ਐਮ ਜੇ ਕਬੱਡੀ ਕਲੱਬ ਦੋਹਾ ਦੀ ਟੀਮ ਕਤਰ ਦੇ ਰਾਸ਼ਟਰੀ ਖੇਡ ਦਿਵਸ ’ਚ ਲਵੇਗੀ ਹਿੱਸਾ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਐਮ ਜੇ ਕਬੱਡੀ ਕਲੱਬ ਦੋਹਾ ਦੀ ਟੀਮ ਕਤਰ ਦੇ ਰਾਸ਼ਟਰੀ ਖੇਡ ਦਿਵਸ 2021 ਵਿਚ ਹਿੱਸਾ ਲਵੇਗੀ। ਐਮ ਜੇ ਕਬੱਡੀ ਕਲੱਬ ਦੋਹਾ ਤੇ ਮੈਨੇਜਿੰਗ ਡਾਇਰੈਕਟਰ ਮਹਿੰਦਰ ਜਲੰਧਰੀ ਨੇ ਦੱਸਿਆ ਕਿ ਉਨ੍ਹਾਂ ਕੀ ਕਬੱਡੀ ਕਲੱਬ ਦੀ ਟੀਮ ਕਤਰ ਦੇ ਰਾਸ਼ਟਰੀ ਖੇਡ ਦਿਵਸ 2021 ਵਿਚ ਪੂਰੀ ਸ਼ਾਨੋ ਸ਼ੌਕਤ ਨਾਲ ਭਾਗ ਲਵੇਗੀ। ਇਸ ਜਾਣਕਾਰੀ ਮੌਕੇ ਬਲਜਿੰਦਰ ਬੱਗਾ ਟੀਮ ਇੰਚਾਰਜ, ਮੰਨਾ ਘੋੜਾਵਾਹੀ ਸਹਾਇਕ, ਇੰਚਾ. ਅਤੇ ਟੀਮ ਦੇ ਖਿਡਾਰੀ ਹਰਪਾਲ ਮੱਲ੍ਹੋ, ਅਵਤਾਰ ਤਾਰ, ਕਰਮਜੀਤ, ਸੰਨੀ ਫੌਜੀ, ਕਮਲਜੀਤ, ਰਣਜੀਤ ਰਾਣਾ, ਜਰਮਨਜੀਤ, ਸੁਲਖੱਣ ਜਲਾਲਪੁਰੀ, ਗੁਰਤੇਜ਼, ਗਗਨ, ਸੰਦੀਪ ਸ਼ਰਮਾ ਅਤੇ ਰਮਨ ਸਿੱਧੂ ਇਸ ਮੀਟਿੰਗ ਵਿਚ ਹਾਜ਼ਰ ਸਨ। ਅੰਤ ਵਿਚ ਜਲੰਧਰੀ ਨੇ ਸੰਜੀਵ ਸ਼ਰਮਾ ਸਮਾਜ ਸੇਵਕ, ਜੋਗੇਸ਼ ਦੀਵਾਨ ਅਤੇ ਸੱਯਦ ਰਫੀ ਚੈਨੇਲ 5 ਦਾ ਧੰਨਵਾਦ ਕੀਤਾ।

Previous articleਭਾਈ ਨਵਜੀਤ ਸਿੰਘ ਰਈਆ ਵਲੋਂ ਗਾਏ ਸ਼ਬਦ ਦਾ ਪੋਸਟਰ ਰਿਲੀਜ਼
Next articleਜਗਦੀਸ਼ ਜਾਡਲਾ ‘ਰਹਿਬਰ-ਏ-ਕੌਮ’ ਰਚਨਾ ਨਾਲ ਹੋਏ ਰੂ-ਬ-ਰੂ