ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ)(ਚੁੰਬਰ) – ਪ੍ਰਸਿੱਧ ਮਿਸ਼ਨਰੀ ਗਾਇਕ ਮਲਕੀਤ ਬੰਬੇਲੀ ਜਿਸ ਨੇ ਅਨੇਕਾਂ ਟਰੈਕ ਸਤਿਗੁਰੂ ਰਵਿਦਾਸ ਮਹਾਰਾਜ ਜੀ, ਬਾਬਾ ਸਾਹਿਬ ਡਾ. ਅੰਬਡੇਕਰ ਜੀ ਅਤੇ ਸਾਹਿਬ ਕਾਂਸ਼ੀ ਰਾਮ ਜੀ ਦੇ ਜੀਵਨ ਨਾਲ ਸਬੰਧਿਤ ਗਾ ਕੇ ਸਮੇਂ ਸਮੇਂ ਹਾਜ਼ਰੀ ਭਰੀ ਹੈ। ਇਸ ਵਾਰ ਉਹ ਮਾਨਯਵਰ ਕਾਂਸ਼ੀ ਰਾਮ ਜੀ ਦੇ ਜਨਮ ਦਿਨ ਤੇ ਆਪਣਾ ਨਵਾਂ ਟਰੈਕ ‘ਕਾਂਸ਼ੀ ਰਾਮ ਸੂਰਮਾ – 2’ ਸਾਊਂਡ ਵੇਵਜ਼ ਮਿਊੁਜਿਕ ਕੰਪਨੀ ਦੀ ਅਗਵਾਈ ਵਿਚ ਰਿਲੀਜ਼ ਕਰ ਰਿਹਾ ਹੈ।
ਜਸਵਿੰਦਰ ਬੱਲ ਇਸ ਟਰੈਕ ਦੇ ਵੀਡੀਓ ਡਾਇਰੈਕਟਰ ਹਨ। ਪਵਨ ਮਾਹੀ ਯੂ ਐਸ ਏ ਅਤੇ ਰਣਜੀਤ ਮਾਹੀ ਇਸ ਟਰੈਕ ਦੇ ਪੇਸ਼ਕਾਰ ਹਨ। ਨੀਰਜ ਤਾਜਪੁਰੀ ਯੂ ਐਸ ਏ ਇਸ ਦੇ ਪ੍ਰੋਡਿਊਸਰ ਹਨ। ਗਾਇਕ ਮਲਕੀਤ ਬੰਬੇਲੀ ਨੇ ਦੱਸਿਆ ਕਿ ਇਸ ਟਰੈਕ ਨੂੰ ਸੁਰਿੰਦਰ ਕੁਮਾਰ ਮਾਹੀ ਯੂ ਐਸ ਏ ਨੇ ਕਲਮਬੱਧ ਕੀਤਾ ਹੈ ਅਤੇ ਸੰਗੀਤਕ ਸ਼ੋਹਾਂ ਸਾਹਿਬ ਹੀਰਾ ਵਲੋਂ ਦਿੱਤੀਆਂ ਗਈਆਂ ਹਨ।