ਜਗਦੀਸ਼ ਜਾਡਲਾ ‘ਰਹਿਬਰ-ਏ-ਕੌਮ’ ਰਚਨਾ ਨਾਲ ਹੋਏ ਰੂ-ਬ-ਰੂ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 644ਵੇਂ ਪ੍ਰਕਾਸ਼ ਦਿਹਾੜੇ ਤੇ ਸ਼੍ਰੀ ਗੁਰੂੁ ਰਵਿਦਾਸ ਸਭਾ ਯੂ ਏ ਈ, ਸਤਿਗੁਰੂ ਰਵਿਦਾਸ ਵੈਲਫੇਅਰ ਮਿਸ਼ਨ ਵਰਲਡ ਵਾਈਡ ਵਲੋਂ ਅਨੇਕਾਂ ਹੀ ਮਿਸ਼ਨਰੀ ਤੇ ¬ਕ੍ਰਾਂਤੀਕਾਰੀ ਗੀਤਾਂ ਨੂੰ ਗਾਉਣ ਵਾਲੇ ਗਾਇਕ ਜਗਦੀਸ਼ ਜਾਡਲਾ ਨੂੰ ਨਵੇਂ ਟਰੈਕ ‘ਰਹਿਬਰ-ਏ-ਕੌਮ’ ਦੇ ਨਾਲ ਸੰਗਤਾਂ ਦੇ ਰੂ-ਬ-ਰੂ ਕੀਤਾ ਜਾ ਰਿਹਾ ਹੈ। ਇਸ ਰਚਨਾ ਦੇ ਲੇਖਕ ਵਿਜੇ ਮੰਡਾਰ ਬਿਆਸ ਪਿੰਡ ਵਾਲੇ ਹਨ। ਸ਼ਬਦ ਦਾ ਸੰਗੀਤ ਕੁਲਵੰਤ ਕਲੇਰ ਅਤੇ ਵੀਡੀਓ ਜਤਿੰਦਰ ਡਮਾਣਾ ਵਲੋਂ ਕੀਤਾ ਜਾ ਰਿਹਾ ਹੈ। ਪੇਂਡੁੂ ਬੀਟ ਰਿਕਾਰਡਸ ਕੰਪਨੀ ਅਤੇ ਪਾਲ ਅੱਟੀ ਵਾਲੇ ਵਲੋਂ ਪ੍ਰੋਡਿਊਸਿੰਗ ਕੀਤੀ ਗਈ ਹੈ। ਡਾ. ਹਰੀ ਸਿੰਘ ਅਜਮਾਨ, ਸ਼੍ਰੀ ਰਾਮ ਪਾਲ ਦੁਬਈ, ਹਰਮੇਸ਼ ਮਹਿਮੀ ਯੂ ਕੇ, ਪ੍ਰੀਤ ਨਸਰਾਲਾ ਕੈਨੇਡਾ, ਬਿੰਦਰ ਸਿੰਘਪੁਰੀ ਦੀ ਪੇਸ਼ਕਸ਼ ਨਾਲ ਉਕਤ ਟਰੈਕ ਬਹੁਤ ਹੀ ਜਲਦੀ ਸੁਨਣ ਅਤੇ ਦੇਖਣ ਨੂੰ ਮਿਲੇਗਾ। ਜਿਸ ਦਾ ਪੋਸਟਰ ਕੰਪਨੀ ਵਲੋਂ ਰਿਲੀਜ਼ ਕੀਤਾ ਗਿਆ ਹੈ।

Previous articleਐਮ ਜੇ ਕਬੱਡੀ ਕਲੱਬ ਦੋਹਾ ਦੀ ਟੀਮ ਕਤਰ ਦੇ ਰਾਸ਼ਟਰੀ ਖੇਡ ਦਿਵਸ ’ਚ ਲਵੇਗੀ ਹਿੱਸਾ
Next articleਗਾਇਕ ਰਮੇਸ਼ ਚੌਹਾਨ ਦਾ ਟਰੈਕ ‘ਰਵਿਦਾਸ ਗੁਰੂ’ ਦਾ ਪੋਸਟਰ ਰਿਲੀਜ਼