‘ਐਸੀ ਕਿਰਪਾ ਹੋਈ’ ਟਰੈਕ ਲੈ ਕੇ ਆਈ ਗਾਇਕ ਅਨਮੋਲ ਵਿਰਕ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਅਕਾਸ਼ ਰਿਕਾਰਡਸ ਅਤੇ ਇੰਦੂ ਅਮਰੀਕ ਕੈਨੇਡਾ ਨੇ ਹਾਲ ਹੀ ਵਿਚ ਪੰਜਾਬ ਦੀ ਪ੍ਰਸਿੱਧ ਗਾਇਕਾ ਅਨਮੋਲ ਵਿਰਕ ਦਾ ਧਾਰਮਿਕ ਗੀਤ ‘ਐਸੀ ਕਿਰਪਾ ਹੋਈ’ ਟਾਇਟਲ ਹੇਠ ਰਿਲੀਜ਼ ਕੀਤਾ ਹੈ। ਇਸ ਟਰੈਕ ਦੀ ਜਾਣਕਾਰੀ ਦਿੰਦਿਆਂ ਗਾਇਕਾ ਅਨਮੋਲ ਵਿਰਕ ਨੇ ਦੱਸਿਆ ਕਿ ਇਸ ਨੂੰ ਪ੍ਰਸਿੱਧ ਕਲਮ ਅਮਰਜੀਤ ਬੇਗਮਪੁਰੀ ਕੈਨੇਡਾ ਨੇ ਕਲਮਬੱਧ ਕੀਤਾ ਅਤੇ ਜਿਸ ਨੂੰ ਸੰਗੀਤ ਜੱਸੀ ਬ੍ਰਦਰਜ਼ ਨੇ ਦਿੱਤਾ।

ਹਨੀ ਹਰਪ੍ਰੀਤ ਦੇ ਬਣਾਏ ਸ਼ਾਨਦਾਰ ਵੀਡੀਓ ਨੇ ਵਿਲੱਖਣ ਭੂਮਿਕਾ ਅਦਾ ਕੀਤੀ। ਸ਼੍ਰੀ ਬਿੱਲ ਬਸਰਾ ਪ੍ਰਸਿੱਧ ਮਿਸ਼ਨਰੀ ਪ੍ਰਮੋਟਰ ਕੈਨੇਡਾ ਇਸ ਟਰੈਕ ਦੇ ਪ੍ਰੋਡਿਊਸਰ ਹਨ। ਜ਼ਿਕਰਯੋਗ ਹੈ ਕਿ ਗਾਇਕ ਅਨਮੋਲ ਵਿਰਕ ਇਸ ਤੋਂ ਪਹਿਲਾਂ ਵੀ ਅਨੇਕਾਂ ਮਿਸ਼ਨਰੀ ਟਰੈਕ ਸੰਗਤ ਦੀ ਝੋਲੀ ਪਾ ਚੁੱਕੇ ਹਨ। ਸ਼੍ਰੀ ਗੁਰੂ ਰਵਿਦਾਸ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਇਸ ਟਰੈਕ ਵਿਚ ਉਨ੍ਹਾਂ ਵਲੋਂ ਭਗਤੀ ਰਸ ਨੂੰ ਸ਼ਾਮਿਲ ਕਰਕੇ ਬਾਖੂਬੀ ਨਿਭਾਇਆ ਗਿਆ ਹੈ। ਸੰਗਤ ਵਲੋਂ ਇਸ ਦੇ ਪੋਸਟਰ ਅਤੇ ਯੂ ਟਿਊਬ ਤੇ ਆਏ ਗੀਤ ਨੂੰ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ।

Previous article‘ਦੋਵਾਂ ਦਾ ਰੁਤਬਾ’ ਟਰੈਕ ਨਾਲ ਗਾਇਕਾ ਸ਼ੁਦੇਸ਼ ਕੁਮਾਰੀ ਨੇ ਭਰੀ ਹਾਜ਼ਰੀ
Next articleਗਾਇਕ ਸੋਹਣ ਸ਼ੰਕਰ ਨੇ ਕਿਹਾ ‘ਧੰਨ ਸਤਿਗੁਰ ਦੀ ਬਾਣੀ’