ਨਵੀਂ ਦਿੱਲੀ (ਸਮਾਜ ਵੀਕਲੀ): ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅੱਜ ਕਿਹਾ, ‘‘ਆਤਮ ਨਿਰਭਰ ਭਾਰਤ ਮੁਹਿੰਮ’’ ਦੁਨੀਆ ’ਚ ਤਵਾਜ਼ਨ ਕਾਇਮ ਕਰੇਗੀ ਅਤੇ ਆਪਸੀ ਸਹਿਯੋਗ ਤੇ ਸ਼ਾਂਤੀ ਦਾ ਪ੍ਰਚਾਰ ਕਰੇਗੀ।’ ਪਰਵਾਸੀ ਭਾਰਤੀ ਦਿਵਸ ਸੰਮੇਲਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ‘‘ਇਹ ਮੁਹਿੰਮ ਖੁਦ ’ਚ ਭਰੋਸਾ ਕਰਨ ਤੇ ਸੰਤੁਸ਼ਟ ਹੋਣ ਦੀ ਹੈ।’’