ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਸੁਪ੍ਰਸਿੱਧ ਪੰਜਾਬੀ ਦੋਗਾਣਾ ਅਤੇ ਸੋਲੋ ਗਾਇਕੀ ਦੀ ਬੇਤਾਜ਼ ਬਾਦਸ਼ਾਹ ਸੁਰੀਲੀ ਸੁਰ ਦੀ ਮਲਿਕਾ ਪੰਜਾਬ ਦੀ ਕੋਇਲ ਗਾਇਕ ਸ਼ੁਦੇਸ਼ ਕੁਮਾਰੀ ਸੰਗੀਤ ਖੇਤਰ ਵਿਚ ਕਿਸੇ ਖਾਸ਼ ਜਾਣ ਪਹਿਚਾਣ ਦੀ ਮੁਹਤਾਜ਼ ਨਹੀਂ ਹੈ, ਕਿਉਂਕਿ ਉਸ ਵਲੋਂ ਗਾਏ ਗਏ ਅਨੇਕਾਂ ਸੁਪਰਹਿੱਟ ਗੀਤ ਸਰੋਤਿਆਂ ਨੇ ਪ੍ਰਵਾਨ ਕੀਤੇ ਹਨ। ਹਾਲ ਹੀ ਵਿਚ ਉਸ ਵਲੋਂ ਕਿਸ਼ਨਾ ਪ੍ਰੋਡਕਸ਼ਨ ਦੀ ਅਗਵਾਈ ਹੇਠ ਇਕ ਧਾਰਮਿਕ ਟਰੈਕ ‘ਦੋਹਾਂ ਦਾ ਰੁਤਬਾ’ ਟਾਇਟਲ ਹੇਠ ਪੇਸ਼ ਕੀਤਾ ਹੈ।
ਇਸ ਟਰੈਕ ਦੀ ਜਾਣਕਾਰੀ ਦਿੰਦਿਆਂ ਗਾਇਕਾ ਸ਼ੁਦੇਸ਼ ਕੁਮਾਰੀ ਨੇ ਦੱਸਿਆ ਕਿ ਪ੍ਰੋਡਿਊਸਰ ਅਮਰੀਕ ਪਲਾਹੀ ਯੂ ਕੇ ਦੀ ਨਿਰਦੇਸ਼ਨਾਂ ਹੇਠ ਗੀਤਕਾਰ ਰੱਤੂ ਰੰਧਾਵਾ ਤੋਂ ਕਲਮਬੱਧ ਕਰਵਾ ਕੇ ਰਿਲੀਜ਼ ਕੀਤਾ ਗਿਆ ਹੈ। ਬੀਟ ਬ੍ਰੇਕਰ ਦੇ ਸ਼ਾਨਦਾਰ ਸੰਗੀਤ ਨਾਲ ਸ਼ਿੰਗਾਰੇ ਇਸ ਟਰੈਕ ਨੂੰ ਬਾਬਾ ਕਮਲ ਨੇ ਵੀਡੀਓ ਸੇਵਾਵਾਂ ਪ੍ਰਦਾਨ ਕੀਤੀਆਂ ਹਨ। ਗਾਇਕਾ ਸ਼ੁਦੇਸ਼ ਕੁਮਾਰੀ ਨੂੰ ਆਸ ਹੈ ਕਿ ਉਸ ਦੇੇ ਇਸ ਪ੍ਰੋਜੈਕਟ ਨੂੰ ਸਰੋਤੇ ਮਣਾਮੂੰਹੀਂ ਪਿਆਰ ਦੇਣਗੇ।