ਗ਼ਜ਼ਲ

(ਸਮਾਜ ਵੀਕਲੀ)

ਜੇ ਇਹ ਜਿੰਦਗੀ ਨੂੰ ਹੈ ਦਿਲਲਗੀ,ਤਾਂ ਤੂੰ ਦਿਲਬਰੀ ਦੀ ਤਲਾਸ਼ ਕਰ।
ਜੋ ਸਫ਼ਰ ਚ ਰਹਿਨੁਮਾਈ ਕਰੇ,ਤਾਂ ਤੂੰ ਰਹਿਬਰੀ ਦੀ ਤਲਾਸ਼ ਕਰ।

ਕਿ ਹਨੇਰ ਦਾ ਹੈ ਜੋ ਦਬਦਬਾ,ਤੇ ਸਿਤਮ ਕਰੇ ਹਾ-ਏ-ਦਿਨ-ਬ-ਦਿਨ,
ਅਜਿਹੇ ਸਮੇਂ ‘ਚ ਤਾਂ ਹੌਸਲੇ ਤੇ ਪਕੀਜਗੀ ਦੀ ਤਲਾਸ਼ ਕਰ।

ਉਹ ਹਰੇ ਭਰੇ ਹੀ ਕਚੂਰ ਬਾਗ ਨੂੰ ਰੁੰਡ ਮਰੁੰਡ ਨੇ ਕਰ ਰਹੇ,
ਐਸਾ ਹੌਸਲਾ ਜੋ ਦਿਲੋਂ ਬੁਲੰਦ ਨਿਸਾਨਚੀ ਦੀ ਤਲਾਸ਼ ਕਰ।

ਉਹ ਦੇ ਹਰਮ ਵਿਚ ਤਾਂ ਸ਼ਰਾਬ ਹੈ,ਤੇ ਕਬਾਬ ਹੈ ਜਾਂ ਨਿਰਾ ਹਨੇਰ,
ਜੋ ਨਜ਼ਮ ਕਹੇਂ ਤੂੰ ਇਹ ਦੇ ਵਿਚੋਂ,ਹੀ ਹੈ ਸਾਦਗੀ ਦੀ ਤਲਾਸ਼ ਕਰ।

ਇਹ ਕਮਾਲ ਜਾਂ ਹੈ ਜਨੂੰਨ ਤੇ ਜੋ ਸਬਾਬ ਪਾ (ਗਏ)ਗੇ ਨੇ ਇਸ਼ਕ ਚੋਂ,
ਤੂੰ ਜਨੂੰਨ ਕਰ ਜਾਹ ਕਮਾਲ ਕਰ,ਤੇ ਦਿਵਾਨਗੀ ਦੀ ਤਲਾਸ਼ ਕਰ।

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article*ਬਿਜਲੀ ਵਾਧੂ ਸਪਲਾਈ*
Next articleਘਾਲੇ ਮਾਲੇ