ਅਜੌਕੇ ਸਮਾਜ ਵਿੱਚ ਔਰਤ ਦੀ ਸਥਿਤੀ

ਰਾਜਿੰਦਰ ਸਿੰਘ ਝੁਨੀਰ

(ਸਮਾਜ ਵੀਕਲੀ)

ਪੁਰਾਤਨ ਸਮਿਆਂ ਤੋਂ ਹੀ ਸਮਾਜ ਵਿੱਚ ਔਰਤ ਦੀ ਹਾਲਤ ਬਹੁਤ ਹੀ ਤਰਸਯੋਗ ਰਹੀ ਹੈ।ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ।ਔਰਤ ਨੂੰ ਮਰਦ ਦੀ ਬਰਾਬਰੀ ਨਹੀਂ ਕਰ ਸਕਦੀ ਸੀ।ਪੈਰ ਪੈਰ ਤੇ ਔਰਤ ਨਾਲ ਵਿਤਕਰਾ ਕੀਤਾ ਜਾਂਦਾ ਸੀ।ਪੁਰਸ਼ਾ ਵਾਂਗ ਖਾ ਪੀ ਪਹਿਣ ਨਹੀਂ ਸਕਦੀ ਸੀ। ਪਤੀ ਦੀ ਮੌਤ ਤੋਂ ਬਾਅਦ ਉਸਨੂੰ ਅਪਣੇ ਪਤੀ ਨਾਲ ਹੀ ਸਤੀ ਹੋਣਾ ਪੈਦਾ ਸੀ।ਲੇਕਿਨ ਔਰਤ ਦੀ ਮੌਤ ਤੋਂ ਬਾਅਦ ਉਸਦਾ ਪਤੀ ਵਿਆਹ ਕਰਵਾ ਸਕਦਾ ਸੀ।ਪੁਰਸ਼ ਕਈ ਵਿਆਹ ਕਰਵਾ ਸਕਦਾ ਸੀ।

ਕੁਆਰੀ ਹੁੰਦੀ ਨੂੰ ਪਿਤਾ ਵਿਆਹ ਤੋਂ ਬਾਅਦ ਪਤੀ ਅਤੇ ਬੁਢਾਪੇ ਵਿੱਚ ਪੁੱਤਰਾਂ ਅਨੁਸਾਰ ਅਪਣਾ ਜੀਵਨ ਬਤੀਤ ਕਰਨਾ ਪੈਂਦਾ ਸੀ।ਬੱਚੀਆਂ ਨੂੰ ਕੁੱਖ ਵਿੱਚ ਹੀ ਮਾਰ ਦਿੱਤਾ ਜਾਂਦਾ ਸੀ।ਛੋਟੀ ਉਮਰ ਵਿੱਚ ਹੀ ਵਿਆਹ ਕਰ ਦਿੱਤਾ ਜਾਂਦਾ ਸੀ।ਔਰਤ ਨੂੰ ਪਰਦੇ ਵਾਲੀ ਚੀਜ਼ ਅਤੇ ਭੋਗ ਵਿਲਾਸ ਦੀ ਚੀਜ਼ ਸਮਝਿਆ ਜਾਂਦਾ ਸੀ। ਤੁਲਸੀ ਦਾਸ ਨੇ ਤਾਂ ਔਰਤ ਨੂੰ ਢੋਲ ਗਵਾਰ ਸ਼ੂਦਰ ਔਰ ਨਾਰੀ ਸਭ ਤਾੜਨ ਕੇ ਅਧਿਕਾਰੀ ਕਿਹਾ ।ਗਰਭ ਦੇ ਦਿਨਾਂ ਵਿੱਚ ਔਰਤ ਨੂੰ ਅਪਵਿੱਤਰ ਸਮਝਿਆ ਜਾਂਦਾ ਸੀ।

ਔਰਤ ਨੂੰ ਸਭ ਬੁਰਾਈਆਂ ਦੀ ਜੜ ਕਿਹਾ ਗਿਆ।ਮੁਸਲਮਾਨ ਜਦੋਂ ਚਾਹੇ ਅਪਣੀ ਪਤਨੀ ਨੂੰ ਤਲਾਕ ਦੇ ਸਕਦਾ ਸੀ। ਗੁਰੂ ਨਾਨਕ ਸਾਹਿਬ ਨੇ ਇਸਤਰੀ ਨੂੰ ਬਹੁਤ ਉੱਚਾ ਦਰਜਾ ਦਿੱਤਾ।ਸਮਾਜਿਕ ਵਿਤਕਰੇ ਵਿਰੁੱਧ ਅਵਾਜ਼ ਉਠਾਈ।ਅਰਦਾਸ ਵਿੱਚ ਵੀ ਜਿੰਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਕਿਹਾ ਗਿਆ।ਮਤਲਬ ਔਰਤ ਮਰਦ ਨੂੰ ਬਰਾਬਰੀ ਦਾ ਦਰਜਾ ਦਿੱਤਾ ਗਿਆ।ਸਿੱਖਾਂ ਨੇ ਅਬਦਾਲੀ ਵਰਗੇ ਧਾੜਵੀਆਂ ਤੋਂ ਕਾਬਲ ਲੈ ਜਾ ਰਹੀਆਂ ਔਰਤਾਂ ਨੂੰ ਛੁੜਵਾ ਕੇ ਸਤਿਕਾਰ ਦਿੱਤਾ।

ਲੇਕਿਨ ਅੱਜ ਦੇ ਆਧੁਨਿਕ ਯੁੱਗ ਵਿੱਚ ਵੀ ਔਰਤ ਦੀ ਸਥਿਤੀ ਬਹੁਤੀ ਚੰਗੀ ਨਹੀਂ ਹੈ।ਇੱਕ ਪਾਸੇ ਤਾਂ ਔਰਤ ਨੂੰ ਦੇਵੀ ਕਿਹਾ ਜਾਂਦਾ ਹੈ ਕੰਜਕਾਂ ਦੀ ਪੂਜਾ ਕੀਤੀ ਜਾਂਦੀ ਹੈ।ਦੂਸਰੇ ਪਾਸੇ ਕੁੜੀਆਂ ਨੂੰ ਕੁੱਖ ਵਿੱਚ ਕਤਲ ਕਰ ਦਿੱਤਾ ਜਾਂਦਾ ਹੈ।ਹਰ ਰੋਜ਼ ਬਲਾਤਕਾਰ ਹੁੰਦੇ ਰਹਿੰਦੇ ਹਨ।ਛੋਟੀਆਂ ਛੋਟੀਆਂ ਬੱਚੀਆਂ ਤੋਂ ਲੈ ਕੇ ਬੁਢਾਪੇ ਵਾਲੀਆਂ ਔਰਤਾਂ ਨੂੰ ਵੀ ਨਹੀਂ ਬਖਸ਼ਿਆ ਜਾਂਦਾ।

ਦਹੇਜ਼ ਲਈ ਮਾਰ ਦਿੱਤਾ ਜਾਂਦਾ ਹੈ।ਕਦੇ ਸਟੋਵ ਫਟਦਾ ਹੈ ਕਦੇ ਸਿਲੰਡਰ ਫਟਦਾ ਹੈ।ਨੂੰਹਾਂ ਦਾਜ ਦੀ ਬਲੀ ਚੜਾਈਆਂ ਜਾਦੀਆਂ ਹਨ।ਸਮਝ ਨਹੀਂ ਸਿਲੰਡਰ ਨੂੰਹਾਂ ਤੇ ਹੀ ਕਿਉਂ ਫੱਟਦੇ ਹਨ।ਸਿਲੰਡਰ ਬੇਟੀ ਅਤੇ ਨੂੰਹ ਵਿਚਲਾ ਫਰਕ ਸਮਝਦਾ ਹੈ।ਬਹੁਤ ਸਾਰੇ ਪਰਿਵਾਰਾਂ ਵਿੱਚ ਬੇਟੇ ਦਾ ਜਨਮ ਮਨਾਇਆ ਜਾਦਾ ਹੈ ਲੇਕਿਨ ਬੇਟੀ ਦਾ ਨਹੀਂ।ਕੁੜੀਆਂ ਦਾ ਵਿਆਹ ਮੁੰਡਿਆਂ ਨਾਲ ਨਹੀਂ ਜਮੀਨਾਂ ਨਾਲ ਕੀਤਾ ਜਾ ਰਿਹਾ ਹੈ।

ਉਸਨੂੰ ਪਰਦੇ ਉੱਤੇ ਸ਼ੋ ਪੀਸ ਬਣਾ ਕੇ ਪੇਸ਼ ਕੀਤਾ ਜਾ ਰਿਹਾ।ਪਰਦੇ ਉੱਤੇ ਮਸ਼ਹੂਰੀਆਂ ਵਿੱਚ ਔਰਤ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ਼ ਪੇਸ਼ ਕੀਤਾ ਜਾ ਰਿਹਾ ਹੈ।ਅੱਜ ਕੱਲ ਤਾਂ ਕੁੜੀਆਂ ਨੂੰ ਵਿਦੇਸ਼ਾਂ ਵਿੱਚ ਜਾਣ ਦੀ ਚੀਜ ਸਮਝਿਆ ਜਾ ਰਿਹਾ ਹੈ।ਧੜਾਧੜ ਉਹਨਾ ਨੂੰ ਆਈਲੈਟਸ ਕਰਵਾਇਆ ਜਾ ਰਿਹਾ ਹੈ।ਲੋਕ ਅਪਣੇ ਮੁੰਡਿਆਂ ਨੂੰ ਵਿਦੇਸ਼ ਭੇਜਣ  ਲਈ ਆਈਲੈਟਸ ਵਾਲੀਆਂ ਕੁੜੀਆਂ ਦੀ ਭਾਲ ਵਿੱਚ ਲੱਗੇ ਹੋਏ ਹਨ।ਇਸ ਲਾਲਚ ਵਿੱਚ ਲੋਕ ਜਾਤ ਪਾਤ ਨੂੰ ਵੀ ਭੁੱਲ ਗਏ ਹਨ।

ਜਦੋਂ ਦੋ ਮਰਦ ਆਪਸ ਵਿੱਚ ਲੜਦੇ ਹੋਏ ਗਾਲਾਂ ਦਿੰਦੇ ਹਨ ਤਾਂ ਉਹ ਗਾਲਾਂ ਔਰਤਾਂ ਲਈ ਹੁੰਦੀਆਂ ਨੇ।ਜਦੋਂ ਵੱਡੀ ਉਮਰ ਦੀਆਂ ਔਰਤਾਂ ਬਹੂਆਂ ਨੂੰ ਅਸੀਸਾਂ ਦਿੰਦੀਆਂ ਹਨ ਤਾਂ ਉਹ ਅਸੀਸਾਂ ਮਰਦਾਂ ਲਈ ਹੁੰਦੀਆਂ ਨੇ।ਔਰਤ ਹਮੇਸ਼ਾ ਹੀ ਮਰਦ ਲਈ ਸੁਖ ਮੰਗਦੀ ਹੈ।ਕਦੇ ਆਪਣੇ ਪਿਤਾ ਦੀ ਇੱਜ਼ਤ ਦਾ ਖਿਆਲ ਰੱਖਦੀ ਕਦੇ ਮਾਂ ਅਪਣੇ ਬੱਚਿਆਂ ਲਈ ਮਮਤਾ ਬਿਖੇਰਦੀ ਹੈ ਕਦੇ ਪਤੀ ਦੀ ਲੰਮੀ ਉਮਰ ਲਈ ਵਰਤ ਰੱਖਦੀ ਹੈ।ਕਦੇ ਅਪਣੇ ਵੀਰ ਦੀ  ਲੰਮੀ ਉਮਰ ਦੀਆਂ ਦੁਆਵਾਂ ਮੰਗਦੀ ਹੈ।

ਕਹਿਣ ਨੂੰ ਔਰਤਾਂ ਨੂੰ ਆਜਾਦੀ ਮਿਲ ਗਈ ਹੈ।ਚੰਦ ਤੇ ਪਹੁੰਚ ਗਈਆਂ।ਲੇਕਿਨ ਔਰਤ ਉਸ ਦਿਨ ਅਜਾਦ ਹੋਵੇਗੀ ਜਿਸ ਦਿਨ ਉਸ ਨਾਲ ਸਮਾਜਿਕ ਵਿਤਕਰਾ ਖਤਮ ਹੋਵੇਗਾ।ਉਸ ਦਿਨ ਔਰਤ  ਅਜਾਦ ਸਮਝੀ ਜਾਵੇਗੀ ਜਦੋਂ ਰਾਤ ਨੂੰ ਬਾਰਾਂ ਵਜੇ ਔਰਤ ਇਕੱਲੀ ਸੁੱਖੀ ਸਾਂਦੀ ਅਪਣੇ ਘਰ ਵਾਪਸ ਆਵੇਗੀ।ਨੂੰਹਾਂ ਅਤੇ ਧੀਆਂ ਵਿੱਚ  ਫਰਕ ਮਿਟਾਉਣਾ ਪਵੇਗਾ। ਉਦੋਂ ਹੀ ਵਰਲਡ ਵੂਮੈਨ ਡੇ ਸਾਰਥਿਕ ਹੋਣਗੇ ਜਦੋਂ ਔਰਤਾਂ ਅਤੇ ਮਰਦਾਂ ਵਿਚਲਾ ਫਰਕ ਮਿਟ ਜਾਵੇਗਾ।ਬਲਾਤਕਾਰ ਰੁਕ ਜਾਣਗੇ।

ਕੁੱਖਾਂ ਵਿੱਚ ਕਤਲ ਰੁਕ ਜਾਣਗੇ।ਜੇਕਰ ਕੁੜੀਆਂ ਨੂੰ ਕੁੱਖਾਂ ਵਿੱਚ ਕਤਲ ਕਰਵਾਉਦੇ ਰਹੇ ਤਾਂ ਨੂੰਹਾਂ ਕਿੱਥੋਂ ਆਉਣਗੀਆਂ।ਜੇਕਰ ਕੁੜੀਆਂ ਹੀ ਨਾਂ ਰਹੀਆਂ ਤਾਂ ਮੁੰਡੇ ਕੀ ਪਰੀ ਲੋਕ ਦੀਆਂ ਪਰੀਆਂ ਨਾਲ ਵਿਆਹ ਕਰਵਾਉਣਗੇ।

ਸਭ ਨੂੰ ਚਾਹੀਦਾ ਹੈ ਕਿ ਗੁਰੂ ਸਹਿਬਾਨਾਂ ਦੇ ਦਰਸਾਏ ਮਾਰਗ ਤੇ ਚੱਲਿਆ ਜਾਵੇ।

ਰਾਜਿੰਦਰ ਝੁਨੀਰ
97791 98462

Previous articleਨਾਰੀ ਦਿਵਸ
Next article“ਵਿਸ਼ਵ ਔਰਤ ਦਿਵਸ ਤੇ ਔਰਤ ਦੀ ਵਰਤਮਾਨ ਸਥਿਤੀ “