ਕਰੋਨਾ ਵੈਕਸੀਨ ਟਰਾਇਲ ’ਚ ਹਿੱਸਾ ਲੈਣ ਵਾਲੇ ਵਾਲੰਟੀਅਰ ਦੀ ਮੌਤ

ਭੋਪਾਲ (ਸਮਾਜ ਵੀਕਲੀ):ਮੱਧ ਪ੍ਰਦੇਸ਼ ਦੇ ਭੋਪਾਲ ’ਚ ਕੋਵੈਕਸੀਨ ਦੇ ਟਰਾਇਲ ’ਚ ਹਿੱਸਾ ਲੈਣ ਤੋਂ ਤਕਰੀਬਨ ਦਸ ਦਿਨ ਬਾਅਦ ਇੱਕ 42 ਸਾਲਾ ਵਾਲੰਟੀਅਰ ਦੀ ਮੌਤ ਹੋ ਗਈ ਹੈ। ਪੀਪਲਜ਼ ਮੈਡੀਕਲ ਕਾਲਜ ਤੇ ਹਸਪਤਾਲ ਜਿੱਥੇ ਕਰੋਨਾ ਵੈਕਸੀਨ ਦਾ ਟਰਾਇਲ ਹੋਇਆ ਸੀ, ਦੇ ਵਾਈਸ ਚਾਂਸਲਰ ਡਾ. ਰਾਜੇਸ਼ ਕਪੂਰ ਨੇ ਕਿਹਾ ਕਿ ਦੀਪਕ ਮਰਾਵੀ ਨੇ 12 ਦਸੰਬਰ 2020 ਨੂੰ ਇੱਥੇ ਹੋਏ ਟਰਾਇਲ ’ਚ ਹਿੱਸਾ ਲਿਆ ਸੀ। ਲਾਸ਼ ਦਾ ਪੋਸਟਮਾਰਟਮ ਕਰਨ ਵਾਲੇ ਡਾਕਟਰ ਨੇ ਇਹ ਮੌਤ ਜ਼ਹਿਰ ਕਾਰਨ ਹੋਣ ਦਾ ਖਦਸ਼ਾ ਜ਼ਾਹਿਰ ਕੀਤਾ ਹੈ।

Previous articleਆਤਮ ਨਿਰਭਰ ਭਾਰਤ ਮੁਹਿੰਮ ਦੁਨੀਆ ਲਈ ਮਿਸਾਲ ਹੋਵੇਗੀ: ਕੋਵਿੰਦ
Next article‘ਨਵੇਂ ਅਪਡੇਟ ਤੋਂ ਫੇਸਬੁੱਕ ਨਾਲ ਡੇਟਾ ਸਾਂਝਾ ਕਰਨ ਦਾ ਪ੍ਰਬੰਧ ਨਹੀਂ ਬਦਲੇਗਾ’