵੇਈਂ ਦੀ ਕਾਰ ਸੇਵਾ ਦਾ ਜ਼ਿਕਰ ਕਰਦਿਆ ਸੰਤ ਸੀਚੇਵਾਲ ਨੇ ਦੱਸਿਆ ਕਿ ਲੋਕਾਂ ਦੀ ਸ਼ਾਮੂਲੀਅਤ ਨਾਲ ਹੀ ਹਰ ਵੱਡੇ ਕੰਮਾਂ ਨੂੰ ਸੌਖਿਆ ਕੀਤਾ ਜਾ ਸਕਦਾ ਹੈ।ਸੰਤ ਸੀਚੇਵਾਲ ਨੇ ਦੱਸਿਆ ਕਿ ਸਾਡਾ ਦੇਸ਼ ਖੇਤੀ ਪ੍ਰਧਾਨ ਹੈ ਤੇ ਇਸ ਲਈ ਪਾਣੀ ਦੀ ਇੱਕ-ਇੱਕ ਬੂੰਦ ਸੰਭਾਲਣ ਦੀ ਲੋੜ ਹੈ। ਵਰਤੇ ਗਏ ਪਾਣੀ ਨੂੰ ਮੁੜ ਵਰਤੋਂ ਵਿੱਚ ਲਿਆਉਣ ਦਾ ਮਾਡਲ ਸਥਾਪਿਤ ਕੀਤਾ ਗਿਆ ਹੈ। ਪਿੰਡਾਂ ਤੇ ਸ਼ਹਿਰਾਂ ਦਾ ਗੰਦਾ ਪਾਣੀ ਟਰੀਟ ਕਰਕੇ ਖੇਤੀ ਲਈ ਵਰਤਿਆ ਜਾਵੇ। ਬਰਸਾਤਾਂ ਦਾ ਪਾਣੀ ਧਰਤੀ ਵਿੱਚ ਰੀਚਾਰਜ ਕੀਤਾ ਜਾਵੇ। ਖੇਤ ਦਾ ਪਾਣੀ ਖੇਤ ਵਿੱਚ ਰੀਚਾਰਜ ਕਰਨ ਦਾ ਮਾਡਲ ਵੀ ਸਥਾਪਿਤ ਕੀਤਾ ਗਿਆ ਹੈ।

ਇਸ ਮੌਕੇ ਸੰਤ ਬਲਬੀਰ ਸਿੰਘ ਜੀ ਨੇ ਵੈਬੀਨਾਰ ਵਿੱਚ ਸੰੰਬੋਧਨ ਕਰਦਿਆ ਕਿਹਾ ਕਿ ਇਹ ਬਹੁਤ ਵਧੀਆ ਗੱਲ ਹੈ ਕਿ ਹੁਣ ਲੋਕ ਤੇ ਸਰਕਾਰਾਂ ਕੁਦਰਤ ਪ੍ਰਤੀ ਆਪਣੀ ਬਣਦੀ ਜਿੰਮੇਵਾਰੀ ਨੂੰ ਸਮਝਣ ਲੱਗ ਪਏ ਹਨ। ਉਹਨਾਂ ਕਿਹਾ ਕਿ ਹਰ ਦੇਸ਼ ਦੀਆਂ ਨਦੀਆਂ ਤੇ ਦਰਿਆ ਉਸ ਦੀਆਂ ਜੀਵਨ ਰੇਖਾਵਾਂ ਹੁੰਦੀਆਂ ਹਨ।

ਇਸ ਵੈਬੀਨਾਰ ਵਿੱਚ ਸ਼ਾਮਿਲ ਹੋਏ ਸੇਵਾਦਾਰ ਗੁਰਵਿੰਦਰ ਸਿੰਘ ਬੋਪਾਰਾਏ ਨੇ ਕਿਹਾ ਕਿ ਸੰਤ ਸੀਚੇਵਾਲ ਨੇ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਇੱਕ ਜੰਗ ਵਾਂਗ ਲੜਾਈ ਲੜੀ ਹੈ।ਸੀਚੇਵਾਲ ਮਾਡਲ ਰਾਹੀਂ ਹੁਣ ਤੱਕ 100 ਤੋਂ ਵੱਧ ਪਿੰਡ ਐਨ ਆਰ ਆਈਜ਼ ਦੇ ਸਹਿਯੋਗ ਨਾਲ ਗੰਦੇ ਪਾਣੀ ਟਰੀਟ ਕਰਕੇ ਖੇਤੀ ਨੂੰ ਲੱਗਦੇ ਕੀਤੇ ਹਨ।

ਇਸ ਵੈਬੀਨਾਰ ਵਿੱਚ ਕੇਰਲਾ ਦੇ ਡਾ. ਨਗੇਂਦਰ ਪ੍ਰਭੂ ਨੇ ਪਾਣੀ ਵਿੱਚ ਹੁੰਦੀ ਹਾਈਸੰਥ ਬੂਟੀ ਉਪਰ ਬਹੁਤ ਵੱਡੇ ਪੱਧਰ ‘ਤੇ ਖੋਜਾਂ ਕੀਤੀਆਂ ਹਨ। ਉਨ੍ਹਾਂ ਇਸ ਵਿਦੇਸ਼ੀ ਬੂਟੀ ਨੂੰ ਕਿਵੇਂ ਬਦਲਵੇਂ ਸਰੂਪਾਂ ਵਿੱਚ ਸੰਭਾਲਿਆ ਜਾ ਸਕਦਾ ਹੈ ਇਸ ਬਾਰੇ ਜਾਣਕਾਰੀ ਦਿੱਤੀ।ਮੁੰਬਈ ਕਾਲਜ ਦੀ ਪ੍ਰਿੰਸੀਪਲ ਦੋਂਦੇ ਨੇ ਵਰਿੰਦਾਵਨ ਨੇੜਲੇ ਪਿੰਡਾਂ ਵਿਚ ਇਤਿਹਾਸਿਕ ਜਲ ਕੁੰਡਾਂ ਨੂੰ ਸਾਫ ਕਰਨ ਲਈ ਸੰਤ ਸੀਚੇਵਾਲ ਕੋਲੋ ਸਹਿਯੋਗ ਮੰਗਿਆ।

ਅਲਾਇੰਸ ਫਾਰ ਰਿਵਰ ਦੇ ਆਗੂ ਨਗੇਸ਼ ਵਿਆਸ ਨੇ ਸਾਰੇ ਵਾਤਾਵਰਣ ਮਾਹਰਾਂ ਦਾ ਧੰਨਵਾਦ ਕੀਤਾ।ਇਸ ਮੌਕੇ ਸੰਜੇ ਗੁਪਤਾ ਇੰਦੌਰ, ਪਲਾਸਟਿਕ ਸੰਭਾਲਣ ਵਾਲੇ ਪੂਨੇ ਵਾਸੀ ਵਿਨੋਦ ਬੋਧਨਕਰ, ਡਾ. ਸੰਤੋਸ਼ ਪਾਟੀਦਾਰ, ਵਿਵੇਕ ਸ਼ਰੂਤੀ, ਆਨੰਦ ਝਾਅ, ਗੁਣਵੰਤ ਜੋਸ਼ੀ, ਸੰਜੇ ਕਸ਼ਿਅਪ, ਅਜੇ ਜੈਨ ਅਤੇ ਸਿਖਆਰਥੀ ਮੌਜੂਦ ਸਨ।

Previous articleਨਬਾਰਡ ” ਦੇ ਸਹਿਯੋਗ ਨਾਲ ਮਾਧੋਝੰਡਾ ਵਿਖੇ ਸਿਖਲਾਈ ਕੋਰਸ ਕਰਵਾਇਆ
Next articleSA Emerging cut short Bangladesh tour, return home