(ਸਮਾਜ ਵੀਕਲੀ)
ਬੌਣਾਂ ਰੁਲ਼ਦੂ ਦੇ ਸਾਹਵੇਂ ਤੇਰਾ ਕੱਦ ਦਿੱਲੀਏ
ਨੀ ਪੰਗਾ ਨਾ ਲਵੇਂ ਤਾਂ ਚੰਗੈ ।
ਪੂਰਾ ਲਵਾਂਗੇ ਲੈਂਦੇ ਨਾ ਕਦੇ ਅੱਧ ਦਿੱਲੀਏ
ਨੀ ਪੰਗਾ ਨਾ ਲਵੇਂ ਤਾਂ ਚੰਗੈ ।
ਆਪੇ ਵੇਖ ‘ਲੀਂ ਤੂੰ ਆਉਂਣ ਵਾਲ਼ੀ ਛੱਬੀ ਜਨਵਰੀ ਨੂੰ
ਤੇਰੇ ਵਾਲ਼ੀਆਂ ਵੀ ਸੱਭੇ ਹੱਦਾਂ ਟੱਪ ਜਾਣੀਆਂ ;
ਜਿੱਦਾਂ ਟੱਪੀ ਸੀ ਖਨੌਰੀ ਵਾਲ਼ੀ ਹੱਦ ਦਿੱਲੀਏ
ਨੀ ਪੰਗਾ ਨਾ ਲਵੇਂ ਤਾਂ ਚੰਗੈ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )
148024