ਗਾਇਕ ਦਵਿੰਦਰ ਰੂਹੀ ਨੂੰ ਵੀ ‘ਰੰਗ ਚੜ੍ਹਿਆ ਕਾਂਸ਼ੀ ਵਾਲੇ ਦਾ’

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਪੰਜਾਬੀ ਅਤੇ ਧਾਰਮਿਕ ਸੂੁਫ਼ੀ ਗਾਇਕੀ ਦੀ ਸੁਰੀਲੀ ਸੁਰ ਨੌਜਵਾਨ ਗਾਇਕ ਦਵਿੰਦਰ ਰੂਹੀ ਪੰਜਾਬੀ ਸੰਗੀਤ ਜਗਤ ਵਿਚ ਕੋਈ ਨਾ ਕੋਈ ਗਾਹੇ ਬਗਾਹੇ ਹਾਜ਼ਰੀ ਗੀਤਾਂ ਨਾਲ ਲਗਵਾਉਂਦਾ ਰਹਿੰਦਾ ਹੈ। ਇਸ ਕੜੀ ਤਹਿਤ ਹੀ ਉਸ ਵਲੋਂ ਸ਼੍ਰੀ ਗੁੁਰੂ ਰਵਿਦਾਸ ਜੀ ਦੇ ਆਗਮਨ ਪੁਰਬ ਮੌਕੇ ਪੇਂਡੂ ਬੀਟ ਰਿਕਾਰਡਸ ਦੀ ਅਗਵਾਈ ਹੇਠ ਆਪਣਾ ਸਿੰਗਲ ਟਰੈਕ ਰੰਗ ਚੜ੍ਹਿਆ ਕਾਂਸ਼ੀ ਵਾਲੇ ਦਾ ਰਿਲੀਜ਼ ਕੀਤਾ ਹੈ।

ਇਸ ਟਰੈਕ ਦੀ ਜਾਣਕਾਰੀ ਦਿੰਦਿਆਂ ਗਾਇਕ ਦਵਿੰਦਰ ਰੂਹੀ ਨੇ ਦੱਸਿਆ ਕਿ ਰੂਪ ਲਾਲ ਅੱਟੀ ਅਤੇ ਅਜੇ ਸਰਬ ਗਾਹਟ ਦੇ ਸਹਿਯੋਗ ਨਾਲ ਕੱਢੇ ਇਸ ਪ੍ਰੋਜੈਕਟ ਨੂੰ ਸ਼੍ਰੀ ਬਿੱਲ ਬਸਰਾ ਕੈਨੇਡਾ ਨੇ ਪੇਸ਼ ਕੀਤਾ ਹੈ। ਕਮਲ ਮੇਹਟਾਂ ਯੂ ਕੇ ਇਸ ਦੇ ਪ੍ਰੋਡਿਊਸਰ ਅਤੇ ਮਿਸਟਰ ਪਾਲ ਇਸ ਦੇ ਗੀਤਕਾਰ ਹਨ। ਕੁਮਾਰ ਫਿਲਮਜ਼ ਨੇ ਇਸ ਦਾ ਵੀਡੀਓ ਸ਼ੂਟ ਕੀਤਾ ਹੈ ਅਤੇ ਸੰਗੀਤ ਕਰਨ ਪ੍ਰਿੰਸ ਵਲੋਂ ਤਿਆਰ ਕੀਤਾ ਗਿਆ ਹੈ। ਗਾਇਕ ਰੂਹੀ ਵਲੋਂ ਕੁਲਵਿੰਦਰ ਬਿੱਟੂ ਕੈਨੇਡਾ, ਅਸੋਕ ਨੌਰਥ ਕੈਨੇਡਾ, ਰਜਿੰਦਰ ਸਿੰਘ ਅਤੇ ਹਰੀ ਸਿੰਘ ਅਜਮਾਨ ਦਾ ਇਸ ਟਰੈਕ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ ਹੈ।

Previous articleਪੰਜਾਬੀ ਸਾਹਿਤ ਦਾ ਚਮਕਦਾ ਸਿਤਾਰਾ ‘ਗਗਨਦੀਪ ਧਾਲੀਵਾਲ ਝਲੂਰ’
Next article‘ਦੋਵਾਂ ਦਾ ਰੁਤਬਾ’ ਟਰੈਕ ਨਾਲ ਗਾਇਕਾ ਸ਼ੁਦੇਸ਼ ਕੁਮਾਰੀ ਨੇ ਭਰੀ ਹਾਜ਼ਰੀ